ਡੀ ਡੀ ਸੀ ਏ ਮਾਮਲਾ

6ਜੇਤਲੀ ਨੇ ਘੁਟਾਲਾ ਕੇਸ ਬੰਦ ਕਰਾਉਣ ਲਈ ਲਿਖੀ ਚਿੱਠੀ
ਨਵੀਂ ਦਿੱਲੀ :- ‘ਆਪ’ ਨੇਤਾ ਆਸ਼ੂਤੋਸ਼ ਨੇ ਪ੍ਰੈੱਸ ਕਾਨਫਰੰਸ ਕਰਕੇ ਡੀਡੀਸੀਏ ਵਿਚ ਵਿੱਤ ਮੰਤਰੀ ਅਰੁਣ ਜੇਤਲੀ ਦੀ ਭੂਮਿਕਾ ‘ਤੇ ਸਵਾਲ ਚੁੱਕੇ ਹਨ। ਆਸ਼ੂਤੋਸ਼ ਨੇ ਜੇਤਲੀ ਵੱਲੋਂ ਲਿਖੀਆਂ ਗਈਆਂ ਦੋ ਚਿੱਠੀਆਂ ਦਾ ਖੁਲਾਸਾ ਕੀਤਾ ਹੈ। ਚਿੱਠੀ ਵਿਚ ਦਿੱਲੀ ਦੇ ਕਮਿਸ਼ਨਰ ਨੂੰ ਫਰਾਡ ਦਾ ਇੱਕ ਕੇਸ ਬੰਦ ਕਰਾਉਣ ਦੀ ਗੱਲ ਕਹੀ ਗਈ ਸੀ। ਇਹ ਚਿੱਠੀ ਅੰਨਾ ਦੇ ਅੰਦੋਲਨ ਦੌਰਾਨ ਲਿਖੀ ਗਈ ਸੀ।
ਪੁਲਿਸ ਕਮਿਸ਼ਨਰ ਨੂੰ ਜਾਂਚ ਬੰਦ ਕਰਾਉਣ ਲਈ ਕਹਿੰਦਿਆਂ ਕਿਹਾ ਕਿ ਡੀਡੀਸੀਏ ਵਿਚ ਕੋਈ ਗਲਤ ਕੰਮ ਨਹੀਂ ਹੁੰਦਾ। ਅਸ਼ੂਤੋਸ਼ ਨੇ ਕਿਹਾ ਕਿ ਅਰੁਣ ਜੇਤਲੀ ਕਹਿੰਦੇ ਆਏ ਹਨ ਕਿ ਡੀਡੀਸੀਏ ਦੇ ਰੋਜ਼ਾਨਾ ਦੇ ਕੰਮਾਂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ। ਇਨ੍ਹਾਂ ਚਿੱਠੀਆਂ ਤੋਂ ਸਾਬਤ ਹੁੰਦਾ ਹੈ ਕਿ ਉਹ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਾਂਚ ਵਿਚ ਅੜਚਨ ਪੈਦਾ ਕਰਨ ਤੇ ਫਰਾਡ ਕਰਨ ਵਾਲਿਆਂ ਨੂੰ ਬਚਾਉਣ ਦੇ ਚੱਲਦਿਆਂ ਜੇਤਲੀ ਨੂੰ ਆਪਣੇ ਅਹੁਦੇ ‘ਤੇ ਰਹਿਣ ਦਾ ਕੋਈ ਹੱਕ ਨਹੀਂ ਹੈ।