ਵਰਲਡ ਕੱਪ ‘ਚ ਇੰਗਲੈਂਡ ਟੀਮ ਦੇ ਪਰਿਵਾਰ ਅਤੇ ਦੋਸਤਾਂ ਨੂੰ ਮਿਲੇਗੀ ਵਾਧੂ ਸੁਰੱਖਿਆ

ਨਵੀਂਦਿੱਲੀ – ਰੂਸ ‘ਚ ਹੋਣ ਜਾ ਰਹੇ ਫ਼ੀਫ਼ਾ ਵਰਲਡ ਕੱਪ ‘ਚ ਅਤਿਵਾਦੀ ਸੰਗਠਨ ISIS ਦੀ ਖ਼ਲਲ ਪੈਦਾ ਕਰਨ ਦੀ ਧਮਕੀ ਨੂੰ ਮੱਦੇਨਜ਼ਰ ਰੱਖਦੇ ਹੋਏ ਇੰਗਲੈਂਡ ਫ਼ੁੱਟਬਾਲ ਫ਼ੈਡਰੇਸ਼ਨ ਨੇ ਆਪਣੀ ਟੀਮ ਦੇ ਖਿਡਾਰੀਆਂ ਦੀਆਂ ਪਤਨੀਆਂ ਜਾਂ ਗਰਲਫ਼ਰੈਂਡਜ਼ ਨੂੰ ਜ਼ਿਆਦਾ ਸੁੱਰਖਿਆ ਦੇਣ ਦਾ ਫ਼ੈਸਲਾ ਕੀਤਾ ਹੈ। ਫ਼ੈਡਰੇਸ਼ਨ ਨੇ ਇਸ ਵਾਰ ਆਪਣੇ ਖਿਡਾਰੀਆਂ ਦੇ ਪਰਿਵਾਰਾਂ ਤੇ ਦੋਸਤਾਂ ਨੂੰ ਵੀ ਰੂਸ ਜਾਣ ਵਾਲੇ ਦਲ ਦਾ ਹਿੱਸਾ ਬਣਾਉਣ ਦਾ ਫ਼ੈਸਲਾ ਕੀਤਾ ਹੈ।
ਇੰਗਲਿਸ਼ ਫ਼ੁੱਟਬਾਲਰਾਂ ਦੇ ਪਰਿਵਾਰ ਵੀ ਫ਼ੈਡਰੇਸ਼ਨ ਦੇ ਅਧਿਕਾਰੀਆਂ ਦੇ ਦਲ ਦਾ ਹਿੱਸਾ ਕਹਿਲਾਉਣਗੇ। ਇਸ ਤੋਂ ਇਲਾਵਾ, ਕੁੱਝ ਖਿਡਾਰੀਆਂ ਨੇ ਆਪਣੇ ਖ਼ਰਚ ‘ਤੇ ਪ੍ਰਾਈਵੇਟ ਸੈਕਿਓਰਟੀ ਨੂੰ ਵੀ ਹਾਇਰ ਕੀਤਾ ਹੈ। ਖਿਡਾਰੀਆਂ ਦਾ ਪਰਿਵਾਰ ਅਧਿਕਾਰਿਕ ਦਲ ਦਾ ਹਿੱਸਾ ਜ਼ਰੂਰ ਹੋਣਗੇ, ਪਰ ਉਨ੍ਹਾਂ ਦੇ ਠਹਿਰਣ ਦੀ ਵਿਵਸਥਾ ਖਿਡਾਰੀਆਂ ਦੇ ਹੋਟਲ ਤੋਂ ਕਰੀਬ 30 ਮੀਲ ਦੂਰ ਕੀਤੀ ਗਈ ਹੈ, ਅਤੇ ਖਿਡਾਰੀਆਂ ਨਾਲ ਉਨ੍ਹਾਂ ਦੇ ਪਰਿਵਾਰ ਦੀ ਮੁਲਾਕਾਤ ਕਿਸੇ ਵੀ ਮੈਚ ਤੋਂ ਬਾਅਦ ਹੀ ਕਰਾਈ ਜਾਵੇਗੀ।
ਫ਼ੈਡਰੇਸ਼ਨ ਨੇ ਇਹ ਫ਼ੈਸਲਾ 2006 ਵਰਲਡ ਕੱਪ ਦੌਰਾਨ ਹੋਏ ਬਵਾਲ ਨੂੰ ਧਿਆਨ ‘ਚ ਰੱਖਦੇ ਹੋਏ ਕੀਤਾ ਹੈ। ਜਰਮਨੀ ‘ਚ ਹੋਏ 2006 ਫ਼ੀਫ਼ਾ ਵਰਲਡ ਕੱਪ ਦੌਰਾਨ ਇੰਗਲੈਂਡ ਦੇ ਖਿਡਾਰੀਆਂ ਦੇ ਪਾਟਨਰਜ਼ ਅਤੇ ਗਰਲਫ਼ਰੈਂਡ ‘ਤੇ ਉਥੇ ਦੀ ਮੀਡੀਆ ਮਹਿਰਬਾਨ ਨਜ਼ਰ ਆਈ ਸੀ ਅਤੇ ਲਗਾਤਾਰ ਉਨ੍ਹਾਂ ਦੀਆਂ ਖ਼ਬਰਾਂ ਅਤੇ ਤਸਵੀਰਾਂ ਅਖ਼ਬਾਰਾਂ ‘ਚ ਛਾਪ ਰਹੀ ਸੀ। ਟੀਮ ਤੋਂ ਜ਼ਿਆਦਾ ਸੁਰਖ਼ੀਆਂ ‘ਚ ਖਿਡਾਰੀਆਂ ਦੀਆਂ ਪਤਨੀਆਂ ਸਨ।