ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਅਦਾਕਾਰ ਵਰੁਣ ਧਵਨ ਦੀ ਆਉਣ ਵਾਲੀ ਫ਼ਿਲਮ ‘ਸੂਈ-ਧਾਗਾ’ ਦਾ ਪਹਿਲਾ ਲੁੱਕ ਸਾਹਮਣੇ ਆ ਗਿਆ ਹੈ। ਵਰੁਣ ਧਵਨ ਨੇ ਆਪਣੇ ਟਵਿੱਟਰ ਤੋਂ ਟਵੀਟ ਕਰਕੇ ਫ਼ਿਲਮ ਦਾ ਨਵਾਂ ਪੋਸਟਰ ਜਨਤਕ ਕਰ ਦੇ ਹੋਏ ਲਿਖਿਆ ਹੈ ਕਿ ਮਿਲੋ ਮਨਮੌਜੀ ਅਤੇ ਮਮਤਾ ਨੂੰ 28 ਸਤੰਬਰ ਨੂੰ ਇਸ ਨਵੇਂ ਪੋਸਟਰ ‘ਚ ਅਨੁਸ਼ਕਾ ਅਤੇ ਵਰੁਣ ਸਧਾਰਨ ਦਿੱਖ ‘ਚ ਨਜ਼ਰ ਆ ਰਹੇ ਹਨ। ਵਰੁਣ ਮੁੱਛਾਂ ‘ਚ ਨਜ਼ਰ ਆ ਰਹੇ ਹਨ ਤੇ ਉਥੇ ਹੀ ਅਨੁਸ਼ਕਾ ਸਧਾਰਨ ਔਰਤ ਵਾਂਗ ਸਾੜ੍ਹੀ ‘ਚ ਇਕਦਮ ਦੇਸੀ ਅੰਦਾਜ਼ ‘ਚ ਵਿਖਾਈ ਦੇ ਰਹੀ ਹੈ। ਫ਼ਿਲਮ ਨੂੰ ਸ਼ਰਤ ਕਟਾਰਿਆ ਡਾਇਰੈਕਟ ਕਰ ਰਹੇ ਹਨ ਨਾਲ ਹੀ ਫ਼ਿਲਮ ਦੀ ਕਹਾਣੀ ਵੀ ਉਨ੍ਹਾਂ ਨੇ ਖ਼ੁਦ ਹੀ ਲਿਖੀ ਹੈ। ਅਨੁਸ਼ਕਾ ਨੇ ਜਨਵਰੀ ‘ਚ ਆਪਣੀ ਇਕ ਤਸਵੀਰ ਜਨਤਕ ਕੀਤੀ ਸੀ, ਜਿਸ ‘ਚ ਉਹ ਕਢਾਈ ਕਰਦੇ ਹੋਏ ਨਜ਼ਰ ਆ ਰਹੀ ਸੀ।ਵਰੁਣ ਨੇ ਵੀ ਆਪਣੇ ਟਵਿੱਟਰ ‘ਤੇ ਸਿਲਾਈ ਕਰਦੇ ਹੋਏ ਤਸਵੀਰ ਪੋਸਟ ਕੀਤੀ ਸੀ। ਸੂਤਰਾਂ ਦੀ ਮੰਨੀਏ ਤਾਂ ਇਸ ਫ਼ਿਲਮ ਦੀ ਸ਼ੂਟਿੰਗ ਮੱਧ- ਪ੍ਰਦੇਸ਼ ‘ਚ ਚੱਲ ਰਹੀ ਹੈ। ਇਹ ਫ਼ਿਲਮ ਬਾਕਸ ਆਫ਼ਿਸ ‘ਤੇ 28 ਸਤੰਬਰ ਨੂੰ ਦਸਤਕ ਦੇਵੇਗੀ। ਇਸ ‘ਚ ਮੁੱਖ ਰੋਲ ਅਨੁਸ਼ਕਾ ਸ਼ਰਮਾ ਤੇ ਵਰੁਣ ਧਵਨ ਨਿਭਾਅ ਰਹੇ ਹਨ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਇਹ ਦੋਵੇਂ ਇਕੱਠੇ ਕਿਸੇ ਫ਼ਿਲਮ ‘ਚ ਕੰਮ ਕਰ ਰਹੇ ਹਨ। ਇਹ ਫ਼ਿਲਮ ਮੇਕ ਇੰਨ ਇੰਡੀਆ ਅਭਿਆਨ ਦੇ ਥੀਮ ‘ਤੇ ਬਣੀ ਜਾ ਰਹੀ ਹੈ। ਇਸ ‘ਚ ਵਰੁਣ ਇਕ ਟੇਲਰ ਦਾ ਕਿਰਦਾਰ ਨਿਭਾਅ ਰਹੇ ਹਨ ਜਦ ਕਿ ਅਨੁਸ਼ਕਾ ਸੂਟ ਡਿਜ਼ਾਈਨਰ ਦਾ ਕਿਰਦਾਰ ਨਿਭਾਅ ਰਹੀ ਹੈ। ਫ਼ਿਲਮ ‘ਚ ਇਕ ਅਨੋਖੀ ਕਹਾਣੀ ਵੇਖਣ ਨੂੰ ਮਿਲਣ ਵਾਲੀ ਹੈ। ‘ਸੂਈ- ਧਾਗਾ’ ਤੋਂ ਇਲਾਵਾ ਵਰੁਣ ਸ਼ੂਜੀਤ ਸਰਕਾਰ ਦੀ ਫ਼ਿਲਮ ‘ਅਕਤੂਬਰ’ ‘ਚ ਵੀ ਨਜ਼ਰ ਆਉਣਗੇ। ਇਹ ਫ਼ਿਲਮ 13 ਅਪ੍ਰੈਲ 2018 ਨੂੰ ਰਿਲੀਜ਼ ਹੋਵੇਗੀ। ਉਥੇ ਹੀ ਦੂਜੇ ਪਾਸੇ ਹੋਲੀ ਮੌਕੇ ਅਨੁਸ਼ਕਾ ਸ਼ਰਮਾ ਆਪਣੀ ਫ਼ਿਲਮ ‘ਪਰੀ’ ਰਿਲੀਜ਼ ਕਰੇਗੀ। ਜੋ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ‘ਚ ਬਣੀ ਹੈ।
ਹੋਰ ਕੰਮਾਂ ‘ਚ ਹੱਥ ਅਜ਼ਮਾਉਣਾ ਚਾਹੁੰਦੀ ਦੀਆ ਮਿਰਜ਼ਾ
ਨਵੀਂ ਦਿੱਲੀਂ ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਹੋਰ ਕੰਮਾਂ ਵਿੱਚ ਵੀ ਹੱਥ ਅਜ਼ਮਾਉਣਾ ਚਹੁੰਦੀ ਹੈ। ਉਸ ਦਾ ਮੰਨਣਾ ਹੈ ਕਿ ਉਹ ਫ਼ਿਲਮ ਇੰਡਸਟਰੀ ਵਿੱਚ ਕਾਫ਼ੀ ਤਜ਼ਰਬੇਕਾਰ ਹੋ ਗਈ ਹੈ। ਇਸ ਲਈ ਉਸ ਨੂੰ ਹੋਰ ਕੰਮਾਂ ਵਿੱਚ ਵੀ ਹੱਥ ਅਜ਼ਮਾਉਣਾ ਚਾਹੀਦਾ ਹੈ।
ਸਾਬਕਾ ਮਿਸ ਏਸ਼ੀਆ ਪੈਸੇਫ਼ਿਕ ਨੇ ਕਿਹਾ ਕਿ ਉਹ ਇੱਕ ਅਦਾਕਾਰ ਹੈ ਤੇ ਰਹੇਗੀ। ਇਸ ਦੇ ਨਾਲ ਹੀ ਉਹ ਯਕੀਨ ਕਰਦੀ ਹੈ ਕਿ ਲੋਕਾਂ ਨੂੰ ਉਨ੍ਹਾਂ ਕੋਲ ਪਹਿਲਾਂ ਹੀ ਹਾਸਲ ਮੌਕਿਆਂ ਤੋਂ ਹਟ ਕੇ ਆਪਣੇ ਜੀਵਨ ਵਿੱਚ ਹੋਰ ਬਦਲਵੇਂ ਰਸਤੇ ਵੀ ਅਖਤਿਆਰ ਕਰਨੇ ਚਾਹੀਦੇ ਹਨ।ਆਰ. ਮਾਧਵਨ ਨਾਲ ਸਾਲ 2000 ਵਿੱਚ ‘ਰਹਿਨਾ ਹੈ ਤੇਰੇ ਦਿਲ ਮੇਂ’ ਨਾਲ ਬਾਲੀਵੁੱਡ ਵਿੱਚ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਦੀਆ ਮਿਰਜ਼ਾ ਨੇ ਕਾਫ਼ੀ ਨਾਮਣਾ ਖੱਟਿਆ।
ਉਸ ਨੇ ‘ਦਮ’, ‘ਪਰਨੀਤਾ’, ‘ਦਸ’, ‘ਹਨੀਮੂਨ ਟਰੈਵਲਜ਼ ਪ੍ਰਾਈਵੇਟ ਲਿਮਟਿਡ’ ਵਿੱਚ ਵੀ ਅਦਾਕਾਰੀ ਦੇ ਜਲਵੇ ਦਿਖਾਏ। ਜਦੋਂ ਦੀ ਉਹ 36 ਸਾਲਾਂ ਤੋਂ ਟੱਪੀ ਹੈ ਤਾਂ ਉਸ ਦੀਆਂ ਫ਼ਿਲਮਾਂ ਦੀ ਗਿਣਤੀ ਘੱਟ ਗਈ ਹੈ।











