ਸਿੰਗਾਪੁਰ ‘ਚ ਮੋਦੀ ਨੇ ਕੀਤੀ ਮਹਿਲਾ ਰੋਬੋਟ ਨਾਲ ਗੱਲਬਾਤ

ਸਿੰਗਾਪੁਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਸਿੰਗਾਪੁਰ ਦੌਰੇ ‘ਤੇ ਹਨ। ਜਿੱਥੇ ਉਹ ਅੱਜ ਸਿੰਗਾਪੁਰ ਦੇ ਨਾਨਯਾਂਗ ਟੈਕਨਾਲੋਜੀ ਯੂਨੀਵਰਸਿਟੀ ਗਏ। ਇਸ ਯੂਨੀਵਰਸਿਟੀ ਵਿਚ ਪੀ. ਐਮ. ਮੋਦੀ ਨੇ ਦੇਖਿਆ ਕਿ ਤਕਨੀਕ ਅੱਜ ਦੇ ਦੌਰ ਵਿਚ ਕਿੰਨੀ ਅੱਗੇ ਵਧ ਗਈ ਹੈ। ਇੱਥੇ ਪੀ. ਐਮ. ਮੋਦੀ ਨੇ ਇਕ ਮਹਿਲਾ ਰੋਬੋਟ ਨਾਲ ਗੱਲਬਾਤ ਕੀਤੀ। ਤਕਨੀਕ ਪਸੰਦ ਪੀ. ਐਮ. ਮੋਦੀ ਨੇ ਇੱਥੇ ਕਈ ਮਸ਼ੀਨਾਂ ਨੂੰ ਬਹੁਤ ਨੇੜਿਓਂ ਦੇਖਿਆ। ਇਸ ਦੌਰਾਨ ਉਹ ਇਕ ਮਹਿਲਾ ਰੋਬੋਟ ਨੂੰ ਵੀ ਮਿਲੇ। ਮੋਦੀ ਉਸ ਮਹਿਲਾ ਨੂੰ ਸਵਾਲ ਕੀਤੇ ਤਾਂ ਉਸ ਨੇ ਅੱਖਾਂ ਝੱਪਕਾ ਕੇ ਉਸ ਦਾ ਜਵਾਬ ਵੀ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸਮਝਿਆ ਕਿ ਕਿਸ ਤਕਨੀਕ ਜ਼ਰੀਏ ਰੋਬੋਟ ਨਾਲ ਗੱਲ ਕੀਤੀ ਜਾ ਸਕਦੀ ਹੈ ਅਤੇ ਕਿਵੇਂ ਰੋਬੋਟ ਨੂੰ ਚਲਾਇਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਸਿੰਗਾਪੁਰ ਵਿਚ ਤਕਨੀਕ ਦਾ ਵਿਆਪਕ ਪੈਮਾਨੇ ‘ਤੇ ਪ੍ਰਯੋਗ ਹੁੰਦਾ ਹੈ। ਸਿੰਗਾਪੁਰ ਵਿਚ ਰੋਬੋਟ ਤਕਨਾਲੋਜੀ ਕਾਫੀ ਪ੍ਰਚਲਿਤ ਹੈ। ਇੱਥੇ ਮੋਦੀ ਨੇ ‘ਟਰਾਂਸਫਾਰਮਿੰਗ ਏਸ਼ੀਆ ਥ੍ਰੋਅ ਇਨੋਵੇਸ਼ਨ’ ਵਿਸ਼ੇ ‘ਤੇ ਵੀ ਚਰਚਾ ਕੀਤੀ। ਤੁਹਾਨੂੰ ਦੱਸ ਦੇਈਏ ਕਿ ਪੀ. ਐਮ. ਮੋਦੀ ਵੀ ਵੱਖ-ਵੱਖ ਤਰ੍ਹਾਂ ਦੀ ਨਵੀਂ ਤਕਨੀਕ ਪਸੰਦ ਕਰਦੇ ਹਨ ਅਤੇ ਨਵੀਂ ਤਕਨੀਕ ਦਾ ਇਸਤੇਮਾਲ ਆਪਣੇ ਕੰਮ ਵਿਚ ਵੀ ਕਰਦੇ ਹਨ। ਡਿਜੀਟਲ ਇੰਡੀਆ ਮੋਦੀ ਸਰਕਾਰ ਦਾ ਫਲੈਗਸ਼ਿਪ ਪ੍ਰੋਜੈਕਟ ਹੈ। 3 ਦੇਸ਼ਾਂ ਦੀ ਯਾਤਰਾ ‘ਤੇ ਨਿਕਲੇ ਪੀ. ਐਮ. ਮੋਦੀ ਇੰਡੋਨੇਸ਼ੀਆ ਅਤੇ ਮਲੇਸ਼ੀਆ ਤੋਂ ਬਾਅਦ ਸਿੰਗਾਪੁਰ ਪਹੁੰਚੇ ਹਨ। ਇੱਥੇ ਸਵੇਰੇ ਪੀ. ਐਮ. ਮੋਦੀ ਨੇ ਸਿੰਗਾਪੁਰ ਨਾਲ ਕਈ ਸਮਝੌਤੇ ਵੀ ਕੀਤੇ ਹਨ।