ਕਾਂਗਰਸ ਸਰਕਾਰ ਪਿੰਕੀ ਦੇ ਖੁਲਾਸਿਆਂ ਦੀ ਜਾਂਚ ਕਰੇਗੀ: ਕੈਪਟਨ ਅਮਰਿੰਦਰ

1ਮੋਹਾਲੀ/ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਗੁਰਮੀਤ ਸਿੰਘ ਪਿੰਕੀ ਵੱਲੋਂ ਨੌਜ਼ਵਾਨਾਂ ਦੀ ਜਾਅਲੀ ਐਨਕਾਉਂਟਰਾਂ ਰਾਹੀਂ ਹੱਤਿਆ ਸਬੰਧੀ ਕੀਤੇ ਖੁਲਾਸਿਆਂ ਦੀ ਜਾਂਚ ਕਰੇਗੀ। ਇਸ ਲੜੀ ਹੇਠ ਸਿੱਖਿਆ ਪ੍ਰੋਵਾਈਡਰਾਂ ਵੱਲੋਂ ਪੱਕੇ ਕੀਤੇ ਜਾਣ ਦੀ ਮੰਗ ਕਰਦਿਆਂ ਲਗਾਏ ਧਰਨੇ ‘ਚ ਸ਼ਾਮਿਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਿੰਕੀ ਨੇ ਜੋ ਕਿਹਾ ਹੈ ਕਿ ਉਹ ਸੱਚਾਈ ਦਾ ਇਕ ਛੋਟਾ ਜਿਹਾ ਸਿਰਫ ਇਕ ਹਿੱਸਾ ਪ੍ਰਤੀਤ ਹੁੰਦਾ ਹੈ ਅਤੇ ਕਾਂਗਰਸ ਸਰਕਾਰ ਪੁਖਤਾ ਕਰੇਗੀ ਕਿ ਪੂਰੀ ਸੱਚਾਈ ਸਾਹਮਣੇ ਆਵੇ। ਉਨ੍ਹਾਂ ਨੇ ਕਿਹਾ ਕਿ ਇਕ ਸੰਸਕਾਰੀ ਸਮਾਜ ਵਜੋਂ ਅਸੀਂ ਅਜਿਹੀਆਂ ਚੀਜ਼ਾਂ ਨਹੀਂ ਹੋਣ ਦੇ ਸਕਦੇ ਅਤੇ ਅਜਿਹਾ ਕਰਨ ਵਾਲੇ ਨੂੰ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਨੇ ਕਿਹਾ ਕਿ ਪਿੰਕੀ ਨੇ ਹਿਲਾ ਦੇਣ ਵਾਲੇ ਖੁਲਾਸੇ ਕੀਤੇ ਹਨ, ਜਿਨ੍ਹਾਂ ਨੂੰ ਇਕ ਸੰਵਿਧਾਨਿਕ ਤੇ ਲੋਕਤਾਂਤਰਿਕ ਸਮਾਜ ‘ਚ ਕਬੂਲ ਨਹੀਂ ਕੀਤਾ ਜਾ ਸਕਦਾ। ਅਸੀਂ ਮਾਮਲੇ ਦੀ ਜੜ੍ਹ ਤੱਕ ਜਾਵਾਂਗੇ ਅਤੇ ਤੈਅ ਕਰਾਂਗੇ ਕਿ ਦੋਸ਼ੀ ਨੂੰ ਸਜ਼ਾ ਮਿੱਲੇ। ਇਸ ਮੌਕੇ ਕੈਪਟਨ ਅਮਰਿੰਦਰ ਨੇ ਐਲਾਨ ਕੀਤਾ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਸਿੱਖਿਆ ਪ੍ਰੋਵਾਈਡਰਾਂ ਨੂੰ ਪੱਕਾ ਕੀਤਾ ਜਾਵੇਗਾ। ਉਨ੍ਹਾਂ ਨੇ ਹੈਰਾਨੀ ਪ੍ਰਗਟਾਈ ਕਿ ਕਿਉਂ ਸਰਕਾਰ ਇਨ੍ਹਾਂ ਦੀਆਂ ਸੇਵਾਵਾਂ ਨੂੰ ਪੱਕਾ ਨਹੀਂ ਕਰ ਰਹੀ ਹੈ, ਜਦਕਿ ਸਰਕਾਰ ਨੇ ਇਕ ਲੱਖ ਲੋਕਾਂ ਨੂੰ ਸਰਕਾਰੀਆਂ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਅਫਸੋਸ ਪ੍ਰਗਟਾÎÂਆ ਕਿ ਰਾਸ਼ਟਰ ਦਾ ਨਿਰਮਾਣ ਕਰਨ ਵਾਲੇ ਅਧਿਆਪਕਾਂ ਨਾਲ ਪੰਜਾਬ ਸਰਕਾਰ ਵੱਲੋਂ ਅਜਿਹਾ ਵਤੀਰਾ ਅਪਣਾਇਆ ਜਾ ਰਿਹਾ ਹੈ।
ਇਕ ਹੋਰ ਸਵਾਲ ਦੇ ਜਵਾਬ ‘ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸੱਤਾਧਾਰੀ ਅਕਾਲੀ ਭਾਜਪਾ ਗਠਜੋੜ ਤੋਂ ਬਹੁਤ ਅੱਗੇ ਹੈ ਅਤੇ ਨਿਸ਼ਚਿਤ ਤੌਰ ‘ਤੇ ਅਗਲੀ ਸਰਕਾਰ ਬਣਾਵੇਗੀ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੁਝ ਰੌਲਾ ਜ਼ਰੂਰ ਪਾ ਸਕਦੀ ਹੈ, ਪਰ ਚੋਣਾਂ ਦੇ ਮਾਮਲੇ ‘ਚ ਇਨ੍ਹਾਂ ਦਾ ਪੰਜਾਬ ‘ਚ ਕੋਈ ਭਵਿੱਖ ਨਹੀਂ ਹੈ, ਸਰਕਾਰ ਬਣਾਉਣ ਦੀ ਗੱਲ ਤਾਂ ਦੂਰ ਦੀ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਦੱਸ ਸਾਲਾਂ ਤੋਂ ਅਕਾਲੀਆਂ ਦੇ ਕੁਸ਼ਾਸਨ ਨੂੰ ਸਹਿਣ ਕੀਤਾ ਹੈ ਅਤੇ ਇਸ ਹਨੇਰਗਰਦੀ ਨੂੰ ਉਹ ਪੰਜ ਸਾਲ ਹੋਰ ਨਹੀਂ ਢੋਅ ਸਕਦੇ। ਲੋਕ ਖੁਦ ਤੁਲਨਾ ਕਰ ਸਕਦੇ ਹਨ ਕਿ 2002 ਤੋਂ 2007 ਦੀ ਕਾਂਗਰਸ ਸਰਕਾਰ ਨੇ ਕੀ ਕੰਮ ਕੀਤਾ ਸੀ ਅਤੇ ਬੀਤੇ 10 ਸਾਲਾਂ ਦੌਰਾਨ ਅਕਾਲੀਆਂ ਨੇ ਕੀ ਕੀਤਾ ਹੈ ਤੇ ਦਿੱਲੀ ‘ਚ ਆਪ ਨੇ ਕੀ ਕੀਤਾ ਹੈ? ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਉਹ ਸਰਕਾਰ ਚਾਹੀਦੀ ਹੈ, ਜਿਸ ‘ਚ ਕਾਬਲਿਅਤ ਤੇ ਤਜ਼ੁਰਬਾ ਦੋਵੇਂ ਹੋਣ ਅਤੇ ਸਿਰਫ ਕਾਂਗਰਸ ਹੀ ਅਜਿਹੀ ਸਰਕਾਰ ਦੇ ਸਕਦੀ ਹੈ।
ਕੈਪਟਨ ਅਮਰਿੰਦਰ ਨੇ ਗ੍ਰੇਟਰ ਮੋਹਾਲੀ ਡਿਵਲਪਮੇਂਟ ਅਥਾਰਿਟੀ ਦੇ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੂੰ ਵੀ ਕਾਂਗਰਸ ਸਰਕਾਰ ਬਣਨ ‘ਤੇ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ, ਜਿਹੜੇ ਪੈਨਸ਼ਨ ਤੇ ਹੋਰਨਾਂ ਸੁਵਿਧਾਵਾਂ ਦੀ ਮੰਗ ਕਰ ਰਹੇ ਹਨ।
ਇਸ ਮੌਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਾਲ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ, ਸਾਬਕਾ ਵਿਧਾਇਕ ਰਾਣਾ ਕੇ.ਪੀ ਸਿੰਘ ਆਦਿ ਵੀ ਮੌਜ਼ੂਦ ਰਹੇ।