ਬੌਲੀਵੁੱਡ ਦੇ ਕਿੰਗ ਸ਼ਾਹਰੁਖ਼ ਖ਼ਾਨ, ਅਭਿਨੇਤਰੀ ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ਼ ਦੀ ਆਉਣ ਵਾਲੀ ਫ਼ਿਲਮ ‘ਜ਼ੀਰੋ ‘ਦੇ ਕਲਾਈਮੈਕਸ ‘ਚ ਦਰਸ਼ਕਾਂ ਨੂੰ ਮੰਗਲ ਗ੍ਰਹਿ ਦਾ ਨਜ਼ਾਰਾ ਵੇਖਣ ਨੂੰ ਮਿਲੇਗਾ ਜਿਸ ਨੂੰ ਫ਼ਿਲਮਾਉਣ ਲਈ ਫ਼ਿਲਮ ‘ਜ਼ੀਰੋ ‘ਦੀ ਪੂਰੀ ਟੀਮ ਅਮਰੀਕਾ ਰਵਾਨਾ ਹੋ ਚੁੱਕੀ ਹੈ। ਸੂਤਰਾਂ ਮੁਤਾਬਿਕ ਫ਼ਿਲਮ ‘ਜ਼ੀਰੋ ‘ਦੀ ਟੀਮ ਇਸ ਸਮੇਂ ਅਮਰੀਕਾ ‘ਚ ਹੈ, ਅਤੇ ਉਹ ਸ਼ੈਜੂਅਲ ਮੁਤਾਬਿਕ 45 ਦਿਨ ਨਾਸਾ ‘ਚ ਫ਼ਿਲਮ ਦੀ ਸ਼ੂਟਿੰਗ ਕਰੇਗੀ। ਭਾਵੇਂ ਸਾਰਿਆਂ ਨੂੰ ਹੁਣ ਇਹ ਜਾਣਨ ‘ਚ ਥੋੜ੍ਹਾ ਅਜੀਬ ਲੱਗ ਰਿਹਾ ਹੈ, ਪਰ ਜਦੋਂ ਸਾਰੇ ਜਾਣੇ ਇਹ ਫ਼ਿਲਮ ਵੇਖ ਰਹੇ ਹੋਣਗੇ ਤਾਂ ਇਹ ਦ੍ਰਿਸ਼ ਬਿਲਕੁਲ ਵੀ ਅਟਪਟੇ ਨਹੀਂ ਲੱਗਣਗੇ। ਇਸ ਵਕਤ ਫ਼ਿਲਮ ਦਾ ਆਖ਼ਰੀ ਸ਼ੈਜੂਅਲ ਚੱਲ ਰਿਹਾ ਹੈ। ਇਸ ਫ਼ਿਲਮ ਲਈ ਸ਼ਾਹਰੁਖ਼ ਅਤੇ ਅਨੁਸ਼ਕਾ ਕਾਫ਼ੀ ਉਤਸ਼ਾਹਿਤ ਹਨ। ਉਹ ਫ਼ਿਲਮ ਦੀ ਸ਼ੁਰੂਆਤ ਤੋਂ ਹੀ ਫ਼ਿਲਮ ਨੂੰ ਸੁਪਰਹਿੱਟ ਬਣਾਉਣ ਲਈ ਕਾਫ਼ੀ ਮਿਹਨਤ ਕਰ ਰਹੇ ਹਨ। ਇਹ ਫ਼ਿਲਮ ਇਸ ਸਾਲ ਦੇ ਆਖ਼ੀਰ ‘ਤੇ ਰਿਲੀਜ਼ ਹੋਵੇਗੀ।











