ਆਰ.ਜੇ.ਡੀ. ਸੁਪਰੀਮੋ ਲਾਲੂ ਯਾਦਵ ਦੀ ਸਿਹਤ ਖਰਾਬ, ਰਾਂਚੀ ਹਸਪਤਾਲ ‘ਚ ਭਰਤੀ

ਰਾਂਚੀ— ਚਾਰਾ ਘੁਟਾਲੇ ‘ਚ ਜੇਲ ਦੀ ਸਜ਼ਾ ਕੱਟ ਰਹੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ) ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਖਰਾਬ ਅਚਾਨਕ ਖਰਾਬ ਹੋ ਗਈ, ਜਿਸ ਕਰਕੇ ਉਨ੍ਹਾਂ ਨੂੰ ਸ਼ਨੀਵਾਰ ਰਾਂਚੀ ਇੰਸਟੀਚਿਊਟ ਆਫ ਮੈਡੀਕਲ ਸਾਇਸੇਂਜ ‘ਚ ਭਰਤੀ ਕਰਵਾਇਆ ਗਿਆ ਹੈ। ਡਾਕਟਰ ਉਨ੍ਹਾਂ ਦੀ ਸਿਹਤ ਦੀ ਜਾਂਚ ਕਰ ਰਹੇ ਹਨ। ਇਸ ਤੋਂ ਪਹਿਲਾਂ ਚਾਰਾ ਘੁਟਾਲੇ ਦੇ ਚੌਥੇ ਮਾਮਲੇ ‘ਚ ਅੱਜ ਫੈਸਲਾ ਆਉਣ ਵਾਲਾ ਸੀ, ਜਿਸ ਨੂੰ ਟਾਲ ਦਿੱਤਾ ਗਿਆ ਹੈ। ਕੇਸ ਦੀ ਅਗਲੀ ਸੁਣਵਾਈ ਹੁਣ ਸੋਮਵਾਰ ਨੂੰ ਤੈਅ ਹੈ।
ਦੱਸਣਾ ਚਾਹੁੰਦੇ ਹਾਂ ਕਿ ਇਹ ਮਾਮਲਾ ਦੁਮਕਾ ਕੋਸ਼ਾਗਾਰ ਸੰਬੰਧਿਤ ਗੈਰ-ਨਿਕਾਸੀ ਨਾਲ ਜੁੜਿਆ ਹੋਇਆ ਹੈ। ਦੁਮਕਾ ਕੋਸ਼ਾਗਾਰ ਚੋਂ 3.76 ਕਰੋੜ ਰੁਪਏ ਦੀ ਗੈਰ ਨਿਕਾਸੀ ਨੂੰ ਲੈ ਕੇ ਸੀ.ਬੀ.ਆਈ. ਨੇ 1996 ਨੂੰ ਐੱਫ.ਆਈ.ਆਰ. ਦਰਜ ਕੀਤੀ ਸੀ। ਰਾਸ਼ੀ ਦੇ ਨਿਕਾਸੀ 1995 ‘ਤੋਂ 1996 ‘ਚ ਹੋਈ ਸੀ। ਮਾਮਲੇ ਦੀ ਜਾਂਚ ਤੋਂ ਬਾਅਦ ਸੀ.ਬੀ.ਆਈ. ਨੇ 11 ਅਪ੍ਰੈਲ, 1996 ਨੂੰ ਰਿਪੋਰਟ ਦਰਜ ਕੀਤੀ ਸੀ। ਚਾਰਾ ਘੁਟਾਲੇ ‘ਚ ਲਾਲੂ ਪ੍ਰਸਾਦ ਯਾਦਵ ਖਿਲਾਫ ਪੰਜ ਮੁਕੱਦਮੇ ਸੀ.ਬੀ.ਆਈ. ਨੇ ਦਰਜ ਕੀਤਾ ਹਨ।