ਟਾਈਗਰ ਸ਼ਰੌਫ਼ ਨੇ ਇੰਡਸਟਰੀ ‘ਚ ਆਪਣੀ ਅਲੱਗ ਪਛਾਣ ਕਾਇਮ ਕੀਤੀ ਹੈ। ਭਾਵੇਂ ਉਹ ਆਪਣੇ ਪਿਤਾ ਜੈਕੀ ਸ਼ਰੌਫ਼ ਦੀਆਂ ਲੁਕਸ ਲੈ ਕੇ ਬਾਲੀਵੁੱਡ ‘ਚ ਆਇਆ ਤਾਂ ਜ਼ਰੂਰ ਹੈ, ਪਰ ਟਾਈਗਰ ਵਿੱਚ ਟੈਲੇਂਟ ਦੀ ਵੀ ਕੋਈ ਸੀਮਾ ਨਹੀਂ। ਇਸੇ ਲਈ ਉਸ ਨੂੰ ਆਪਣੇ ਪਿਤਾ ਦੀ ਵਜ੍ਹਾ ਤੋਂ ਨਹੀਂ ਸਗੋਂ ਉਸ ਦੇ ਟੈਲੇਂਟ ਦੀ ਵਜ੍ਹਾ ਤੋਂ ਜਾਣਿਆ ਜਾਂਦਾ ਹੈ। ਉਹ ਅਜੋਕੇ ਨੌਜਵਾਨਾਂ ਲਈ ਇੱਕ ਚੰਗੀ ਮਿਸਾਲ ਹੈ ਅਤੇ ਅਗਲੀ ਪੀੜ੍ਹੀ ਦਾ ਸੁਪਰਸਟਾਰ ਵੀ। ਟਾਈਗਰ ਆਪਣੀ ਖ਼ੁਦ ਦੀ ਫ਼ਿਲਮ ਦੇ ਸੀਕੁਅਲ ‘ਚ ਕੰਮ ਕਰਨ ਵਾਲਾ ਨੌਜਵਾਨ ਅਦਾਕਾਰ ਹੈ ਜੋ ਉਸ ਲਈ ਇੱਕ ਵੱਡੀ ਪ੍ਰਾਪਤੀ ਹੈ। ਫ਼ਿਲਮ ਬਾਗ਼ੀ-2 ਨੇ ਬੌਕਸ ਆਫ਼ਿਸ ‘ਤੇ ਰਿਕਾਰਡਤੋੜ ਕਮਾਈ ਕੀਤੀ। ਇਹ ਉਸ ਦੀ ਪਹਿਲੀ ਫ਼ਿਲਮ ਬਾਗ਼ੀ ਦਾ ਸੀਕੁਅਲ ਸੀ ਜੋ 2016 ‘ਚ ਰਿਲੀਜ਼ ਹੋਈ ਸੀ। ਫ਼ਿਲਮ ਬਾਗ਼ੀ ਵੀ ਸੁਪਰਹਿੱਟ ਫ਼ਿਲਮ ਸੀ, ਪਰ ਬਾਗ਼ੀ-2 ਨੇ ਤਾਂ ਸਾਰੇ ਰਿਕਾਰਡ ਤੋੜ ਦਿੱਤੇ। ਟਾਈਗਰ ਦੇ ਫ਼ੈਨਜ਼ ਦੀ ਚੰਗੀ ਲੰਬੀ ਲਾਈਨ ਹੈ। ਇਸ ਦਾ ਪਤਾ ਉਸ ਦੀ ਫ਼ਿਲਮ ਤੋਂ ਹੋਈ ਕਮਾਈ ਦੇ ਪਹਿਲੇ ਦਿਨ ਹੀ ਪਤਾ ਲਗ ਜਾਂਦਾ ਹੈ। ਫ਼ਿਲਮ ਬਾਗ਼ੀ-2 ਦੀ ਪਹਿਲੇ ਦਿਨ ਦੀ ਕਮਾਈ 25.10 ਕਰੋੜ ਰਹੀ ਸੀ ਜੋ ਬਾਲੀਵੁੱਡ ਦੇ ਕਿਸੇ ਜਵਾਨ ਅਭਿਨੇਤਾ ਲਈ ਸਭ ਤੋਂ ਜ਼ਿਆਦਾ ਹੈ। ਇਸ ਤੋਂ ਇਲਾਵਾ ਟਾਈਗਰ ਦੀ ਇੱਕ ਪ੍ਰਾਪਤੀ ਇਹ ਵੀ ਹੈ ਕਿ ਉਸ ਦੀ ਫ਼ਿਲਮ ਬਾਗ਼ੀ-2 ਦੇ ਟ੍ਰੇਲਰ ਰਿਲੀਜ਼ ਤੋਂ ਪਹਿਲਾਂ ਹੀ ਇਸ ਦੇ ਤੀਜੇ ਭਾਗ ਦਾ ਵੀ ਐਲਾਨ ਕਰ ਦਿੱਤਾ ਸੀ। ਅਜਿਹਾ ਹੁਣ ਤਕ ਕਿਸੇ ਅਦਾਕਾਰ ਨਾਲ ਵੀ ਨਹੀਂ ਹੋਇਆ ਹੈ। ਜਦਕਿ ਟਾਈਗਰ ਨੂੰ ਇੰਡਸਟਰੀ ‘ਚ ਆਏ ਹੋਏ ਅਜੇ ਸਿਰਫ਼ ਚਾਰ ਸਾਲ ਹੋਏ ਹਨ












