ਕਿਉਂ ਤੋੜਿਆ ਦ੍ਰਾਵਿੜ ਨੇ ਆਪਣਾ ਹੀ ਬਣਾਇਆ ਨਿਯਮ?

ਨਵੀਂ ਦਿੱਲੀ – ਭਾਰਤੀ ਅੰਡਰ 19 ਟੀਮ ਦੀ ਜ਼ਿੰਮੇਦਾਰੀ ਸੰਭਾਲ ਕੇ ਉਸ ਨੂੰ ਵਰਲਡ ਚੈਂਪੀਅਨ ਬਣਾਉਣ ਵਾਲੇ ਕੋਚ ਰਾਹੁਲ ਦ੍ਰਾਵਿੜ ਨੇ ਆਪਣੇ ਹੀ ਬਣਾਏ ਨਿਯਮ ਨੂੰ ਤੋੜ ਦਿੱਤਾ ਹੈ। ਦਰਅਸਲ, BCCI ਨੇ ਸ਼੍ਰੀਲੰਕਾ ਦੌਰੇ ਲਈ ਜਿਸ ਜੂਨੀਅਰ ਟੀਮ ਇੰਡੀਆ ਦਾ ਐਲਾਨ ਕੀਤਾ ਹੈ, ਉਸ ਵਿੱਚ ਦੋ ਖਿਡਾਰੀ ਅਜਿਹੇ ਹਨ ਜੋ ਰਾਹੁਲ ਦ੍ਰਾਵਿੜ ਦੇ ਬਣਾਏ ਨਿਯਮਾਂ ‘ਤੇ ਖਰੇ ਨਹੀਂ ਉਤਰੇ, ਪਰ ਫ਼ਿਰ ਵੀ ਉਨ੍ਹਾਂ ਨੂੰ ਚੁਣ ਲਿਆ ਗਿਆ।
ਦ੍ਰਾਵਿੜ ਨੇ ਤੈਅ ਕੀਤਾ ਸੀ ਕਿ ਕਿਸੇ ਵੀ ਖਿਡਾਰੀ ਦੀ ਜੂਨੀਅਰ ਟੀਮ ਦੇ ਨਾਲ ਯਾਤਰਾ ਵਰਲਡ ਕੱਪ ਤਕ ਹੀ ਸੀਮਿਤ ਰਹੇਗੀ, ਯਾਨੀ ਇੱਕ ਵਾਰ ਕੋਈ ਖਿਡਾਰੀ ਜੇਕਰ ਵਰਲਡਕੱਪ ਖੇਡ ਲੈਂਦਾ ਹੈ ਤਾਂ ਉਹ ਦੁਬਾਰਾ ਜੂਨੀਅਰ ਟੀਮ ‘ਚ ਨਹੀਂ ਰਹੇਗਾ।
ਸ਼੍ਰੀਲੰਕਾ ਜਾਣ ਵਾਲੀ ਵਨ ਡੇਅ ਟੀਮ ਦੇ ਕਪਤਾਨ ਆਰੀਅਨ ਜੁਆਲ ਅਤੇ ਚਾਰ ਦਿਨ੍ਹਾਂ ਟੀਮ ਦੇ ਕਪਤਾਨ ਅਰਜੁਨ ਰਾਵਤ ਅਜਿਹੇ ਖਿਡਾਰੀ ਹਨ ਜੋ ਹਾਲ ਹੀ ‘ਚ ਵਰਲਡ ਕੱਪ ਜਿੱਤਣ ਵਾਲੀ ਟੀਮ ਇੰਡੀਆ ਦੇ ਮੈਂਬਰ ਸਨ। ਦ੍ਰਾਵਿੜ ਨੇ ਸਾਲ 2016 ‘ਚ ਜੂਨੀਅਰ ਟੀਮ ਦੀ ਕੋਚਿੰਗ ਦੀ ਜ਼ਿੰਮੇਦਾਰੀ ਸੰਭਾਲਣ ਤੋਂ ਬਾਅਦ ਹੀ ਇਹ ਨਿਯਮ ਬਣਾਇਆ ਸੀ, ਪਰ ਹੁਣ ਇਸ :ਨੂੰ ਖੁਦ ਹੀ ਤੋੜ ਦਿੱਤਾ। ਦ੍ਰਾਵਿੜ ਦੇ ਇਸ ਫ਼ੈਸਲੇ ਦਾ ਬਚਾਅ ਕਰਦੇ ਹੋਏ ਬੋਰਡ ਨੇ ਇੱਕ ਅਧਿਕਾਰੀ ਨੇ ਕਿਹਾ, ”ਇਹ ਫ਼ੈਸਲਾ ਦ੍ਰਾਵਿੜ ਨੇ ਜੂਨੀਅਰ ਚੋਣ ਕਮੇਟੀ ਦੇ ਨਾਲ ਮਿਲ ਕੇ ਲਿਆ ਹੈ। ਇਹ ਕੋਈ ਅਜਿਹਾ ਨਿਯਮ ਨਹੀਂ ਸੀ ਜਿਸ ਨੂੰ ਤੋੜਿਆ ਨਾ ਜਾ ਸਕੇ।