ਕਰਨ ਜੌਹਰ ਦੇ ਬੈਨਰ ਦਾ ਨਾਂ ਹੈ ਧਰਮਾ ਪ੍ਰੋਡਕਸ਼ਨ। ਇਹ ਬਾਲੀਵੁੱਡ ਦੇ ਵੱਡੇ ਬੈਨਰਜ਼ ‘ਚੋਂ ਇਕ ਹੈ। ਕਈ ਵੱਡੇ ਸਿਤਾਰੇ ਇਸ ਬੈਨਰ ਦੀ ਫ਼ਿਲਮ ਕਰਨ ਲਈ ਉਤਸ਼ਾਹਿਤ ਰਹਿੰਦੇ ਹਨ। ਕਈ ਫ਼ਿਲਮਾਂ ਦੀ ਉਸਾਰੀ ਇਸ ਬੈਨਰ ਹੇਠਾਂ ਇਕੱਠੇ ਹੀ ਚੱਲਦੀ ਰਹਿੰਦੀ ਹੈ। ਬਾਲੀਵੁੱਡ ਸਟਾਰ ਰਿਤਿਕ ਰੋਸ਼ਨ ਇਸ ਬੈਨਰ ਲਈ ‘ਅਗਨੀਪਥ’ ਨਾਂ ਦੀ ਫ਼ਿਲਮ ਕਰ ਚੁੱਕੇ ਹਨ। ਅਮਿਤਾਭ ਬੱਚਨ ਨੂੰ ਲੈ ਕੇ ‘ਅਗਨੀਪਥ’ ਫ਼ਿਲਮ ਕਰਣ ਜੌਹਰ ਦੇ ਪਿਤਾ ਯੱਸ਼ ਜੌਹਰ ਨੇ ਬਣਾਈ ਸੀ, ਜੋ ਉਨ੍ਹਾਂ ਦੇ ਦਿਲ ਦੇ ਕਾਫ਼ੀ ਨਜ਼ਦੀਕ ਸੀ ਪਰ ਇਹ ਬਾਕਸ ਆਫ਼ਿਸ ‘ਤੇ ਅਸਫ਼ਲ ਰਹੀ ਸੀ। ਇਹ ਅਸਫ਼ਲਤਾ ਕਰਣ ਨੂੰ ਕੰਡੇ ਦੀ ਤਰ੍ਹਾਂ ਚੁਭ ਗਈ। ਉਨ੍ਹਾਂ ਦਾ ਮੰਨਣਾ ਸੀ ਕਿ ਫ਼ਿਲਮ ਨਹੀਂ ਸਗੋਂ ਦਰਸ਼ਕ ਅਸਫ਼ਲ ਹੋਏ ਹਨ। ਲਿਹਾਜ਼ਾ ਉਨ੍ਹਾਂ ਨੇ ਇਸ ਦਾ ਰੀਮੇਕ ਰਿਤਿਕ ਰੋਸ਼ਨ ਨੂੰ ਲੈ ਕੇ ਬਣਾਇਆ। ਫ਼ਿਲਮ ਬਾਕਸ ਆਫ਼ਿਸ ‘ਤੇ ਹਿੱਟ ਰਹੀ ਅਤੇ ਕਰਣ ਦਾ ਚੁੱਭ ਰਿਹਾ ਕੰਡਾ ਵੀ ਨਿਕਲ ਗਿਆ ਸੀ। ਰਿਤਿਕ ਨਾਲ ਕਰਣ ਨੇ ‘ਸ਼ੁੱਧੀ’ ਨਾਂ ਦੀ ਫ਼ਿਲਮ ਕਰਨ ਦੀ ਯੋਜਨਾ ਬਣਾਈ ਸੀ। ਰਿਤਿਕ ਰੋਸ਼ਨ ਉਸ ਸਮੇਂ ਨਿੱਜੀ ਜ਼ਿੰਦਗੀ ਦੇ ਉਥੱਲ-ਪੁਥਲ ਵਾਲੇ ਦੌਰ ‘ਚੋਂ ਲੰਘ ਰਹੇ ਹਨ। ਉਹ ਇਸ ਫ਼ਿਲਮ ਨੂੰ ਕਰਨ ਲਈ ਮਾਨਸਿਕ ਰੂਪ ਤੋਂ ਆਪਣੇ ਆਪ ਨੂੰ ਤਿਆਰ ਨਹੀਂ ਕਰ ਪਾ ਰਹੇ ਸੀ। ਲਿਹਾਜਾ ਉਹ ਫ਼ਿਲਮ ਤੋਂ ਵੱਖ ਹੋ ਗਏ ਸੀ। ਇਸ ਤੋਂ ਬਾਅਦ ਕਰਣ ਨੇ ‘ਸ਼ੁੱਧੀ’ ਨੂੰ ਸਲਮਾਨ ਖ਼ਾਨ ਨੂੰ ਹੀਰੋ ਲੈ ਕੇ ਬਣਾਉਣ ਦੀ ਕੋਸ਼ਿਸ਼ ਕੀਤੀ। ਵਰੁਣ ਧਵਨ ਦੇ ਨਾਂ ‘ਤੇ ਵੀ ਵਿੱਚਾਰ ਕੀਤਾ ਗਿਆ ਪਰ ਫ਼ਿਮਲ ਸ਼ੁਰੂ ਨਾ ਹੋ ਸਕੀ। ਰਿਤਿਕ ਤੋਂ ਕਰਣ ਜੌਹਰ ਇਸ ਗੱਲ ਕਰਕੇ ਥੋੜ੍ਹਾ ਨਾਰਾਜ ਜ਼ਰੂਰ ਹੋਏ, ਪਰ ਜਲਦ ਹੀ ਇਸ ਗੱਲ ਨੂੰ ਉਨ੍ਹਾਂ ਨੇ ਭੁੱਲਿਆ ਦਿੱਤਾ। ਬਾਲੀਵੁੱਡ ਦੀ ਦੁਨੀਆ ਛੋਟੀ ਜਿਹੀ ਹੈ ਅਤੇ ਇਥੇ ਨਰਾਜਗੀ ਲੰਬੇ ਸਮਾਂ ਨਹੀਂ ਚੱਲਦੀ। ਹੁਣ ਖ਼ਬਰ ਮਿਲੀ ਹੈ ਕਿ ਕਰਣ ਇਕ ਵਾਰ ਮੁੜ ਰਿਤਿਕ ਨਾਲ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਰਿਤਿਕ ਨਾਲ ਗੱਲਬਾਤ ਵੀ ਕੀਤੀ ਹੈ। ਰਿਤਿਕ ਨੇ ਸ਼ਰਤ ਇਹ ਰੱਖ ਦਿੱਤੀ ਹੈ ਕਿ ਜ਼ਬਰਦਸਤ ਸਕ੍ਰਿਪਟ ਲੈ ਕੇ ਆਓ। ਹੁਣ ਕਰਣ ਅਜਿਹੀ ਸਕ੍ਰਿਪਟ ਦੀ ਤਲਾਸ਼ ‘ਚ ਹਨ। ਜਿਸ ਨੂੰ ਪੜ੍ਹ ਕੇ ਰਿਤਿਕ ਤੁਰੰਤ ਉਨ੍ਹਾਂ ਨੂੰ ਫ਼ਿਲਮ ਲਈ ਹਾਂ ਕਹਿ ਦੇਣ। ਓਦਾਂ ਰਿਤਿਕ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਸੁਪਰ 30’ ਦੀ ਸ਼ੂਟਿੰਗ ‘ਚ ਰੁਝੇ ਹੋਏ ਹਨ। ਜਿਸ ‘ਚ ਉਹ ਇਕ ਆਧਿਆਪਕ ਦੀ ਭੂਮੀਕਾ ਨਿਭਾ ਰਹੇ ਹਨ।











