ਫਿ. ਲਮ ‘ਵੀਰੇ ਦੀ ਵੈਡਿੰਗ’ ‘ਚ ਨਜ਼ਰ ਆਉਣ ਵਾਲੀ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਕਿਹਾ ਕਿ ਉਹ ਨਾਰੀਵਾਦੀ ਨਹੀਂ ਹਨ ਸਗੋਂ ਸਮਾਨਤਾ ‘ਚ ਵਿਸ਼ਵਾਸ ਰੱਖਦੀ ਹੈ। ਅਦਾਕਾਰਾ ਕਰੀਨਾ ਕਪੂਰ ਫਿਲਮ ‘ਵੀਰੇ ਦੀ ਵੈਡਿੰਗ’ ਦੇ ਮਿਊਜ਼ਿਕ ਰਿਲੀਜ਼ ‘ਤੇ ਸੋਨਮ ਕਪੂਰ ਅਤੇ ਸਵਰਾ ਭਾਸਕਰ, ਸ਼ਿਖਾ ਤਲਸਾਨੀਆ ਅਤੇ ਇਸ ਫਿਲਮ ਦੇ ਨਿਰਦੇਸ਼ਕ ਤੇ ਨਿਰਮਾਤਾ ਨਾਲ ਮੌਜ਼ੂਦ ਸੀ। ਇਸ ਮੌਕੇ ਕਰੀਨਾ ਨੂੰ ਨਾਰੀਵਾਦ ਬਾਰੇ ਇਕ ਸਵਾਲ ਪੁੱਛਿਆ ਗਿਆ ਤਾਂ ਕਰੀਨਾ ਨੇ ਕਿਹਾ ਕਿ ,’ਮੈਂ ਸਮਾਨਤਾ ‘ਚ ਵਿਸ਼ਵਾਸ ਰੱਖਦੀ ਹਾਂ ਅਤੇ ਮੈਂ ਇਹ ਨਹੀਂ ਕਹਾਂਗੀ ਕਿ ਮੈਂ ਨਾਰੀਵਾਦੀ ਹਾਂ, ਮੈਂ ਕਹਾਂਗੀ ਕਿ ਮੈਂ ਇਕ ਔਰਤ ਹਾਂ ਅਤੇ ਉਸ ਤੋਂ ਵੀ ਪਹਿਲਾਂ ਮੈਂ ਇਕ ਇਨਸਾਨ ਹਾਂ। ਮੈਨੂੰ ਸੈਫ਼ ਅਲੀ ਖ਼ਾਨ ਦੀ ਪਤਨੀ ਦੇ ਰੂਪ ‘ਚ ਪਛਾਣੇ ਜਾਣੇ ‘ਤੇ ਵੀ ਓਨਾਂ ਹੀ ਗਰਵ ਹੈ, ਜਿੰਨਾ ਮੈਨੂੰ ਕਰੀਨਾ ਕਪੂਰ ਹੋਣ ‘ਤੇ ਹੈ। ਮੈਂ ਅਜਿਹੀ ਹੀ ਹਾਂ। ਫਿਲਮ ਬਾਰੇ ਗੱਲ ਕਰਦੇ ਉਨ੍ਹਾਂ ਕਿਹਾ ਕਿ ‘ਵੀਰੇ ਦੀ ਵੈਡਿੰਗ’ ਸ਼ਹਿਰ ‘ਚ ਰਹਿਣ ਵਾਲੀਆਂ ਚਾਰ ਕੁੜੀਆਂ ਦੀ ਕਹਾਣੀ ਹੈ। ਕਰੀਨਾ ਆਪਣੇ ਨਿੱਜੀ ਜੀਵਨ ਬਾਰੇ ‘ਚ ਖੁੱਲ੍ਹਕੇ ਗੱਲ ਕਰਦੀ ਹੈ ਪਰ ਫਿਲਮ ‘ਚ ਉਹ ਅਜਿਹੀ ਮੁਟਿਆਰ ਦਾ ਕਿਰਦਾਰ ਨਿਭਾ ਰਹੀ ਹੈ, ਜੋ ਪ੍ਰਤਿਬਧਤਾ ਤੋਂ ਡਰਦੀ ਹੈ। ਕਰੀਨਾ ਨੂੰ ਇਸ ਫਿਲਮ ਤੋਂ ਕਾਫ਼ੀ ਉਮੀਦਾਂ ਹਨ। ਵੈਸੇ ਤਾਂ ਕਰੀਨਾ ਬਾਲੀਵੁੱਡ ਦੇ ਏ ਸੂਚੀ ਵਾਲੇ ਕਿਰਦਾਰਾਂ ਨਾਲ ਕੰਮ ਕਰਨ ਲਈ ਪਛਾਣੀ ਜਾਂਦੀ ਹੈ ਪਰ ਇਸ ਵਾਰ ਉਹ ਮਜਾਕਿਆ ਅੰਦਾਜ਼ ‘ਚ ਨਜ਼ਰ ਆ ਰਹੀ ਹੈ। ਇਸ ਫਿਲਮ ਤੋਂ ਇਲਾਵਾ ਕਰੀਨਾ ਸਿਧਾਰਥ ਮਲਹੋਤਰਾ ਨਾਲ ਵੀ ਇਕ ਫਿਲਮ ‘ਚ ਨਜ਼ਰ ਆਉਣ ਵਾਲੀ ਹੈ। ਹਾਲ ਹੀ ‘ਚ ਕਰਨ
ਜੌਹਰ ਨੇ ਵੀ ਕਰੀਨਾ ਨੂੰ ਆਪਣੀ ਅਗਲੀ ਫਿਲਮ ‘ਚ ਫਾਈਨਲ ਕਰ ਲਿਆ ਹੈ। ਇਸ ਫਿਲਮ ‘ਚ ਅਦਾਕਾਰ ਕਾਰਤਿਕ ਆਰਿਅਨ ਵੀ ਮੁੱਖ ਭੂਮਿਕਾ ਨਿਭਾਅ ਰਿਹਾ ਹੈ। ੲ











