ਜਲਦ ਆਏਗੀ ਸਨੀ ਦੀ ਭਈਆਜੀ ਸੁਪਰਹਿੱਟ

ਬਾਲੀਵੁੱਡ ਅਦਾਕਾਰ ਸੰਨੀ ਦਿਓਲ, ਪ੍ਰੀਟੀ ਜ਼ਿੰਟਾ ਅਤੇ ਅਮੀਸ਼ਾ ਪਟੇਲ ਨੂੰ ਲੈ ਕੇ ‘ਭਈਆਜੀ ਸੁਪਰਹਿੱਟ’ ਨਾਂ ਦੀ ਫ਼ਿਲਮ ਅੱਜ ਤੋਂ ਸੱਤ ਸਾਲ ਪਹਿਲਾਂ ਬਣਨੀ ਸ਼ੁਰੂ ਹੋਈ ਸੀ, ਜੋ ਅਜੇ ਤਕ ਪੂਰੀ ਨਹੀਂ ਹੋਈ ਹੈ। ਇਸ ਫ਼ਿਲਮ ਦੀ ਥੋੜ੍ਹੀ-ਥੋੜ੍ਹੀ ਕਰਕੇ ਸ਼ੂਟਿੰਗ ਹੋ ਰਾਹੀਂ ਹੈ। ਹੁਣ ਖ਼ਬਰ ਆਈ ਹੈ ਕਿ ਇਕ ਗਾਣੇ ਦੇ ਸ਼ੂਟ ਹੁਣ ਤੋਂ ਬਾਅਦ ਇਹ ਸ਼ੂਟਿੰਗ ਖ਼ਤਮ ਹੋ ਜਾਏਗੀ ਅਤੇ ਇਸ ਨੂੰ ਫ਼ਿਰ ਰਿਲੀਜ਼ ਕਰਨ ਦੀ ਯੋਜਨਾ ਬਣਾਈ ਜਾਵੇਗੀ। ਮੁੰਬਈ ਦੇ ਇਕ ਸਟੂਡੀਓ ‘ਚ ਇਸ ਗਾਣੇ ਨੂੰ ਸੰਨੀ ਅਤੇ ਪ੍ਰੀਟੀ ਜ਼ਿੰਟਾ ‘ਤੇ ਫ਼ਿਲਮਾਇਆ ਜਾਵੇਗਾ। ਇਸ ‘ਚ ਦੋਵੇਂ ਰੁਮਾਂਸ ਕਰਦੇ ਵਿਖਾਈ ਦੇਣਗੇ। ਸੰਨੀ ਇਸ ਫ਼ਿਲਮ ‘ਚ ਉੱਤਰ ਪ੍ਰਦੇਸ਼ ਦੇ ਇਕ ਗੈਂਗਸਟਰ ਦਾ ਰੋਲ ਨਿਭਾਅ ਰਹੇ ਹਨ। ਜੋ ਕਿ ਫ਼ਿਲਮਾਂ ‘ਚ ਕੰਮ ਕਰਨਾ ਚਾਹੁੰਦਾ ਹੈ। ਅਮੀਸ਼ਾ ਪਟੇਲ ਇਸ ਫ਼ਿਲਮ ‘ਚ ਫ਼ਿਲਮੀਂ ਹੀਰੋਇਨ ਦਾ ਕਿਰਦਾਰ ਨਿਭਾ ਰਹੀ ਹੈ। ਫ਼ਿਲਮ ‘ਚ ਅਰਸ਼ਦ ਵਾਰਸੀ ਅਤੇ ਸ੍ਰੇਯਸ਼ ਤਲਪੜੇ ਵੀ ਹਨ। ਇਸ ਫ਼ਿਲਮ ਦਾ ਪੋਸਟਰ ਵੀ ਕੁਝ ਮਹੀਨੇ ਪਹਿਲਾਂ ਰਿਲੀਜ਼ ਹੋਇਆ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਇਸੇ ਸਾਲ ਰਿਲੀਜ਼ ਹੋ ਜਾਏਗੀ। ਇਸ ਫ਼ਿਲਮ ਤੋਂ ਇਲਾਵਾ ਸੰਨੀ ਦਿਓਲ ਦੀ ਫ਼ਿਲਮ ‘ਮੁੱਹਲਾ ਅੱਸੀ’ ਵੀ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਹੁਣ ਇਹ ਫ਼ਿਲਮ ਵੀ ਦੋ ਸਾਲ ਬਾਅਦ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ।