ਨਵੀਂ ਦਿੱਲੀ– ਭਾਰਤੀ ਬੈਂਕਾਂ ਤੋਂ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਫਰਾਰ ਹੋਏ ਸ਼ਰਾਬ ਦੇ ਕਾਰੋਬਾਰੀ ਵਿਜੇ ਮਾਲਿਆ ਹੁਣ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਿਹਾ ਹੈ| ਉਹ ਆਪਣੀ ਗਰਲਫ੍ਰੈਂਡ ਪਿੰਕੀ ਲਾਲਵਾਨੀ, ਜੋ ਕਿ ਕਿਸੇ ਸਮੇਂ ਕਿੰਗਫਿਸ਼ਰ ਦੀ ਏਅਰਹੋਸਟਸ ਸੀ, ਨਾਲ ਸ਼ਾਦੀ ਕਰਨ ਜਾ ਰਿਹਾ ਹੈ| 62 ਸਾਲਾ ਵਿਜੇ ਮਾਲਿਆ ਦੀ ਇਹ ਤੀਸਰੀ ਸ਼ਾਦੀ ਹੈ|















