
ਸ੍ਰੀ. ਦੇਵੀ ਦੀ ਮੌਤ ਤੋਂ ਬਾਅਦ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਆਪਣੇ ਪਰਿਵਾਰ ਨੂੰ ਪੂਰਾ ਸਮਾਂ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਕੁਝ ਦਿਨ ਪਹਿਲਾਂ ਅਰਜੁਨ ਆਪਣੀ ਨਵੀਂ ਫ਼ਿਲਮ ‘ਨਮਸਤੇ ਇੰਗਲੈਂਡ’ ਦੀ ਸ਼ੂਟਿੰਗ ‘ਚ ਕਾਫ਼ੀ ਰੁੱਝੇ ਹੋਏ ਸਨ ਪਰ ਉਨ•ਾਂ ਨੇ ਨਿਰਮਾਤਾ ਵਿਪੁਲ ਸ਼ਾਹ ਨੂੰ ਗੁਜਾਰਿਸ਼ ਕੀਤੀ ਕਿ ਉਹ ਆਪਣੇ ਪਿਤਾ ਨਾਲ ਕੁਝ ਸਮਾਂ ਗੁਜ਼ਾਰਨਾ ਚਾਹੁੰਦਾ ਹੈ।
ਇਸ ਲਈ ਉਸ ਨੂੰ ਕੁਝ ਦਿਨ ਲਈ ਫ਼ਿਲਮ ਦੀ ਸ਼ੂਟਿੰਗ ਤੋਂ ਛੁੱਟੀ ਚਾਹੀਦੀ ਹੈ। ਇਸ ਫ਼ਿਲਮ ਨਾਲ ਜੁੜੇ ਹੋਏ ਇਕ ਸੂਤਰ ਨੇ ਦੱਸਿਆ ਕਿ ਅਰਜੁਨ ਨੇ ਆਪਣੇ ਪਿਤਾ ਅਤੇ ਪਰਿਵਾਰ ਨਾਲ ਰਹਿਣ ਲਈ 7 ਦਿਨ ਲਈ ਸ਼ੂਟਿੰਗ ਬੰਦ ਰੱਖੀ। ਅਰਜੁਨ ਨੂੰ ਪਤਾ ਹੈ ਕਿ ਪੂਰੀ ਪ੍ਰੋਡਕਸ਼ਨ ਟੀਮ ਪੰਜਾਬ ‘ਚ ਉਨ•ਾਂ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਕਾਰਨ ਅਰਜੁਨ ਨੇ ਵਿਪੁਲ ਸ਼ਾਹ ਨੂੰ ਕਿਹਾ ਹੈ ਕਿ ਉਹ ਸ਼ੂਟਿੰਗ ਤੇ ਵਾਪਸ ਆ ਕੇ ਆਪਣੇ ਇਸ ਛੁੱਟੀਆਂ ਵਾਲੇ ਸਮੇਂ ਨੂੰ 18 ਘੰਟੇ ਦੀ ਸ਼ਿਫ਼ਟ ‘ਚ ਕੰਮ ਕਰਕੇ ਜਲਦੀ ਪੂਰਾ ਕਰ ਲੈਣਗੇ।
ਦੱਸਣਯੋਗ ਹੈ ਕਿ ਇਸ ਫ਼ਿਲਮ ਦੀ ਸ਼ੂਟਿੰਗ ਪੰਜਾਬ ਦੇ ਅੰਮ੍ਰਿਤਸਰ ਜ਼ਿਲ•ੇ ਤੋਂ ਸੁਰੂ ਹੋਈ ਹੈ। ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ‘ਚ ਅਰਜੁਨ ਤੇ ਪਰੀਣਿਤੀ ਚੋਪੜਾ ਨੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। ਜਾਣਕਾਰੀ ਅਨੁਸਾਰ ਅਰਜੁਨ ਨੇ ਵਿਪੁਲ ਨੂੰ ਇਹ ਵੀ ਕਿਹਾ ਹੈ ਕਿ ਉਹ ਇਸ ਗੱਲ ਨੂੰ ਸਮਝਦਾ ਹੈ ਕਿ ਅਜੇ ਉਸ ਨੂੰ ਆਪਣਾ ਬਾਕੀ ਰਹਿੰਦਾ ਕੰਮ ਪੂਰਾ ਕਰਨਾ ਹੈ ਤਾਂ ਕਿ ਟੀਮ ਨੂੰ ਪੰਜਾਬ ਦੀ ਸ਼ੂਟਿੰਗ ‘ਚ ਨਿਧਾਰਿਤ ਸਮੇਂ ਤੋਂ ਜ਼ਿਆਦਾ ਸਮਾਂ ਲੱਗੇ। ਇਸ ਨਾਲ ਪ੍ਰੋਡਕਸ਼ਨ ਦੇ ਖ਼ਰਚਿਆਂ ਨੂੰ ਵੀ ਬਚਾਇਆ ਜਾ ਸਕਦਾ ਹੈ। ਸੂਤਰਾਂ ਮੁਤਾਬਕ ਵਿਪੁਲ ਸਾਰਿਆਂ ਦਾ ਸਾਥ ਦੇਣ ਵਾਲਿਆ ‘ਚੋਂ ਇਕ ਹੈ ਤੇ ਉਸ ਨੇ ਇਸ ਗੱਲ ਦਾ ਹਮੇਸ਼ਾ ਖ਼ਿਆਲ ਰੱਖਿਆ ਹੈ। ਅਰਜੁਨ ਦੀ ਵੀ ਕੋਸ਼ਿਸ਼ ਹੈ ਕਿ 18 ਘੰਟੇ ਕੰਮ ਕਰਨ ਵਾਲੇ ਤਰੀਕੇ ਨਾਲ ਉਹ ਸਾਰੀ ਸ਼ੂਟਿੰਗ ਜਲਦੀ ਪੂਰੀ ਕਰ ਲੈਣਗੇ। ਇਹ ਵੀ ਜ਼ਿਕਰਯੋਗ ਹੈ ਕਿ ਇਸ ਫ਼ਿਲਮ ਦੀ ਸ਼ੂਟਿੰਗ ਪੰਜਾਬ ਦੇ ਅੰਮ੍ਰਿਤਸਰ ਜ਼ਿਲ•ੇ ਤੋਂ ਸ਼ੁਰੂ ਹੋਈ ਹੈ। ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ‘ਚ ਅਰਜੁਨ ਤੇ ਪਰੀਣਿਤੀ ਚੋਪੜਾ ਨੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ।











