ਬਾਲੀਵੁੱਡ ਅਭਿਨੇਤਰੀਆਂ ਜੈਕਲੀਨ ਫ਼ਰਨਾਂਡੀਜ਼ ਅਤੇ ਤਾਪਸੀ ਪੰਨੂ ਨੇ ਪਿਛਲੇ ਸਾਲ ਰਿਲੀਜ਼ ਹੋਈ ਫ਼ਿਲਮ ‘ਜੁੜਵਾ-2’ ‘ਚ ਇਕੱਠੇ ਕੰਮ ਕੀਤਾ ਸੀ। ਵਰੁਣ ਧਵਨ ਨੇ ਇਸ ਫ਼ਿਲਮ ‘ਚ ਡਬਲ ਰੋਲ ਕੀਤਾ ਸੀ। ਜੈਕਲੀਨ ਅਤੇ ਤਾਪਸੀ ਦੋਵਾਂ ਨੇ ਵਰੁਣ ਨਾਲ ਫ਼ਿਲਮ ‘ਚ ਰੁਮਾਂਸ ਕੀਤਾ ਸੀ। ਹੁਣ ਹਾਲ ਹੀ ‘ਚ ਤਾਪਸੀ ਨੇ ਕਿਹਾ ਹੈ ਕਿ ਉਹ ਜੈਕਲੀਨ ਨਾਲ ਕਦੇ ਕੰਮ ਨਹੀਂ ਕਰੇਗੀ। ਇਸ ਗੱਲ ਦੀ ਵਜ੍ਹਾ ਦੱਸਦੇ ਹੋਏ ਤਾਪਸੀ ਨੇ ਕਿਹਾ ਕਿ ਜੈਕਲੀਨ ਤੋਂ ਉਸ ਨੂੰ ਜਲਨ ਹੁੰਦੀ ਹੈ। ਇਕ ਟੀਵੀ ਸ਼ੋਅ ‘ਚ ਤਾਪਸੀ ਤੋਂ ਪੁੱਛਿਆ ਗਿਆ ਕਿ ਉਹ ਕਿਸ ਐਕਟਰ ਨਾਲ ਕਦੇ ਕੰਮ ਨਹੀਂ ਕਰਣਾ ਚਾਹੇਗੀ ਤਾਂ ਉਨ੍ਹਾਂ ਨੇ ਜੈਕਲੀਨ ਦਾ ਨਾਂ ਲੈ ਦਿੱਤਾ। ਵਜ੍ਹਾ ਪੁੱਛਣ ‘ਤੇ ਤਾਪਸੀ ਨੇ ਦੱਸਿਆ ਕਿ ਜੈਕਲੀਨ ਦੇ ਬਿਲਕੁਲ ਫ਼ਿੱਟ ਸਰੀਰ ਨੂੰ ਵੇਖ ਉਨ੍ਹਾਂ ਨੂੰ ਈਰਖਾ ਹੁੰਦੀ ਹੈ। ਇਸੇ ਕਾਰਨ ਉਹ ਕਦੇ ਵੀ ਜੈਕਲੀਨ ਨਾਲ ਕੰਮ ਨਹੀਂ ਕਰਨਾ ਚਾਹੁੰਦੀ। ਧਿਆਨ ਯੋਗ ਹੈ ਕਿ ‘ਜੁੜਵਾ-2’ ਦੀ ਸ਼ੂਟਿੰਗ ਦੌਰਾਨ ਚਰਚਾ ਚੱਲੀ ਸੀ ਕਿ ਇਨ੍ਹਾਂ ਦੋਵਾਂ ਹੀਰੋਇਨਾਂ ਵਿੱਚਕਾਰ ਕੁਝ ਵੀ ਠੀਕ ਨਹੀਂ ਹੈ, ਪਰ ਤਾਪਸੀ ਅਤੇ ਜੈਕਲੀਨ ਨੇ ਇਨ੍ਹਾਂ ਗੱਲਾਂ ਨੂੰ ਗ਼ਲਤ ਦੱਸਿਆ ਸੀ। ਤੁਹਾਨੂੰ ਦੱਸ ਦਈਏ ਕਿ ਤਾਪਸੀ ਪੰਨੂੰ ਦੀ ਕਿਸਮਤ ਦੇ ਸਿਤਾਰੇ ਅੱਜਕਲ੍ਹ ਪੂਰੀ ਤਰ੍ਹਾਂ ਬੁਲੰਦ ਹਨ। ਉਹ ਇਸ ਸਾਲ ਕਈ ਫ਼ਿਲਮਾਂ ਕਰ ਰਹੀ ਹੈ। ਜਿਨ੍ਹਾਂ ‘ਚ ‘ਦਿਲ ਜੰਗਲੀ’, ‘ਮੁਲਕ’ ਅਤੇ ‘ਮਨਮਰਜ਼ੀਆਂ’ ਆਦਿ ਸ਼ਾਮਲ ਹਨ।











