ਕੋਲਕਾਤਾ – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ (ਕ੍ਰਿਕਟ ਐਸੋਸੀਏਸ਼ਨ ਔਫ਼ ਬੰਗਾਲ ਦੇ ਪ੍ਰਧਾਨ) ਨੇ ਇੰਗਲੈਂਡ ਦੌਰੇ ਲਈ ਭਾਰਤੀ ਟੀਮ ਨੂੰ ਵਧੀਆ ਦੱਸਿਆ ਹੈ। ਭਾਰਤੀ ਟੀਮ ਅਗਲੇ ਮਹੀਨੇ ਇੰਗਲੈਂਡ ਦੇ ਦੌਰੇ ‘ਤੇ ਜਾ ਰਹੀ ਹੈ। 3 ਜੁਲਾਈ ਤੋਂ ਸ਼ੁਰੂ ਹੋ ਰਹੇ ਇਸ ਦੌਰੇ ‘ਤੇ ਭਾਰਤੀ ਟੀਮ ਤਿੰਨ T-20 ਕੌਮਾਂਤਰੀ, ਤਿੰਨ ਵਨ ਡੇ ਕੌਮਾਂਤਰੀ ਅਤੇ ਪੰਜ ਟੈੱਸਟ ਮੈਚ ਖੇਡੇਗੀ। ਗਾਂਗੁਲੀ ਨੇ ਕਿਹਾ ਕਿ ਉਸ ਨੂੰ ਪੂਰੀ ਉਮੀਦ ਹੈ ਕਿ ਭਾਰਤੀ ਟੀਮ ਇੰਗਲੈਂਡ ‘ਚ ਵਧੀਆ ਪ੍ਰਦਰਸ਼ਨ ਕਰੇਗੀ। ਜਿਸ ਤਰ੍ਹਾਂ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ‘ਚ ਵਨ ਡੇ ਸੀਰੀਜ਼ ‘ਚ ਪ੍ਰਦਰਸ਼ਨ ਕੀਤਾ ਜੇਕਰ ਉਸ ਨੇ ਇਸ ਨੂੰ ਬਰਕਰਾਰ ਰੱਖਿਆ ਤਾਂ ਬੇਸ਼ੱਕ ਇੰਗਲੈਂਡ ‘ਚ ਵੀ ਜਿੱਤਾਂਗੇ। ਇੰਗਲੈਂਡ ਨੇ ਹਾਲ ਹੀ ‘ਚ ਪਾਕਿਸਤਾਨ ਖ਼ਿਲਾਫ਼ ਦੋ ਟੈੱਸਟ ਮੈਚਾਂ ਦੀ ਸੀਰੀਜ਼ ਖੇਡੀ ਸੀ। ਗਾਂਗੁਲੀ ਨੇ ਕਿਹਾ ਕਿ ਭਾਰਤ ਪਾਕਿਸਤਾਨ ਤੋਂ ਬਹੁਤ ਵਧੀਆ ਟੀਮ ਹੈ। ਭਾਰਤ ਕੋਲ ਸੀਰੀਜ਼ ਜਿੱਤਣ ਦਾ ਵਧੀਆ ਮੌਕਾ ਹੋਵੇਗਾ।












