ਬੇਅਦਬੀ ਮਾਮਲੇ ਦੀ ਰਿਪੋਰਟ ਜਾਰੀ ਕਰੇ ਸੀ.ਬੀ.ਆਈ. : ਸੁਖਬੀਰ

5ਨਵੀਂ ਦਿੱਲੀ : ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਬੇਅਦਬੀ ਮਾਮਲੇ ਦੀ ਜਾਂਚ ਕਰਨ ਵਾਲੀ ਸੀ.ਬੀ.ਆਈ. ਨੂੰ ਜਾਂਚ ਤੇਜ਼ ਕਰਕੇ ਰਿਪੋਰਟ ਜਲਦ ਪੇਸ਼ ਕਰਨ ਦੀ ਮੰਗ ਕੀਤੀ ਹੈ। ਸੁਖਬੀਰ ਦਾ ਕਹਿਣਾ ਹੈ ਕਿ ਰਿਪੋਰਟ ਦੇ ਆਉਣ ਨਾਲ ਉਹ ਦੋਸ਼ੀਆ ਖਿਲਾਫ ਜਲਦ ਹੀ ਕਾਰਵਾਈ ਕਰਵਾਉਣਾ ਚਾਹੁੰਦੇ ਹਨ।
ਸਿਆਸੀ ਸੂਤਰਾਂ ਮੁਤਾਬਕ ਚੁਣਾਵੀ ਵਰ੍ਹੇ ਨੂੰ ਲੈ ਕੇ ਸੁਖਬੀਰ ਬਾਦਲ ਇਸ ਮਾਮਲੇ ਦਾ ਪਰਦਾਫਾਸ਼ ਕਰਕੇ ਸਿਆਸੀ ਲਾਹਾ ਲੈਣ ਦੀ ਤਾਕ ‘ਚ ਹਨ।