ਰੋਜ਼ਾਨਾ ਹਲਦੀ ਵਾਲਾ ਪਾਣੀ ਪੀਣ ਨਾਲ ਸ਼ਰੀਰ ਨੂੰ ਹੁੰਦੇ ਹਨ ਕਈ ਫ਼ਾਇਦੇ

ਸਵੇਰੇ ਖਾਲੀ ਪੇਟ ਪਾਣੀ ਪੀਣ ਦੇ ਫ਼ਾਇਦਿਆਂ ਬਾਰੇ ਤਾਂ ਤੁਸੀਂ ਜਾਣਦੇ ਹੋਵੋਗੇ। ਕੁਝ ਲੋਕ ਖਾਲੀ ਪੇਟ ਸ਼ਹਿਦ ਅਤੇ ਨਿੰਬੂ ਵਾਲਾ ਪਾਣੀ ਪੀਂਦੇ ਹਨ ਤਾਂ ਜੋ ਪੇਟ ਅਤੇ ਮੋਟਾਪੇ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕੇ। ਇਸ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਇਸ ‘ਚ ਥੌੜੀ ਜਿਹੀ ਹਲਦੀ ਮਿਲਾ ਦਿੱਤੀ ਜਾਵੇ ਤਾਂ ਤੁਸੀਂ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਹਲਦੀ ਦਾ ਪਾਣੀ ਪੀਣ ਦਾ ਤਰੀਕਾ
1 ਗਲਾਸ ਗੁਣਗੁਣੇ ਪਾਣੀ ‘ਚ ਅੱਧੇ ਨਿੰਬੂ ਦਾ ਰਸ, ਸ਼ਹਿਦ ਅਤੇ ਅੱਧਾ ਛੋਟਾ ਚੱਮਚ ਹਲਦੀ ਦਾ ਪਾਊਡਰ ਮਿਲਾ ਕੇ ਰੋਜ਼ ਪੀਓ।
ਹਲਦੀ ਦਾ ਪਾਣੀ ਪੀਣ ਦੇ ਫ਼ਾਇਦੇ
1. ਐਂਟੀਆਕਸੀਡੈਂਟ ਨਾਲ ਭਰਪੂਰ
ਹਲਦੀ ਬਹੁਤ ਹੀ ਵਧੀਆ ਐਂਟੀਆਕਸੀਡੈਂਟ ਹੈ। ਇਸ ਨਾਲ ਕਿਸੇ ਵੀ ਤਰ੍ਹਾਂ ਦੀ ਐਲਰਜੀ ਅਤੇ ਬੀਮਾਰੀ ਨਾਲ ਲੜਨ ਦੀ ਸ਼ਕਤੀ ਆ ਜਾਂਦੀ ਹੈ।
2. ਕੈਂਸਰ ਨਾਲ ਲੜਣ ‘ਚ ਸਹਾਈ
ਹਲਦੀ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨਾਲ ਲੜਨ ਲਈ ਸਹਾਈ ਹੁੰਦੀ ਹੈ।
3. ਪਾਚਨ ਕਿਰਿਆ ਦਰੁਸਤ ਰਹਿੰਦੀ ਹੈ
ਹਲਦੀ ਦੀ ਵਰਤੋਂ ਕਰਨ ਨਾਲ ਪਾਚਨ ਕਿਰਿਆ ਤੰਦਰੁਸਤ ਹੁੰਦੀ ਹੈ।
4. ਸੋਜ ਦੀ ਪ੍ਰੇਸ਼ਾਨੀ
ਸੋਜ ਦੀ ਪ੍ਰੇਸ਼ਾਨੀ ਹੋਵੇ ਤਾਂ ਹਲਦੀ ਦੀ ਵਰਤੋਂ ਕਰੋ। ਇਸ ‘ ਚ ਮੌਜੂਦ ਕਮਕਯੂਮਿਨ ਰਸਾਇਣ ਦਵਾਈ ਦਾ ਕੰਮ ਕਰਦਾ ਹੈ।
5. ਦਿਮਾਗ ਤੇਜ਼ ਹੁੰਦਾ ਹੈ
ਹਲਦੀ ਦਾ ਪਾਣੀ ਪੀਣ ਨਾਲ ਦਿਮਾਗ ਤੇਜ਼ ਹੁੰਦਾ ਹੈ ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ।
6. ਗਠੀਏ ‘ਚ ਫ਼ਾਇਦੇਮੰਦ
ਗਠੀਏ ਦੇ ਰੋਗੀ ਲਈ ਹਲਦੀ ਦੀ ਵਰਤੋਂ ਕਰਨਾ ਫ਼ਾਇਦੇਮੰਦ ਹੈ।ਇਸ ਲਈ ਗਠੀਏ ਦੇ ਰੋਗੀ ਨੂੰ ਰੋਜ਼ਾਨਾ ਹਲਦੀ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।
7. ਬਲਾਕੇਜ ਦੀ ਸਮੱਸਿਆ ਨੂੰ ਦੂਰ ਕਰੇ
ਸਰੀਰ ‘ਚ ਕਿਸੇ ਵੀ ਅੰਗ ਦੀ ਬਲਾਕੇਜ ਨੂੰ ਦੂਰ ਕਰਨ ਲਈ ਹਲਦੀ ਦਾ ਪਾਣੀ ਫ਼ਾਇਦੇਮੰਦ ਸਾਬਤ ਹੁੰਦਾ ਹੈ।
8. ਸ਼ੂਗਰ ‘ਚ ਫ਼ਾਇਦੇਮੰਦ
ਹਲਦੀ ‘ਚ ਗਲੂਕੋਜ਼ ਦੀ ਮਾਤਰਾ ਘੱਟ ਹੁੰਦੀ ਹੈ ਜੋ ਸ਼ੂਗਰ ਦੇ ਰੋਗੀ ਲਈ ਲਾਭਕਾਰੀ ਹੈ।
9. ਅੰਦਰੂਨੀ ਸੱਟ ਨੂੰ ਜਲਦੀ ਠੀਕ ਕਰੇ
ਅੰਦਰੂਨੀ ਸੱਟ ਲੱਗਣ ‘ਤੇ ਹਲਦੀ ਦਾ ਦੁੱਧ ਪੀਣ ਨਾਲ ਜ਼ਖਮ ਜਲਦੀ ਭਰ ਜਾਂਦਾ ਹੈ ਕਿਉਂਕਿ ਇਸ ‘ਚ ਐਂਟੀਬੈਕਟੀਰੀਅਲ ਅਤੇ ਐਂਟੀਸੈਪਟਿਕ ਗੁਣਾਂ ਕਾਰਨ ਅੰਦਰੂਨੀ ਸੱਟ ਜਲਦੀ ਠੀਕ ਹੋ ਜਾਂਦੀ ਹੈ।
10. ਖੂਨ ਸਾਫ਼ ਕਰੇ
ਹਲਦੀ ਵਾਲਾ ਪਾਣੀ ਪੀਣ ਨਾਲ ਖੂਨ ਸਾਫ਼ ਹੁੰਦਾ ਹੈ। ਜਿਸ ਨਾਲ ਸਕਿਨ ਸਬੰਧੀ ਪ੍ਰੇਸ਼ਾਨੀਆਂ ਖਤਮ ਹੁੰਦੀਆਂ ਹਨ।
11. ਦਿਲ ਸਬੰਧੀ ਰੋਗ
ਇਸ ਪਾਣੀ ਨੂੰ ਲਗਾਤਾਰ ਪੀਂਦੇ ਰਹਿਣ ਨਾਲ ਕੋਲੇਸਟਰੌਲ ਠੀਕ ਰਹਿੰਦਾ ਹੈ। ਜਿਸ ਨਾਲ ਦਿਲ ਸਬੰਧੀ ਬੀਮਾਰੀਆਂ ਨਹੀਂ ਹੁੰਦੀਆਂ।
12. ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢੇ
ਗਰਮ ਪਾਣੀ ‘ਚ ਨਿੰਬੂ, ਹਲਦੀ ਪਾਊਡਰ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ ਦੀ ਗੰਦਗੀ ਯੂਰਿਨ ਦੁਆਰਾ ਬਾਹਰ ਨਿਕਲ ਜਾਂਦੀ ਹੈ।