ਮਹਾਰਾਸ਼ਟਰ: 4 ਸਾਲ ‘ਚ ਸਭ ਤੋਂ ਵੱਡੀ ਕਾਰਵਾਈ, 13 ਨਕਸਲੀ ਮਾਰੇ ਗਏ

ਮਹਾਰਾਸ਼ਟਰ— ਮਹਾਰਾਸ਼ਟਰ ਦੇ ਗੜਚਿਰੌਲੀ ਖੇਤਰ ‘ਚ ਪੁਲਸ ਨੇ ਇਕ ਐਂਟੀ-ਨਕਸਲ ਆਪਰੇਸ਼ਨ ਦੌਰਾਨ 13 ਨਕਸਲੀਆਂ ਨੂੰ ਮਾਰ ਦਿੱਤਾ। ਇਸ ਨੂੰ 4 ਸਾਲ ‘ਚ ਨਕਸਲੀਆਂ ਖਿਲਾਫ ਸਭ ਤੋਂ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲੇ 3 ਅਪ੍ਰੈਲ ਨੂੰ ਵੀ ਮਹਾਰਾਸ਼ਟਰ ਪੁਲਸ ਨੇ ਐਨਕਾਊਂਟਰ ‘ਚ ਤਿੰਨ ਨਕਸਲੀਆਂ ਨੂੰ ਮਾਰ ਦਿੱਤਾ ਸੀ। ਇਸ ‘ਚ 2 ਔਰਤਾਂ ਸ਼ਾਮਲ ਸਨ।
ਗੜਚਿਰੌਲੀ ‘ਚ ਪੁਲਸ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਇਤਾਪੱਲੀ ਦੇ ਬੋਰੀਆ ਜੰਗਲ ‘ਚ ਹੋਇਆ ਹੈ। ਗੜਚਿਰੌਲੀ ਦੇ ਇਸ ਐਨਕਾਊਂਟਰ ‘ਚ ਨਕਸਲ ਨੇਤਾ ਸਾਈਨਾਥ ਅਤੇ ਸੀਨੂ ਵੀ ਮਾਰੇ ਗਏ। ਪੁਲਸ ਦੀ ਸਭ ਤੋਂ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ।
ਬੀਤੇ ਦਿਨੀਂ ਮਹਾਰਾਸ਼ਟਰ ਪੁਲਸ ਰਾਜ ਦੇ ਨਕਸਲ ਪ੍ਰਭਾਵਿਤ ਇਲਾਕਿਆਂ ‘ਚ ਸਰਗਰਮ ਨਕਸਲੀਆਂ ਦੇ ਖਿਲਾਫ ਅਭਿਆਨ ਚਲਾ ਰਹੀ ਸੀ। ਇਸ ਇਲਾਕੇ ‘ਚ ਪਿੰਡ ਵਾਸੀਆਂ ਅਤੇ ਨਕਸਲੀਆਂ ਵਿਚਕਾਰ ਅਕਸਰ ਸੰਘਰਸ਼ ਦੀਆਂ ਖਬਰਾਂ ਆਉਂਦੀਆਂ ਹਨ, ਇਸ ਲਈ ਇਲਾਕੇ ਤੋਂ ਨਕਸਲੀਆਂ ਦੀ ਸਫਾਈ ਲਈ ਪੁਲਸ ਵੱਲੋਂ ਇਹ ਅਭਿਆਨ 2 ਦਿਨਾਂ ਤੋਂ ਚੱਲ ਰਿਹਾ ਸੀ। ਦੇਸ਼ ‘ਚ ਨਕਸਲੀ ਗਤੀਵਿਧੀਆਂ ‘ਚ ਕਮੀ ਆਈ ਹੈ ਅਤੇ ਨਕਸਲੀਆਂ ਦਾ ਇਲਾਕਾ ਵੀ ਘੱਟ ਗਿਆ ਹੈ। ਦੇਸ਼ ਦੇ ਨਕਸਲ ਪ੍ਰਭਾਵਿਤ 126 ਜ਼ਿਲਿਆਂ ‘ਚ ਸਰਕਾਰ ਨੇ 144 ਜ਼ਿਲਿਆਂ ਨੂੰ ਨਕਸਲ ਮੁਕਤ ਖੇਤਰ ਐਲਾਨ ਕਰ ਦਿੱਤਾ ਹੈ। 8 ਨਵੇਂ ਜ਼ਿਲੇ ਨਕਸਲ ਪ੍ਰਭਾਵਿਤ ਇਲਾਕੇ ‘ਚ ਸ਼ਾਮਲ ਕੀਤੇ ਗਏ ਹਨ। ਸਭ ਤੋਂ ਜ਼ਿਆਦਾ ਨਕਸਲ ਪ੍ਰਭਾਵਿਤ ਜ਼ਿਲਿਆਂ ਦੀ ਸੰਖਿਆ 35 ਤੋਂ ਘੱਟ ਕੇ 30 ਰਹਿ ਗਈ ਹੈ। ਬਿਹਾਰ ਅਤੇ ਝਾਰਖੰਡ ਦੇ 5 ਜ਼ਿਲੇ ਨਕਸਲ ਪ੍ਰਭਾਵਿਤ ਟੈਗ ਤੋਂ ਮੁਕਤ ਹੋ ਗਏ ਹਨ।