ਛੱਤੀਸਗੜ੍ਹ— ਛੱਤੀਸਗੜ੍ਹ ਦੇ ਬੀਜਾਪੁਰ ‘ਚ ਨਕਸਲੀਆਂ ਨੇ ਆਗਜ਼ਨੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਬੀਜਾਪੁਰ ਦੇ ਗੰਗਾਲੁਰ ਮਾਰਗ ‘ਤੇ ਨਕਸਲੀਆਂ ਨੇ ਸੜਕ ਨਿਰਮਾਣ ‘ਚ ਲੱਗੇ ਵਾਹਨਾਂ ‘ਚ ਅੱਗ ਲਗਾ ਦਿੱਤੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਕਰੀਬ 7 ਵਾਹਨਾਂ ‘ਚ ਆਗਜ਼ਨੀ ਕੀਤੀ ਗਈ ਹੈ। ਨਕਸਲੀਆਂ ਨੇ ਦਿਨ-ਦਿਹਾੜੇ ਘਟਨਾ ਨੂੰ ਅੰਜਾਮ ਦਿੱਤਾ ਹੈ। ਆਗਜ਼ਨੀ ਦੇ ਬਾਅਦ ਨਕਸਲੀ ਮੌਕੇ ਤੋਂ ਫਰਾਰ ਹੋ ਗਏ। ਬੀਜਾਪੁਰ ਐਸ.ਪੀ ਮੋਹਿਤ ਗਰਗ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਐਸ.ਪੀ ਗਰਗ ਨੇ ਵਾਹਨਾਂ ਦੀ ਸੰਖਿਆ ਨੂੰ ਲੈ ਕੇ ਸਥਿਤੀ ਸਪਸ਼ਟ ਨਹੀਂ ਕੀਤੀ ਹੈ।
ਇਸ ਤੋਂ ਪਹਿਲੇ ਮੰਗਲਵਾਰ ਨੂੰ ਸੁਕਮਾ ‘ਚ ਜਿਸ ਵਾਹਨ ਨੂੰ ਨਕਸਲੀਆਂ ਨੇ ਆਈ.ਈ.ਡੀ ਬਲਾਸਟ ‘ਚ ਉਡਾ ਦਿੱਤਾ ਸੀ, ਅੱਜ ਉਥੇ ਫਿਰ ਤੋਂ ਨਕਸਲੀ ਹਮਲੇ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਬੁਰੀ ਤਰ੍ਹਾਂ ਨੁਕਸਾਨੇ ਗਏ ਵਾਹਨ ‘ਚ ਨਕਸਲੀਆਂ ਨੇ ਅੱਜ ਅੱਗ ਲਗਾ ਦਿੱਤੀ। ਸੁਕਮਾ ‘ਚ ਹੋਈ ਘਟਨਾ ‘ਚ ਮੰਗਲਵਾਰ ਨੂੰ 9 ਜਵਾਨ ਸ਼ਹੀਦ ਹੋ ਗਏ ਸਨ।















