ਕੈਂਸਰ ਦੇ ਸ਼ੁਰੂਆਤੀ ਲੱਛਣ ਅਤੇ ਘਰੇਲੂ ਉਪਾਅ

ਅੱਜਕਲ ਦੇ ਬਦਲਦੇ ਲਾਈਫ਼ ਸਟਾਈਲ ਦੇ ਨਾਲ ਲੋਕਾਂ ਵਿੱਚ ਗੰਭੀਰ ਬੀਮਾਰੀਆਂ ਹੁੰਦੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ ਇਕ ਹੈ ਕੈਂਸਰ। ਹਰ ਸਾਲ ਮੂੰਹ, ਫ਼ੇਫ਼ੜੇ ਅਤੇ ਬ੍ਰੈਸਟ ਕੈਂਸਰ ਕਾਰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਪਰ ਘਰੇਲੂ ਨੁਸਖਿਆਂ ਦੀ ਵਰਤੋਂ ਨਾਲ ਵੀ ਕੈਂਸਰ ਤੋਂ ਬਚਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਕੁਝ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਕੈਂਸਰ ਦੇ ਖਤਰੇ ਤੋਂ ਬਚ ਸਕਦੇ ਹੋ।
ਲੱਛਣ
– ਯੂਰਿਨ ‘ਚ ਖੂਨ ਆਉਣਾ
– ਪਾਚਨ ‘ਚ ਪ੍ਰੇਸ਼ਾਨੀ
– ਕਫ਼ ਜਾਂ ਗਲੇ ‘ਚ ਖਿਚਖਿਚ
– ਜਖਮ ਦਾ ਜਲਦੀ ਨਾ ਭਰਨਾ
– ਅਚਾਨਕ ਭਾਰ ਘੱਟ ਜਾਣਾ
ਘਰੇਲੂ ਉਪਾਅ
1. ਆਂਵਲਾ
ਇਸ ‘ਚ ਮੌਜੂਦ ਐਂਟੀਆਕਸੀਡੈਂਟ ਦੀ ਮਾਤਰਾ ਕ੍ਰਾਸਿਨੋਜੇਨਿਕ ਕੋਸ਼ੀਕਾਵਾਂ ਨੂੰ ਵਧਣ ਤੋਂ ਰੋਕਦੀ ਹੈ। ਇਸ ਨਾਲ ਤੁਸੀਂ ਕੈਂਸਰ ਤੋਂ ਬਚੇ ਰਹਿ ਸਕਦੇ ਹੋ। ਇਕ ਆਂਵਲੇ ਵਿੱਚ 3 ਸੰਤਰਿਆਂ ਦੇ ਬਰਾਬਰ ਵਿਟਾਮਿਨ ਸੀ ਹੁੰਦਾ ਹੈ।
2. ਲਸਣ
ਆਯੁਰਵੇਦ ਮੁਤਾਬਕ ਰੋਜ਼ਾਨਾ ਲਸਣ ਖਾਣ ਨਾਲ ਕੈਂਸਰ ਹੋਣ ਦਾ ਖਤਰਾ 80 ਪ੍ਰਤੀਸ਼ਤ ਤੱਕ ਘੱਟ ਹੋ ਜਾਂਦਾ ਹੈ।ਲਸਣ ‘ਚ ਮੌਜੂਦ ਅਲਿਸਿਨ ਨਾਂ ਦਾ ਰਸਾਇਨ ਫ਼ੇਫ਼ੜਿਆਂ ਦੇ ਕੈਂਸਰ ਤੋਂ ਬਚਾਅ ਕਰਨ ‘ਚ ਮਦਦ ਕਰਦਾ ਹੈ।
3. ਅਸ਼ਵਗੰਧਾ
ਰੋਜ਼ਾਨਾ ਅਸ਼ਵਗੰਧਾ ਖਾਣ ਨਾਲ ਤੁਸੀਂ ਕੈਂਸਰ ਦੇ ਨਾਲ-ਨਾਲ ਤਣਾਅ ਮੁਕਤ ਵੀ ਰਹਿ ਸਕਦੇ ਹੋ। ਇਕ ਰਿਸਰਚ ‘ਚ ਪਤਾ ਚਲਿਆ ਹੈ ਕਿ ਅਸ਼ਵਗੰਧਾ ਯੌਗਿਕ ਕੈਂਸਰ ਕੋਸ਼ਿਕਾਵਾਂ ਨੂੰ ਮਾਰਨ ‘ਚ ਮਦਦ ਕਰਦੇ ਹਨ।
4. ਹਲਦੀ
ਹਲਦੀ ‘ਚ ਐਂਟੀਸੈਪਟਿਕ ਗੁਣਾਂ ਕਾਰਨ ਇਹ ਕਿਸੇ ਜਖਮ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ।ਸਿਰਫ਼ ਜਖਮ ਹੀ ਨਹੀਂ ਸਗੋਂ ਹਲਦੀ ਕੈਂਸਰ ਲਈ ਵੀ ਕਿਸੇਂ ਆਯੁਰਵੇਦ ਦਵਾਈ ਨਾਲੋਂ ਘੱਟ ਨਹੀਂ ਹੈ। ਹਲਦੀ ‘ਚ ਮੌਜੂਦ ਕੁਰਕੁਮਿਨ ਨਾਂ ਦਾ ਤੱਤ ਸਰੀਰ ‘ਚੋਂ ਕੈਂਸਰ ਨੂੰ ਖਤਮ ਕਰ ਦਿੰਦਾ ਹੈ।
5. ਅਦਰਕ
ਅਦਰਕ ਖਾਣਾ ਉਂਝ ਵੀ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ਵਿੱਚ ਐਂਟੀ ਫ਼ੰਗਲ ਅਤੇ ਕੈਂਸਰ ਦੇ ਪ੍ਰਤੀ ਪ੍ਰਤਿਰੋਧੀ ਹੋਣ ਦੇ ਗੁਣ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਇਹ ਸਰੀਰ ‘ਚ ਖੂਨ ਦਾ ਥੱਕਾ ਜੰਮਣ ਤੋਂ ਵੀ ਰੋਕਦਾ ਹੈ।ਗਜ
6. ਅਲਸੀ
ਅਲਸੀ ਵੀ ਕੈਂਸਰ ਤੋਂ ਬਚਾਉਣ ‘ਚ ਕਾਫ਼ੀ ਲਾਭਕਾਰੀ ਸਾਬਤ ਹੁੰਦੀ ਹੈ। ਇਸ ਦੀ ਵਰਤੋਂ ਕਰਕੇ ਵੀ ਕੈਂਸਰ ਤੋਂ ਬੱਚਿਆ ਜਾ ਸਕਦਾ ਹੈ।