ਭਿੱਖੀਵਿੰਡ : ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ ਰਾਜ ਦੌਰਾਨ ਦੇਸ਼ ਦੀ ਜਨਤਾ ‘ਤੇ ਭਾਰੀ ਬੋਝ ਪਾਉਣ ਤੋਂ ਸਿਵਾਏ ਕੁਝ ਨਹੀਂ ਕੀਤਾ, ਜੋ ਵਾਅਦੇ ਦੇਸ਼ ਦੀ ਜਨਤਾ ਨਾਲ ਕੀਤੇ ਸਨ, ਉਨ੍ਹਾਂ ਦੇ ਉਲਟ ਹੀ ਕੰਮ ਕੀਤਾ ਹੈ। ਇਹ ਪ੍ਰਗਟਾਵਾ ਸਾਬਕਾ ਇਨਫੋਟੈੱਕ ਵਾਈਸ ਚੈਅਰਮੈਨ ਪੰਜਾਬ ਅਤੇ ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਪੰਜਾਬ ਤੇਜਪ੍ਰੀਤ ਸਿੰਘ ਪੀਟਰ ਸੰਧੀ ਨੇ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਦੇਸ਼ ਅੰਦਰ ਮੋਦੀ ਸਰਕਾਰ ਸੱਤਾ ਵਿਚ ਆਈ ਹੈ, ਉਸੇ ਦਿਨ ਤੋਂ ਹੀ ਦੇਸ਼ ਗਰੀਬੀ ਵੱਲ ਵਧਿਆ ਹੈ ਕਿਉਂਕਿ ਮਹਿੰ ਗਾਈ ਨੇ ਜਨਤਾ ਦਾ ਲੱਕ ਹੀ ਤੋੜ ਦਿੱਤਾ ਹੈ ਅਤੇ ਦੇਸ਼ ਅੰਦਰ ਗਰੀਬ ਅੱਜ ਆਪਣੇ ਪਰਿਵਾਰ ਨੂੰ ਪਾਲਣ ਤੋਂ ਅਸਮਰਥ ਹੋ ਗਿਆ ਹੈ ਕਿਉਂਕਿ ਅੱਜ ਹਰ ਚੀਜ਼ ਜੀ. ਐੱਸ. ਟੀ. ਵਿਚ ਲਿਆਂਦੀ ਗਈ ਹੈ। ਕਿਸਾਨਾਂ ਦੀ ਫਸਲਾਂ ਦਾ ਭਾਅ ਅੱਜ ਮਹਿੰਗਾਈ ਤੋਂ ਕਿਤੇ ਹੇਠ ਹੈ, ਜਿਸ ਕਰ ਕੇ ਕਿਸਾਨ ਕਰਜ਼ੇ ਹੇਠ ਆ ਕੇ ਖੁਦਕੁਸ਼ੀਆਂ ਦੇ ਰਸਤੇ ‘ਤੇ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਹੁਣ ਮੋਦੀ ਸਰਕਾਰ ਨੂੰ ਚਲਦਾ ਕਰਨ ਲਈ ਸਮੇਂ ਦੀ ਉਡੀਕ ਵਿਚ ਹੈ। ਵਿਚ ਇਸ ਮੌਕੇ ਉਨ੍ਹਾਂ ਨਾਲ ਸਾਬਕਾ ਚੈਅਰਮੈਨ ਗੁਰਭੇਜ ਸਿੰਘ ਸੁਰਸਿੰਘ, ਸਾਬਕਾ ਪ੍ਰਧਾਨ ਸੇਵਾ ਸਿੰਘ ਸੁਰਸਿੰਘ, ਜਥੇਦਾਰ ਹਰਪਾਲ ਸਿੰਘ ਬਲ੍ਹੇਰ, ਜਰਨੈਲ ਸਿੰਘ ਜੈਲਾ ਭਿੱਖੀਵਿੰਡ ਤੇ ਇੰਦਰ ਸਿੰਘ ਆਦਿ ਹਾਜ਼ਰ ਸਨ।















