ਭਾਜਪਾ ਤੇ ਕਾਂਗਰਸ ਵਿਚ ਸੌਦੇਬਾਜ਼ੀ ਦਾ ਭਾਂਡਾ ਫੁੱਟਿਆ

bjp-congress_0ਨਵੀਂ ਦਿੱਲੀ  : ਸਾਲ 2014 ਵਿਚ ਛਤੀਸਗੜ੍ਹ ਦੇ ਅੰਤਾਗੜ੍ਹ ਵਿਧਾਨ ਸਭਾ ਜ਼ਿਮਨੀ ਚੋਣ ਵਿਚ ‘ਸੌਦੇਬਾਜ਼ੀ’ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਜਪਾ ਨੇ ਉੱਪ ਚੋਣ ਇਸ ਲਈ ਜਿੱਤ ਲਈ ਸੀ ਕਿਉਂਕਿ ਕਾਂਗਰਸੀ ਉਮੀਦਵਾਰ ਨੇ ਐਨ ਮੌਕੇ ਨਾਮ ਵਾਪਸ ਲੈ ਲਿਆ। ਇਸ ਦਾ ਕਥਿਤ ਆਡੀਓ ਟੇਪ ਵੀ ਜਾਰੀ ਕੀਤਾ ਗਿਆ ਹੈ। ਦਾਅਵਾ ਕੀਤਾ ਗਿਆ ਹੈ ਕਿ ਇਸ ਵਿਚ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ, ਉਨ੍ਹਾਂ ਦੇ ਬੇਟੇ ਅਮਿਤ ਜੋਗੀ ਤੇ ਮੁੱਖ ਮੰਤਰੀ ਰਮਨ ਸਿੰਘ ਦੇ ਜਵਾਈ ਪੁਨੀਤ ਗੁਪਤਾ ਦੀ ਗੱਲਬਾਤ ਰਿਕਾਰਡ ਹੈ।
ਆਡੀਓ ਟੇਪ ਦੇ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਮੈਦਾਨ ਭਖ ਗਿਆ ਹੈ। ਮਾਮਲੇ ਵਿਚ ਕਾਂਗਰਸ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਦਾ ਅਸਤੀਫਾ ਮੰਗਿਆ ਹੈ। ਉਧਰ, ਮਾਮਲੇ ਦੀ ਜਾਂਚ ਕਾਂਗਰਸ ਦੇ ਆਪਣੇ ਨੇਤਾਵਾਂ ਦੀ ਵੀ ਹੈ, ਇਸ ਲਈ ਵਿਧਾਇਕ ਦਲ ਦੇ ਨੇਤਾ ਤੋਂ ਰਿਪੋਰਟ ਤਲਬ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਅਮਿਤ ਜੋਗੀ ਕਾਂਗਰਸ ਦੇ ਨਾ ਸਿਰਫ ਵੱਡੇ ਨੇਤਾ ਹਨ ਬਲਕਿ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਵੀ ਹਨ।