ਪੁਰਾਣੇ ਜ਼ਮਾਨੇ ‘ਚ ਰੋਟੀ ਦੇ ਨਾਲ ਬਹੁਤ ਸਾਰਾ ਮੱਖਣ ਰੋਟੀ ਨਾਲ ਲੋਕ ਖਾਂਦੇ ਸਨ, ਪਰ ਇਸ ਹਫ਼ਤੇ ਅਸੀਂ ਇਸ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਰਹੇ ਹਾਂ। ਕੀ ਤੁਸੀਂ ਜਾਣਦੇ ਹੋ ਕਿ ਮੱਖਣ ਖਾਣ ਨਾਲ ਵੀ ਕੁੱਝ ਫ਼ਾਇਦੇ ਹੁੰਦੇ ਹਨ। ਵ੍ਹਾਈਟ ਬਟਰ ਬਾਜ਼ਾਰ ‘ਚੋਂ ਮਿਲਣ ਵਾਲੇ ਹਲਕੇ ਪੀਲੇ ਰੰਗ ਦੇ ਬਟਰ ਤੋਂ ਕਾਫ਼ੀ ਵੱਖਰਾ ਹੁੰਦਾ ਹੈ, ਅਤੇ ਇਸ ਨਾਲ ਡਿਸ਼ ਦਾ ਸੁਆਦ ਵੀ ਕਾਫ਼ੀ ਵੱਧ ਜਾਂਦਾ ਹੈ। ਵ੍ਹਾਈਟ ਮੱਖਣ ‘ਚ ਬਿਲਕੁੱਲ ਵੀ ਨਮਕ ਨਹੀਂ ਹੁੰਦਾ ਹੈ ਅਤੇ ਇਸ ‘ਚ ਬੀਟਾ ਕੈਰੋਟੀਨ ਦੀ ਮਾਤਰਾ ਵੀ ਘੱਟ ਹੁੰਦੀ ਹੈ। ਇੱਕ ਚਮਚ ਵ੍ਹਾਈਟ ਬਟਰ ‘ਚ 103.5 ਕੈਲੋਰੀਜ਼ ਹੁੰਦੀਆਂ ਹਨ।
1. ਸਿਹਤਮੰਦ ਦਿਮਾਗ਼: ਮੱਖਣ ਖਾਣ ਨਾਲ ਦਿਮਾਗ਼ ਤੇਜ਼ ਹੁੰਦਾ ਹੈ। ਇਸ ਲਈ ਮੱਖਣ ਨੂੰ ਆਪਣੇ ਖਾਣੇ ‘ਚ ਜ਼ਰੂਰ ਸ਼ਾਮਿਲ ਕਰੋ। ਇਸ ਨਾਲ ਤੁਹਾਡੀ ਯਾਦਦਾਸ਼ਤ ਤੇਜ਼ ਹੋਵੇਗੀ, ਅਤੇ ਤੁਸੀਂ ਤਣਾਅ ਤੋਂ ਵੀ ਦੂਰ ਹੋ ਜਾਵੋਗੇ।
2. ਦਮਾ: ਸਾਹ ਦੀ ਤਕਲੀਫ਼ ਹੋਣ ਉੱਤੇ ਵੀ ਮੱਖਣ ਲਾਭਦਾਇਕ ਸਾਬਿਤ ਹੁੰਦਾ ਹੈ।
3. ਅੱਖਾਂ ਦੀ ਜਲਨ: ਅੱਖਾਂ ‘ਚ ਜਲਨ ਦੀ ਸਮੱਸਿਆ ਹੋਣ ‘ਤੇ ਗਾਂ ਦੇ ਦੁੱਧ ਦਾ ਬਟਰ ਅੱਖਾਂ ‘ਤੇ ਲਗਾਉਣ ਨਾਲ ਬਹੁਤ ਫ਼ਾਇਦਾ ਹੁੰਦਾ ਹੈ। ਕਿਸੇ ਵੀ ਕਾਰਨ ਨਾਲ ਹੋਣ ਵਾਲੀ ਅੱਖਾਂ ਦੀ ਜਲਨ ਨੂੰ ਖ਼ਤਮ ਕਰ ਦਿੰਦਾ ਹੈ।
4. ਕੈਂਸਰ: ਜੀ ਹਾਂ, ਵ੍ਹਾਈਟ ਬਟਰ ਕੋਈ ਮਾਮੂਲੀ ਚੀਜ਼ ਨਹੀਂ, ਅਤੇ ਇਹ ਕੈਂਸਰ ਵਰਗੇ ਰੋਗ ਤੋਂ ਬਚਾਅ ਕਰਨ ‘ਚ ਤੁਹਾਡੀ ਮਦਦ ਕਰਦਾ ਹੈ। ਦਰਅਸਲ ਵ੍ਹਾਈਟ ਬਟਰ ‘ਚ ਮੌਜੂਦ ਫ਼ੈਟੀ ਐਸਿਡ ਕੌਂਜੂਲੇਟੇਡ ਲਿਨੋਲੇਕ ਪ੍ਰਮੁੱਖ ਰੂਪ ਤੋਂ ਕੈਂਸਰ ਤੋਂ ਬਚਾਅ ‘ਚ ਮਦਦ ਕਰਦਾ ਹੈ।










