ਸ਼੍ਰੀਨਗਰ— ਜੰਮੂ ਕਸ਼ਮੀਰ ‘ਚ ਵੀਰਵਾਰ ਦੁਪਹਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। 4.4 ਤੀਬਰਤਾ ਵਾਲੇ ਭੂਚਾਲ ਆਉਣ ਨਾਲ ਘਰ ਹਿੱਲਣ ਲੱਗੇ ਅਤੇ ਲੋਕ ਡਰ ਕਾਰਨ ਘਰਾਂ ਚੋਂ ਬਾਹਰ ਆ ਗਏ। ਭੂਚਾਲ ਕਰਕੇ ਹੁਣ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ। ਲੋਕਾਂ ਨੂੰ ਕੁਝ ਦੇਰ ਘਰਾਂ ਚੋਂ ਬਾਹਰ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ‘ਚ ਦੁਪਹਿਰ ਲੱਗਭਗ 12.30 ਵਜੇ ਭੂਚਾਲ ਦੇ ਝਟਕਿਆਂ ਨੇ ਹਰ ਕਿਸੇ ਨੂੰ ਦਹਿਸ਼ਤ ‘ਚ ਪਾ ਦਿੱਤਾ। ਘਰਾਂ ਦਾ ਸਮਾਨ ਹਿੱਲਦਾ ਦੇਖ ਕੇ ਲੋਕ ਘਰਾਂ ਚੋਂ ਬਾਹਰ ਆ ਗਏ। ਹਾਲਾਂਕਿ ਭੂਚਾਲ ਕਰਕੇ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।















