ਭਾ . ਰਤੀ ਸਿਨੇਮਾ ਦੇ ਮਸ਼ਹੂਰ ਫਿਲਮਸਾਜ਼ ਰਾਜ ਕੁਮਾਰ ਸੰਤੋਸ਼ੀ ਇਕ ਵਾਰ ਫਿਰ ਸੰਨੀ ਦਿਓਲ ਨੂੰ ਲੈ ਕੇ ਫਿਲਮ ਬਣਾਉਣ ਜਾ ਰਹੇ ਹਨ। ਸੰਨੀ ਦਿਓਲ ਇਨ੍ਹੀਂ ਦਿਨੀਂ ਇਕ ਤੋਂ ਬਾਅਦ ਇਕ ਫਿਲਮ ਸਾਈਨ ਕਰ ਰਹੇ ਹਨ। ਇਸ ਸਾਲ ਸੰਨੀ ਦੀਆਂ ‘ਭਈਆਜੀ ਸੁਪਰਹਿੱਟ’, ‘ਮਹੱਲਾ ਅੱਸੀ’ ਅਤੇ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਵਰਗੀਆਂ ਫਿਲਮਾਂ ਰਿਲੀਜ਼ ਹੋਣ ਵਾਲੀਆਂ ਹਨ। ਇਸ ਦੇ ਨਾਲ ਹੀ ਹੁਣ ਸੰਨੀ ਦਿਓਲ ਅਤੇ ਰਾਜਕੁਮਾਰ ਸੰਤੋਸ਼ੀ ਦੀ ਸੁਪਰਹਿੱਟ ਜੋੜੀ ਇਕ ਵਾਰ ਫਿਰ ਤੋਂ ਇਕੱਠਿਆਂ ਫਿਲਮ ਕਰਨ ਵਾਲੀ ਹੈ। ‘ਦਾਮਿਨੀ’, ‘ਘਾਇਲ’ ਤੇ ‘ਘਾਤਕ’ ਵਰਗੀਆਂ ਸੁਪਰਹਿੱਟ ਫਿਲਮਾਂ ਦੇਣ ਤੋਂ ਬਾਅਦ ਹੁਣ ਇਹ ਜੋੜੀ 22 ਸਾਲਾਂ ਬਾਅਦ ਇਕ ਵਾਰ ਮੁੜ ਤੋਂ ਇਕੱਠੇ ਫਿਲਮ ਕਰਨ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਾਲ 2019 ‘ਚ ਇਹ ਫਿਲਮ ਫਲੋਰ ‘ਤੇ ਆ ਜਾਵੇਗੀ। ਫਿਲਹਾਲ ਫਿਲਮ ਦੀ ਸਕ੍ਰਿਪਟ ‘ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਇਸ ਗੱਲ ‘ਚ ਕੋਈ ਸ਼ੱਕ ਨਹੀਂ ਕਿ ਇਸ ਧਮਾਕੇਦਾਰ ਜੋੜੀ ਦੇ ਕਮਬੈਕ ਨੂੰ ਲੈ ਕੇ ਸਾਰੇ ਉਤਸ਼ਾਹਿਤ ਹਨ। ਸੰਨੀ ਅੱਜਕੱਲ੍ਹ ਆਪਣੀ ਫਿਲਮ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ‘ਚ ਰੁੱਝੇ ਹੋਏ ਹਨ। ਇਸ ਫਿਲਮ ‘ਚ ਸੰਨੀ ਦੇ ਪਿਤਾ ਧਰਮਿੰਦਰ ਦਿਓਲ ਅਤੇ ਉਸ ਦਾ ਛੋਟਾ ਭਰਾ ਬੌਬੀ ਦਿਓਲ ਵੀ ਨਜ਼ਰ ਆਉਣਗੇ। ਇਹ ਫਿਲਮ ਇਸ ਸਾਲ ਜੁਲਾਈ ਮਹੀਨੇ ‘ਚ ਰਿਲੀਜ਼ ਹੋਵੇਗੀ। ਇਸ ਤੋਂ ਪਹਿਲੇ ਇਸ ਫਿਲਮ ਦੇ ਦੋਵੇਂ ਭਾਗ ਪਰਦੇ ‘ਤੇ ਚੰਗੀ ਸਫਲਤਾ ਪ੍ਰਾਪਤ ਕਰਨ ‘ਚ ਕਾਮਯਾਬ ਰਹੇ ਸਨ। ੲ











