ਮੁੰਬਈ — ਮੁੰਬਈ ਦੇ ਸ਼ਿਵਾਜੀ ਟਰਮੀਨਸ ਅਤੇ ਮਾਟੁੰਗਾ ਰੇਲਵੇ ਸਟੇਸ਼ਨ ਦੇ ਵਿਚਕਾਰ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਟਰੈਕ ‘ਤੇ ਕਬਜ਼ਾ ਕਰ ਲਿਆ ਹੈ। ਇਹ ਵਿਦਿਆਰਥੀ ਰੇਲਵੇ ਵਿਚ ਨੌਕਰੀ ਦੀ ਮੰਗ ਕਰ ਰਹੇ ਹਨ। ਰੇਲਵੇ ਟਰੈਕ ‘ਤੇ ਬੈਠਣ ਕਾਰਨ ਰੇਲ ਆਵਾਜਾਈ ਵਿਚ ਵਿਘਣ ਪੈ ਰਿਹਾ ਸੀ ਜਿਸ ਕਾਰਨ ਆਮ ਜੀਵਨ ਵੀ ਪ੍ਰਭਾਵਿਤ ਹੋ ਰਿਹਾ ਸੀ।
ਜਾਣਕਾਰੀ ਮੁਤਾਬਕ ਵਿਦਿਆਰਥੀਆਂ ਨੂੰ ਟਰੈਕ ਤੋਂ ਹਟਾਉਣ ਲਈ ਪੁਲਸ ਨੇ ਹਲਕਾ ਲਾਠੀਚਾਰਜ ਵੀ ਕੀਤਾ ਹਾਲਾਂਕਿ ਵਿਦਿਆਰਥੀਆਂ ਨੇ ਜਵਾਬ ‘ਚ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੁਕਾਬਲੇਬਾਜ਼ੀ ਵਿਚ 5 ਵਿਦਿਆਰਥੀ ਅਤੇ 2 ਪੁਲਸਵਾਲੇ ਜ਼ਖਮੀ ਹੋ ਗਏ ਹਨ। ਪੁਲਸ ਦੇ ਕੁਝ ਵੱਡੇ ਅਧਿਕਾਰੀਆਂ ਨੇ ਮੌਕੇ ‘ਤੇ ਪੁਹੰਚ ਕੇ ਸਥਿਤੀ ‘ਤੇ ਕਾਬੂ ਪਾ ਲਿਆ ਹੈ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਤੋਂ ਰੇਲਵੇ ਆਵਾਜਾਈ ਬਹਾਲ ਹੋ ਗਈ ਹੈ।
ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪਿਛਲੇ 4 ਸਾਲਾਂ ਤੋਂ ਵਿਭਾਗ ਵਿਚ ਕੋਈ ਭਰਤੀ ਨਹੀਂ ਹੋਈ ਹੈ। ਇਕ ਵਿਦਿਆਰਥੀ ਨੇ ਦੱਸਿਆ ਕਿ ਰੇਲਵੇ ਦੀ ਦੇਰ ਕਾਰਨ ਹੁਣ ਤੱਕ 10 ਵਿਦਿਆਰਥੀ ਆਤਮ-ਹੱਤਿਆ ਕਰ ਚੁੱਕੇ ਹਨ।
ਇਕ ਵਿਦਿਆਰਥੀ ਨੇ ਕਿਹਾ ਕਿ ਜਦੋਂ ਤੱਕ ਰੇਲ ਮੰਤਰੀ ਪੀਯੂਸ਼ ਗੋਇਲ ਖੁਦ ਆ ਕੇ ਨਹੀਂ ਮਿਲਦੇ ਉਸ ਸਮੇਂ ਤੱਕ ਅਸੀਂ ਇਥੋਂ ਨਹੀਂ ਹਿੱਲਾਂਗੇ।
ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪਿਛਲੇ 4 ਸਾਲਾਂ ਤੋਂ ਵਿਭਾਗ ਵਿਚ ਕੋਈ ਭਰਤੀ ਨਹੀਂ ਹੋਈ ਹੈ। ਇਕ ਵਿਦਿਆਰਥੀ ਨੇ ਦੱਸਿਆ ਕਿ ਰੇਲਵੇ ਦੀ ਦੇਰ ਕਾਰਨ ਹੁਣ ਤੱਕ 10 ਵਿਦਿਆਰਥੀ ਆਤਮ-ਹੱਤਿਆ ਕਰ ਚੁੱਕੇ ਹਨ।
ਇਕ ਵਿਦਿਆਰਥੀ ਨੇ ਕਿਹਾ ਕਿ ਜਦੋਂ ਤੱਕ ਰੇਲ ਮੰਤਰੀ ਪੀਯੂਸ਼ ਗੋਇਲ ਖੁਦ ਆ ਕੇ ਨਹੀਂ ਮਿਲਦੇ ਉਸ ਸਮੇਂ ਤੱਕ ਅਸੀਂ ਇਥੋਂ ਨਹੀਂ ਹਿੱਲਾਂਗੇ।
ਦੱਸਿਆ ਜਾ ਰਿਹਾ ਹੈ ਕਿ ਸੈਂਕੜਿਆਂ ਦੀ ਗਿਣਤੀ ਵਿਚ ਵਿਦਿਆਰਥੀ ਰੇਲਵੇ ਵਿਚ ਸਰਕਾਰੀ ਨੌਕਰੀ ਲਈ ਅੰਦੋਲਨ ਕਰ ਰਹੇ ਸਨ। ਵਿਦਿਆਰਥੀਆਂ ਨੂੰ ਟਰੈਕ ਤੋਂ ਹਟਾਉਣ ਲਈ ਪੁਲਸ ਮੌਕੇ ‘ਤੇ ਪਹੁੰਚੀ। ਜ਼ਿਕਰਯੋਗ ਹੈ ਕਿ ਇਹ ਦਫਤਰ ਜਾਣ ਦਾ ਸਮਾਂ ਹੋਣ ਕਾਰਨ ਸੀ.ਐੱਸ.ਟੀ.-ਮਾਟੁੰਗਾ ਦੀ ਲਾਈਨ ‘ਤੇ ਜ਼ਿਆਦਾ ਆਵਾਜਾਈ ਹੁੰਦੀ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਸੀ। ਹੁਣ ਲੋਕਲ ਟਰੇਨਾਂ ਤੋਂ ਇਲਾਵਾ ਲੰਮੀ ਦੂਰੀ ਦੀਆਂ ਟ੍ਰੇਨਾਂ ਵੀ ਪ੍ਰਦਰਸ਼ਨ ਦੇ ਕਾਰਨ ਲੇਟ ਹੋ ਰਹੀਆਂ ਸਨ।
ਇਸ ਤਰ੍ਹਾਂ ਦੇ ਹਾਲਾਤਾਂ ਵਿਚ ਪੁਲਸ ਮੌਕੇ ‘ਤੇ ਪਹੁੰਚ ਕੇ ਜਲਦੀ ਤੋਂ ਜਲਦੀ ਵਿਦਿਆਰਥੀਆਂ ਨੂੰ ਸਮਝਾ ਕੇ ਰੇਲਵੇ ਟਰੈਕ ਖਾਲ੍ਹੀ ਕਰਵਾਉਣ ਦੀ ਕੋਸ਼ਿਸ਼ ਕੀਤੀ। ਜ਼ਿਕਰਯੋਗ ਹੈ ਕਿ ਇਨ੍ਹਾਂ ਵਿਦਿਆਰਥੀਆਂ ਦੀ ਮੰਗ ਹੈ ਕਿ ਇਨ੍ਹਾਂ ਨੂੰ ਰੇਲਵੇ ਵਿਚ ਸਰਕਾਰੀ ਨੌਕਰੀ ਦਿੱਤੀ ਜਾਵੇ।
ਦੱਸਿਆ ਜਾ ਰਿਹਾ ਹੈ ਕਿ ਇਹ ਅਪ੍ਰੇਂਟਿਸ(ਅਪਾਹਜ) ਵਿਦਿਆਰਥੀ ਸਾਲਾਂ ਤੱਕ ਕੰਮ ਕਰ ਚੁੱਕੇ ਹਨ ਪਰ ਇਨ੍ਹਾਂ ਨੂੰ ਨੌਕਰੀ ਨਹੀਂ ਮਿਲ ਰਹੀ। ਰਿਪੋਰਟਾਂ ਅਨੁਸਾਰ ਮੁੰਬਈ ਪੁਲਸ ਨੇ ਵਿਦਿਆਰਥੀਆਂ ਨੂੰ ਕਾਬੂ ਕਰਨ ਲਈ ਲਾਠੀ-ਚਾਰਜ ਕੀਤਾ ਜਿਸ ਦੇ ਜਵਾਬ ‘ਚ ਵਿਦਿਆਰਥੀਆਂ ਨੇ ਟਰੇਨਾਂ ‘ਤੇ ਪੱਥਰ ਸੁੱਟੇ।
ਮੰਗ ਕੀ ਹੈ?
ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਹੁਣੇ ਜਿਹੇ ਰੇਲਵੇ ਅਪ੍ਰੇਂਟਿਸ(ਹੇਡੀਮੈਨ) ਦੀ ਪ੍ਰੀਖਿਆ ਦਿੱਤੀ ਸੀ। ਇਹ ਵਿਦਿਆਰਥੀ ਪ੍ਰੀਖਿਆ ਵਿਚ 20 ਫੀਸਦੀ ਉਪਰਲੀ ਸੀਮਾ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ। ਇਨ੍ਹਾਂ ਦੀ ਮੰਗ ਹੈ ਕਿ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਹੀ ਭਰਤੀ ਕੀਤੇ ਜਾਣ।















