ਨਵੀਂ ਦਿੱਲੀ – ਕ੍ਰਿਕਟ ਦੀ ਦੁਨੀਆ ‘ਚ ਸਚਿਨ-ਵੀਰੂ ਦੀ ਸਲਾਮੀ ਜੋੜੀ ਦਾ ਨਾਮ ਸਭ ਤੋਂ ਵਧੀਆ ਓਪਨਿੰਗ ਜੋੜੀਆਂ ‘ਚ ਆਉਂਦਾ ਹੈ। ਹਾਲ ਹੀ ‘ਚ ਇੱਕ ਟੀਵੀ ਸ਼ੋ ਵਿੱਚ ਸਚਿਨ ਤੇਂਦੁਲਕਰ ਅਤੇ ਵਰਿੰਦਰ ਸਹਿਵਾਗ ਨੇ ਆਪਣੇ ਜ਼ਮਾਨੇ ਦੇ ਕਈ ਅਨੁਭਵ ਸ਼ੇਅਰ ਕੀਤੇ।
ਸਚਿਨ ਨੇ ਇਸ ਸ਼ੋਅ ਦੌਰਾਨ ਪਾਕਿਸਤਾਨੀ ਦਿੱਗਜ ਇਜ਼ਮਾਮ ਉਲ ਹੱਕ ਦਾ ਵੀ ਜ਼ਿਕਰ ਕੀਤਾ। ਉਸ ਨੇ ਇੰਜਮਾਮ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ ਭਾਰਤੀ ਖਿਡਾਰੀਆਂ ਨਾਲ ਬਹੁਤ ਇੱਜ਼ਤ ਅਤੇ ਪਿਆਰ ਨਾਲ ਗੱਲ ਕਰਦਾ ਸੀ।
ਸਚਿਨ ਨੇ ਇਸ ਦੌਰਾਨ ਇੱਕ ਦਿਲਚਸਪ ਗੱਲ ਸੁਣਾਈ, ਉਸ ਨੇ ਕਿਹਾ, ”ਮੈਨੂੰ ਯਾਦ ਹੈ ਜਦੋਂ ਅਸੀਂ ਪਾਕਿਸਤਾਨ ਦੇ ਦੌਰੇ ‘ਤੇ ਸਾਂ ਤਾਂ ਲਾਹੌਰ ‘ਚ ਪਾਕਿਸਤਾਨ ਦੀ ਟੀਮ ਤੋਂ ਬਾਅਦ ਸਾਡਾ ਨੈੱਟ ਅਭਿਆਸ ਸ਼ੁਰੂ ਹੋਣ ਵਾਲਾ ਸੀ। ਇਸ ਵਿਚਕਾਰ ਇਜ਼ਮਾਮ ਉਲ ਹੱਕ ਮੇਰੇ ਕੋਲ ਆਪਣੇ ਬੇਟੇ ਨੂੰ ਲੈ ਕੇ ਆਏ, ਇਜ਼ਮਾਮ ਨੇ ਕਿਹਾ ਇਹ ਬੇਟਾ ਚਾਹੇ ਮੇਰਾ ਹੈ, ਪਰ ਕ੍ਰਿਕਟ ‘ਚ ਇਹ ਤੁਹਾਡਾ ਮੁਰੀਦ ਹੈ। ਸਚਿਨ ਨੇ ਕਿਹਾ, ”ਇੰਜ਼ਮਾਮ ਦੀ ਗੱਲ ਸੁਣ ਕੇ ਉਸ ਨੂੰ ਬਹੁਤ ਚੰਗਾ ਲੱਗਾ। ਇਸ ਤੋਂ ਬਾਅਦ ਮੈਂ ਥੋੜ੍ਹਾ ਸਮਾਂ ਇਜ਼ਮਾਮ ਦੇ ਬੇਟੇ ਨਾਲ ਬਿਤਾਇਆ।












