ਮਾਇਆਵਤੀ ਨੇ ਸਪਾ ਨੂੰ ਸਮਰਥਨ ਦੇਣ ਤੋਂ ਕੀਤਾ ਇਨਕਾਰ

ਲਖਨਊ— ਲਖਨਊ ਅਤੇ ਫੂਲਪੁਰ ਦੀਆਂ ਸੀਟਾਂ ‘ਤੇ ਹੋ ਰਹੇ ਉਪ-ਚੋਣਾਂ ਨੂੰ ਲੈ ਕੇ ਬਸਪਾ ਸੁਪਰੀਮੋ ਮਾਇਆਵਤੀ ਨੇ ਵੱਡਾ ਬਿਆਨ ਦਿੱਤਾ ਹੈ। ਮਾਇਆਵਤੀ ਨੇ ਸਿੱਧੇ ਤੌਰ ‘ਤੇ ਸਮਾਜਵਾਦੀ ਪਾਰਟੀ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਵੀ ਕਿਹਾ ਕਿ ਸਾਡੀ ਪਾਰਟੀ ਭਾਜਪਾ ਉਮੀਦਵਾਰ ਨੂੰ ਹਰਾਉਣ ਵਾਲੇ ਉਮੀਦਵਾਰ ਦਾ ਸਮਰਥਨ ਕਰੇਗੀ।
ਮਾਇਆਵਤੀ ਨੇ ਇਨ੍ਹਾਂ ਦੋਵਾਂ ਸੀਟਾਂ ‘ਤੇ ਹੋ ਰਹੇ ਉਪ-ਚੋਣਾਂ ‘ਚ ਸਪਾ-ਬਸਪਾ ਦੇ ਗਠਜੋੜ ਦੇ ਲੱਗ ਰਹੇ ਅੰਦਾਜ਼ੇ ਨੂੰ ਅਫਵਾਹ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਸਾਡੀ ਪਾਰਟੀ ਕਿਸੇ ਦਲ ਨਾਲ ਗਠਜੋੜ ਕਰਦੀ ਹੈ ਤਾਂ ਉਹ ਪਹਿਲਾਂ ਇਹ ਦੇਖੇਗੀ ਕਿ ਸਮਾਨਜਨਕ ਸੀਟਾਂ ਮਿਲ ਰਹੀਆਂ ਹਨ ਕਿ ਨਹੀਂ। ਸੀਟਾਂ ਦੇ ਆਧਾਰ ‘ਤੇ ਹੀ ਪਾਰਟੀ ਗਠਜੋੜ ਬਾਰੇ ਸੋਚੇਗੀ। ਮਾਇਆਵਤੀ ਨੇ ਇਹ ਵੀ ਕਿਹਾ ਹੈ ਕਿ ਅਜੇ ਤਾਂ ਚੋਣਾਂ ਵੀ ਨਹੀਂ ਹਨ। ਅਜਿਹੇ ‘ਚ ਬਸਪਾ ਦਾ ਕਿਸੇ ਹੋਰ ਪਾਰਟੀ ਨਾਲ ਗਠਜੋੜ ਦਾ ਸਵਾਲ ਹੀ ਨਹੀਂ ਉਠਦਾ।