ਗੰਭੀਰ ਦੀ ਦਿੱਲੀ ਟੀਮ ‘ਚ ਵਾਪਸੀ

ਨਵੀਂ ਦਿੱਲੀਂ ਧਾਕੜ ਬੱਲੇਬਾਜ਼ ਗੌਤਮ ਗੰਭੀਰ ਤੇ ਪ੍ਰਤਿਭਾਸ਼ਾਲੀ ਬੱਲੇਬਾਜ਼ ਹਿੰਮਤ ਸਿੰਘ ਦੀ ਵਿਜੇ ਹਜ਼ਾਰੇ ਟਰਾਫ਼ੀ ਇਕ ਦਿਨਾ ਟੂਰਨਾਮੈਂਟ ਦੇ ਕੁਆਰਟਰ ਫ਼ਾਈਨਲ ਲਈ ਦਿੱਲੀ ਦੀ ਟੀਮ ‘ਚ ਵਾਪਸੀ ਹੋਈ ਹੈ। ਦਿੱਲੀ ਤੇ ਜ਼ਿਲਾ ਕ੍ਰਿਕਟ ਸੰਘ ਦੀ ਸੀਨੀਅਰ ਚੋਣ ਕਮੇਟੀ ਤੇ ਕਪਤਾਨ ਇਸ਼ਾਂਤ ਸ਼ਰਮਾ ਨੇ ਕੁਆਰਟਰ ਫ਼ਾਈਨਲ ਮੁਕਾਬਲੇ ਲਈ ਸਰਵਸ੍ਰੇਸ਼ਠ ਟੀਮ ਦੀ ਚੋਣ ਕੀਤੀ ਹੈ ਪਰ ਅੰਡਰ-19 ਵਰਲਡ ਕੱਪ ਦੇ ਫ਼ਾਈਨਲ ਵਿਚ ਮੈਚ ਜੇਤੂ ਸੈਂਕੜਾ ਬਣਾਉਣ ਵਾਲੇ ਮਨਜੋਤ ਕਾਲੜਾ ਨੂੰ ਸਟੈਂਡ ਬਾਈ ਰੱਖਿਆ ਗਿਆ ਹੈ।