ਅਸ਼ਵਿਨ ਨੌਜਵਾਨਾਂ ਲਈ ਪ੍ਰੇਰਨਾ ਸਰੋਤ: ਕਿਰਮਾਨੀ

ਚੇਨਈਂ ਭਾਰਤੀ ਟੀਮ ਦੇ ਸਾਬਕਾ ਵਿਕਟਕੀਪਰ ਸਈਅਦ ਕਿਰਮਾਨੀ ਨੇ ਅੱਜ ਸਪਿਨਰ ਰਵੀਚੰਦਰਨ ਅਸ਼ਵਿਨ ਦੀਆਂ ਉਪਲਬਧੀਆਂ ਅਤੇ ਖੇਡ ਦੇ ਪ੍ਰਤੀ ਸਮਰਪਣ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਅਸ਼ਵਿਨ ਨੂੰ ਇਕ ਪ੍ਰੋਗਰਾਮ ‘ਚ ਚੇਨਈ ਆਈਕਾਨ ਦਾ ਖਿਤਾਬ ਦੇਣ ਦੇ ਬਾਅਦ ਉਨ੍ਹਾਂ ਕਿਹਾ, ”ਅਸ਼ਵਿਨ ਦੀਆਂ ਉਪਲਬਧੀਆਂ ਦੀ ਸ਼ਲਾਘਾ ਕਰਨ ਦੇ ਲਈ ਮੇਰੇ ਕੋਲ ਸ਼ਬਦ ਬਹੁਤ ਘੱਟ ਹਨ। ਮਹਾਨ ਖਿਡਾਰੀ ਬਣਨ ਵੱਲ ਵਧ ਰਹੇ ਅਸ਼ਵਿਨ ਨੂੰ ਮੇਰੀਆਂ ਸ਼ੁੱਭਕਾਮਨਾਵਾਂ।” ਉਨ੍ਹਾਂ ਕਿਹਾ, ”ਅਸ਼ਵਿਨ ਭਾਰਤ ਅਤੇ ਤਾਮਿਲਨਾਡੂ ਦਾ ਮਾਣ ਹੈ। ਉਹ ਅੱਜ ਦੇ ਦੌਰ ਦੇ ਨੌਜਵਾਨਾਂ ਦੇ ਪ੍ਰੇਰਨਾਸਰੋਤ ਹਨ। ਉਨ੍ਹਾਂ ਨੂੰ ਸਨਮਾਨਤ ਕਰਕੇ ਮੈਂ ਖੁਦ ਨੂੰ ਸਨਮਾਨਤ ਕਰ ਰਿਹਾ ਹਾਂ।” ਉਨ੍ਹਾਂ ਖੇਡ ਦੇ ਸਾਰੇ ਪਹਿਲੂਆਂ ਦੇ ਲਈ ਖੁਦ ਨੂੰ ਸਮਰਪਤ ਕਰਨ ‘ਤੇ ਅਸ਼ਵਿਨ ਦੀ ਸ਼ਲਾਘਾ ਕੀਤੀ।