ਮੂੰਹ ‘ਚ ਛਾਲਿਆਂ ਲਈ ਅਪਨਾਓ ਇਹ ਅਸਰਦਾਰ ਉਪਾਅ

ਖਾਣ-ਪੀਣ ‘ਚ ਜ਼ਰਾ-ਜਿਹੀ ਗੜਬੜੀ ਹੋਣ ਨਾਲ ਸਿਹਤ ਨਾਲ ਸੰਬੰਧਤ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੋਣ ਲੱਗਦੀਆਂ ਹਨ। ਅੱਜਕੱਲ੍ਹ ਦੇ ਮੌਸਮ ਵਿੱਚ ਲੋਕਾਂ ਨੂੰ ਸਭ ਤੋਂ ਜ਼ਿਆਦਾ ਜਿਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਹੈ ਸ਼ਰੀਰ ‘ਚ ਗਰਮੀ ਪੈਣਾ। ਪੇਟ ‘ਚ ਗਰਮੀ ਹੋਣ ਦਾ ਅਸਰ ਮੂੰਹ ‘ਚ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਮੂੰਹ ਅੰਦਰ ਵੀ ਗਰਮੀ ਮਹਿਸੂਸ ਹੋਣ ਲਗਦੀ ਹੈ। ਇਸ ਲਈ ਵਾਰ-ਵਾਰ ਛਾਲੇ ਪੈਣਾ, ਬੁੱਲ੍ਹਾਂ ਦੀ ਡ੍ਰਾਈਨੈੱਸ, ਮੂੰਹ ਦਾ ਵਾਰ-ਵਾਰ ਸੁੱਕਣਾ, ਆਦਿ ਕਈ ਲੱਛਣ ਹਨ।
ਕਿਉਂ ਹੁੰਦੀ ਹੈ ਮੂੰਹ ਦੀ ਗਰਮੀ
ਮੂੰਹ ਦੀ ਗਰਮੀ ਦਾ ਸਿੱਧਾ ਸੰਬੰਧ ਪੇਟ ਨਾਲ ਹੈ, ਅਤੇ ਜ਼ਿਆਦਾ ਦੇਰ ਤਕ ਇਸ ਨੂੰ ਅਣਦੇਖਿਆ ਕਰਨ ਨਾਲ ਸਿਹਤ ਜ਼ਿਆਦਾ ਖ਼ਰਾਬ ਹੋਣ ਦਾ ਵੀ ਡਰ ਰਹਿੰਦਾ ਹੈ। ਮੂੰਹ ‘ਚ ਗਰਮੀ ਹੋਣ ਦੇ ਕਈ ਕਾਰਨ ਹੁੰਦੇ ਹਨ। ਆਓ ਜਾਣਦੇ ਹਾਂ ਕਿਹੜੇ ਕਾਰਨਾਂ ਨਾਲ ਹੁੰਦੀ ਹੈ ਇਹ ਪ੍ਰੇਸ਼ਾਨੀ।
ਜ਼ਿਆਦਾ ਮਸਾਲੇਦਾਰ ਭੋਜਨ ਦੀ ਵਰਤੋਂ, ਪੇਨ ਕਿਲਰ ਦੀ ਜ਼ਿਆਦਾ ਵਰਤੋਂ, ਆਇਲੀ ਫ਼ੂਡ ਨੂੰ ਖਾਣੇ ‘ਚ ਸ਼ਾਮਿਲ ਕਰਨਾ; ਪੇਟ ‘ਚ ਐਸਿਡ ਬਣਨਾ, ਸ਼ਰਾਬ ਦਾ ਸੇਵਨ, ਗਰਮ ਤਾਸੀਰ ਵਾਲਾ ਭੋਜਨ ਖਾਣਾ, ਪੇਟ ਸਾਫ਼ ਨਾ ਹੋਣਾ, ਪਾਚਨ ਕਿਰਿਆ ‘ਚ ਗੜਬੜੀ, ਆਦਿ ਕਾਰਨ ਅੰਦਰੂਨੀ ਗਰਮੀ ਪੈਦਾ ਹੋ ਸਕਦੀ ਹੈ।
ਇਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਵਧਣ ਕਾਰਨ ਮੂੰਹ ‘ਚ ਛਾਲੇ ਹੋਣ ਲੱਗਦੇ ਹਨ। ਜੇ ਲਗਾਤਾਰ ਤੁਹਾਡੇ ਮੂੰਹ ‘ਚ ਛਾਲੇ ਹੋ ਰਹੇ ਹਨ ਤਾਂ ਇਸ ਦੀ ਵਜ੍ਹਾ ਸ਼ਰੀਰ ਵਿਚਲੀ ਗਰਮੀ ਹੋ ਸਕਦੀ ਹੈ ਜਿਸ ਨੂੰ ਦੂਰ ਕਰਨ ਲਈ ਠੰਡੀ ਤਾਸੀਰ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਛਾਲਿਆਂ ਨੂੰ ਠੀਕ ਕਰਨ ਲਈ ਤੁਸੀਂ ਕੁੱਝ ਘਰੇਲੂ ਉਪਾਵਾਂ ਦਾ ਸਹਾਰਾ ਲੈ ਸਕਦੇ ਹੋ।
ਅਰਹਰ ਦੀ ਦਾਲ: ਮੂੰਹ ਦੇ ਛਾਲਿਆਂ ਨੂੰ ਦੂਰ ਕਰਨ ਲਈ ਅਰਹਰ ਦੀ ਦਾਲ ਨੂੰ ਬਾਰੀਕ ਪੀਸ ਕੇ ਇਸ ਨੂੰ ਛਾਲਿਆਂ ‘ਤੇ ਲਗਾਓ ਇਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ ਅਤੇ ਛਾਲੇ ਵੀ ਜਲਦੀ ਠੀਕ ਹੋ ਜਾਣਗੇ।
ਨਿੰਮ ਦਾ ਦਾਤੁਨ: ਰੋਜ਼ਾਨਾ ਨਿੰਮ ਦੀ ਦਾਤੁਨ ਕਰਨ ਨਾਲ ਮੂੰਹ ਦੀ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ। ਜ਼ਹਿਰੀਲੇ ਟੌਕਸਿਨਜ਼ ਬਾਹਰ ਨਿਕਲ ਜਾਂਦੇ ਹਨ। ਗਰਮੀ ਕਾਰਨ ਹੋਏ ਛਾਲੇ ਠੀਕ ਹੋ ਜਾਂਦੇ ਹਨ।
ਐਲੋਵੇਰਾ ਜੈੱਲ: ਐਲੋਵੇਰਾ ਜੈੱਲ ਨਾਲ ਮੂੰਹ ਨੂੰ ਠੰਡਕ ਮਿਲਦੀ ਹੈ। ਇਸ ਜੈੱਲ ਨੂੰ ਛਾਲਿਆਂ ‘ਤੇ ਲਗਾਓ। ਇਸ ਨਾਲ ਜਲਦੀ ਰਾਹਤ ਮਿਲਦੀ ਹੈ।
ਬਰਫ਼: ਮੂੰਹ ਦੀ ਗਰਮੀ ਕਾਰਨ ਹੋਏ ਛਾਲਿਆਂ ਤੋਂ ਛੁਟਕਾਰਾ ਪਾਉਣ ਲਈ ਬਰਫ਼ ਦੇ ਇੱਕ ਟੁੱਕੜੇ ਨੂੰ ਛਾਲਿਆਂ ‘ਤੇ ਲਗਾਓ ਅਤੇ ਲਾਰ ਟਪਕਾਓ। ਇਸ ਤਰੀਕੇ ਨਾਲ ਬਹੁਤ ਜਲਦੀ ਆਰਾਮ ਮਿਲਦਾ ਹੈ।
ਹਰਾ ਧਨੀਆ: ਹਰੇ ਧਨੀਏ ਦੀ ਤਾਸੀਰ ਠੰਡੀ ਹੁੰਦੀ ਹੈ ਇਸ ਨਾਲ ਸ਼ਰੀਰ ਦੀ ਗਰਮੀ ਦੂਰ ਹੋ ਜਾਂਦੀ ਹੈ। ਹਰੇ ਧਨੀਏ ਨੂੰ ਪੀਸ ਕੇ ਇਸ ਦਾ ਰਸ ਕੱਢ ਲਓ। ਇਸ ਰਸ ਨੂੰ ਛਾਲਿਆਂ ‘ਤੇ ਲਗਾਓ।
ਹਰੀ ਇਲਾਇਚੀ: ਹਰੀ ਇਲਾਇਚੀ ਖਾਣੇ ‘ਚ ਖ਼ੁਸ਼ਬੂ ਪੈਦਾ ਕਰਦੀ ਹੈ। ਇਸ ਨਾਲ ਖਾਣੇ ਦਾ ਫ਼ਲੇਵਰ ਚੰਗਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਛੋਟੀ ਇਲਾਇਚੀ ਸਿਹਤ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਨੂੰ ਵੀ ਦੂਰ ਕਰਦੀ ਹੈ। ਮੂੰਹ ਦੀ ਗਰਮੀ ਨੂੰ ਦੂਰ ਕਰਨ ਲਈ ਹਰੀ ਇਲਾਇਚੀ ਦੇ ਦਾਣਿਆਂ ਨੂੰ ਪੀਸ ਕੇ ਇਸ ‘ਚ ਥੋੜ੍ਹਾਂ ਜਿਹਾ ਸ਼ਹਿਦ ਮਿਲਾਓ ਅਤੇ ਛਾਲਿਆਂ ‘ਤੇ ਲਗਾਓ।
7. ਆਲੂ ਬੁਖ਼ਾਰੇ ਦਾ ਜੂਸ: ਆਲੂ ਬੁਖ਼ਾਰੇ ਖਾਣ ‘ਚ ਬਹੁਤ ਹੀ ਸੁਆਦ ਹੁੰਦੇ ਹਨ। ਇਸ ਤੋਂ ਇਲਾਵਾ ਇਸ ਨਾਲ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ। ਮੂੰਹ ਦੇ ਛਾਲਿਆਂ ਨੂੰ ਠੀਕ ਕਰਨ ਲਈ 1-2 ਵੱਡੇ ਚੱਮਚ ਆਲੂਬੁਖ਼ਾਰੇ ਦਾ ਰਸ ਮੂੰਹ ‘ਚ ਲੈ ਕੇ ਇਸ ਨਾਲ ਕੁਰਲੀ ਕਰੋ।
ਟੀ ਬੈਗ: ਚਾਹ ਦੀ ਪੱਤੀ ਨਾਲ ਵੀ ਛਾਲਿਆਂ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਲਈ ਪਾਣੀ ‘ਚ ਉਬਲੇ ਹੋਏ ਟੀ ਬੈਗ ਨੂੰ ਠੰਡਾ ਕਰ ਲਓ। ਇਸ ਤੋਂ ਬਾਅਦ ਇਸ ਨੂੰ ਛਾਲਿਆਂ ‘ਤੇ ਲਗਾਓ। ਇਸ ਨਾਲ ਬਹੁਤ ਜਲਦੀ ਆਰਾਮ ਮਿਲਦਾ ਹੈ।