ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਬਹੁਤ ਜਲਦ ਇਕ ਹਾਰਰ ਕਾਮੇਡੀ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ। ਜਾਣਕਾਰੀ ਮਿਲੀ ਹੈ ਕਿ ਉਹ ਸਾਉਥ ਦੀ ਸੁਪਰਹਿਟ ਹਾਰਰ ਫ਼ਿਲਮ ‘ਕੰਚਨਾ 2’ ਦੇ ਹਿੰਦੀ ਰੀਮੇਕ ‘ਚ ਲੀਡ ਰੋਲ ਕਰਦੇ ਨਜ਼ਰ ਆਣਗੇ। ਹਾਲਾਂਕਿ ਪੱਕੇ ਤੌਰ ‘ਤੇ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਅਕਸ਼ੈ ਕੁਮਾਰ ਲੰਬੇ ਸਮੇਂ ਤੋਂ ਫ਼ਿਲਮ ‘ਭੂਲਭਲਈਆਂ’ ਵਰਗੀ ਕਹਾਣੀ ਦਾ ਇੰਤਜ਼ਾਰ ਕਰ ਰਹੇ ਸਨ। ਸੂਤਰਾਂ ਦੀਆਂ ਮੰਨੀਏ ਤਾਂ ਹੁਣ ਉਨ੍ਹਾਂ ਦਾ ਇਹ ਇੰਤਜ਼ਾਰ ਖ਼ਤਮ ਹੋ ਚੁੱਕਿਆ ਹੈ। ਹਾਲ ਹੀ ‘ਚ ਅਕਸ਼ੈ ਕੁਮਾਰ ਨੇ ਸਾਉਥ ਦੀ ਫ਼ਿਲਮ ‘ਕੰਚਨ-2’ ਵੇਖੀ। ਇਹ ਫ਼ਿਲਮ ਅਕਸ਼ੈ ਕੁਮਾਰ ਨੂੰ ਕਾਫ਼ੀ ਪਸੰਦ ਆਈ। ਸੂਤਰਾਂ ਮੁਤਾਬਿਕ ਅਕਸ਼ੈ ਇਸ ਫ਼ਿਲਮ ਦੀ ਰੀਮੇਕ ਬਣਾਉਣਾ ਚਾਹੁੰਦੇ ਹਨ। ਰਾਘਵਾ ਲਾਰੈਂਸ ਨਿਰਦੇਸ਼ਤ ਇਹ ਫ਼ਿਲਮ ਤਮਿਲ ਭਾਸ਼ਾ ‘ਚ ਬਣੀ ਸੀ। ਇਸ ਫ਼ਿਲਮ ‘ਚ ਰਾਘਵਾ ਲਾਰੇਂਸ ਨਾਲ ਤਾਪਸੀ ਪੰਨੂ ਅਤੇ ਨਿਤਿਆ ਮੈਨਨ ਨੇ ਅਹਿਮ ਭੂਮਿਕਾ ਨਿਭਾਈ ਸੀ। ਇਹ ਫ਼ਿਲਮ ਸਾਲ 2015 ਵਿੱਚ ਅਪ੍ਰੈਲ ਨੂੰ ਰਿਲੀਜ ਹੋਈ ਸੀ। ਧਿਆਨਯੋਗ ਹੈ ਕੀ ਅਕਸ਼ੈ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਪੈਡਮੈਨ’ ਨੂੰ ਲੈ ਕੇ ਕਾਫ਼ੀ ਚਰਚਾ ‘ਚ ਹਨ। ਇਹ ਫ਼ਿਲਮ ਇਕ ਸਮਾਜਿਕ ਮੁੱਦੇ ‘ਤੇ ਅਧਾਰਿਤ ਹੈ। ਅਕਸ਼ੈ ਨਾਲ ਇਸ ਫ਼ਿਲਮ ‘ਚ ਸੋਨਮ ਕਪੂਰ ਅਤੇ ਰਾਧਿਕਾ ਆਪਟੇ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਪਹਿਲਾਂ 26 ਜਨਵਰੀ ਨੂੰ ਰਿਲੀਜ਼ ਹੋਣੀ ਸੀ ਪਰ ਫ਼ਿਲਮ ‘ਪਦਮਾਵਤ’ ਕਾਰਨ ਇਸ ਦੀ ਰਿਲੀਜ਼ ਤਾਰੀਕ ਤਬਦੀਲ ਹੋਣ ਕਰਕੇ ਹੁਣ ਇਹ ਫ਼ਿਲਮ 9 ਫ਼ਰਵਰੀ ਨੂੰ ਰਿਲੀਜ਼ ਕੀਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਜੇ ਅਕਸ਼ੈ ਇਹ ਹਾਰਰ ਕਾਮੇਡੀ ਫ਼ਿਲਮ ਕਰਦੇ ਹਨ ਤਾਂ ਇਹ ਉਨ੍ਹਾਂ ਦੀ ਦੂਜੀ ਇਸ ਤਰ੍ਹਾਂ ਦੀ ਫ਼ਿਲਮ ਹੋਵੇਗੀ।











