ਰਾਬੜੀ ਦੇਵੀ ਤੋਂ ਪੁੱਛਗਿਛ ਲਈ ਸੀ.ਬੀ.ਆਈ ਟੀਮ ਲਾਲੂ ਦੇ ਘਰ ਪੁੱਜੀ

ਬਿਹਾਰ— ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ ਦੀ ਟੀਮ ਮੰਗਲਵਾਰ ਨੂੰ ਪਟਨਾ ‘ਚ ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਦੇ ਘਰ ਪੁੱਜੀ। ਲਾਲੂ ਘਰ ‘ਤੇ ਸੀ.ਬੀ.ਆਈ ਦੀ ਟੀਮ ਨੇ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਸੀ.ਐਮ ਰਾਬੜੀ ਦੇਵੀ ਤੋਂ ਪੁੱਛਗਿਛ ਕੀਤੀ। ਰਾਬੜੀ ਦੇਵੀ ਨਾਲ ਕਿਸ ਮਾਮਲੇ ‘ਚ ਪੁੱਛਗਿਛ ਹੋਈ ਹੈ, ਹੁਣ ਤੱਕ ਇਸ ਦਾ ਖੁਲ੍ਹਾਸਾ ਨਹੀਂ ਹੋ ਸਕਿਆ ਹੈ। ਪਟਨਾ ਦੇ 10 ਸਰਕੁਲਰ ਰੋਡ ਸਥਿਤ ਸਰਕਾਰੀ ਘਰ ‘ਚ ਲਾਲੂ-ਰਾਬੜੀ ਨਾਲ ਰਹਿੰਦੇ ਹਨ। ਸੀ.ਬੀ.ਆਈ ਦੀ ਟੀਮ ਲਗਭਗ 20 ਮਿੰਟ ਤੱਕ ਲਾਲੂ-ਰਾਬੜੀ ਘਰ ‘ਤੇ ਰਹੀ ਅਤੇ ਪੁੱਛਗਿਛ ਕੀਤੀ।
ਸੀ.ਬੀ.ਆਈ ਦੀ ਟੀਮ ‘ਚ ਚਾਰ ਅਧਿਕਾਰੀ ਸਨ, ਜਿਸ ‘ਚ ਇਕ ਔਰਤ ਅਤੇ ਤਿੰਨ ਮਰਦ ਅਧਿਕਾਰੀ ਸ਼ਾਮਲ ਸਨ। ਪੁੱਛਗਿਛ ਦੌਰਾਨ ਲਾਲੂ ਵੀ ਮੌਕੇ ‘ਤੇ ਮੌਜੂਦ ਰਹੇ।
ਹੁਣ ਤੱਕ ਜੋ ਜਾਣਕਾਰੀ ਮਿਲੀ ਹੈ, ਉਸ ਦੇ ਮੁਤਾਬਕ ਰੇਲਵ ਟੇਂਡਰ ਘੱਪਲੇ ਨਾਲ ਜੁੜੇ ਮਾਮਲੇ ‘ਚ ਸੀ.ਬੀ.ਆਈ ਪੁੱਛਗਿਛ ਕਰਨ ਪੁੱਜੀ ਸੀ। ਲਾਲੂ ਨੂੰ ਅੱਜ ਸ਼ਾਮ ਹੀ ਪਟਨਾ ਤੋਂ ਮੁੰਬਈ ਇਲਾਜ ਲਈ ਜਾਣਾ ਹੈ। ਅਜਿਹੇ ‘ਚ ਉਨ੍ਹਾਂ ਦੇ ਮੁੰਬਈ ਜਾਣ ਤੋਂ ਠੀਕ ਪਹਿਲੇ ਹੋਈ ਕਾਰਵਾਈ ਬਹੁਤ ਅਹਿਮ ਮੰਨੀ ਜਾ ਰਹੀ ਹੈ। ਲਾਲੂ ਪਰਿਵਾਰ ‘ਤੇ ਸੀ.ਬੀ.ਆਈ ਦਾ ਸ਼ਿਕੰਜਾ ਲਗਾਤਾਰ ਬਰਕਰਾਰ ਹੈ।