ਪੈਰਿਸ ਹਮਲਿਆਂ ਤੋਂ ਪਹਿਲਾਂ ਬ੍ਰਿਟੇਨ ਕੀ ਕਰਨ ਗਿਆ ਸੀ ‘ਮਾਸਟਰਮਾਈਂਡ’

4ਲੰਡਨ : ਪੈਰਿਸ ਹਮਲਿਆਂ ਦਾ ਮਾਸਟਰਮਾਈਂਡ ਹਮਲਿਆਂ ਨੂੰ ਅੰਜਾਮ ਦੇਣ ਤੋਂ ਕੁਝ ਮਹੀਨੇ ਬ੍ਰਿਟੇਨ ਗਿਆ ਸੀ। ਅਸਲ ਵਿਚ ਇੱਥੇ ਉਹ ਬ੍ਰਿਟਿਸ਼ ਜੇਹਾਦੀਆਂ ਨਾਲ ਮਿਲਿਆ ਅਤੇ ਹਥਿਆਰਾਂ ਨਾਲ ਸੰਬੰਧਤ ਜਾਣਕਾਰੀ ਤੇ ਮਦਦ ਲਈ। ਪੈਰਿਸ ਹਮਲਿਆਂ ਤੋਂ ਕੁਝ ਦਿਨਾਂ ਬਾਅਦ ਪੁਲਸ ਛਾਪੇਮਾਰੀ ਦੌਰਾਨ ਮਾਰਿਆ ਗਿਆ ਅਬਦੁਲਹਮੀਦ ਅਬਾਊਦ ਕੁਝ ਸਮੇਂ ਲਈ ਬ੍ਰਿਟੇਨ ਵਿਚ ਠਹਿਰਿਆ ਸੀ।
‘ਦਿ ਸਨ’ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਸ ਨੇ ਰਿਪੋਰਟਾਂ ਦੇ ਅਨੁਸਾਰ ਲੰਡਨ ਦੀ ਯਾਤਰਾ ਕੀਤੀ ਸੀ। ਇਕ ਅੱਤਵਾਦ-ਨਿਰੋਧੀ ਸੂਤਰਾਂ ਨੇ ਅਖਬਾਰ ਨੂੰ ਦੱਸਿਆ ਕਿ ਉਹ ਲੋਕ ਅਬਾਊਦ ਦੇ ਕੈਂਟ ਪਹੁੰਚਣ ਦੀ ਸੰਭਾਵਨਾ ਦੀ ਜਾਂਚ ਕਰ ਰਹੇ ਹਨ। ਕੁਝ ਹਫਤਿਆਂ ਪਹਿਲਾਂ ਹੀ ਇਸ ਗੱਲ ਦਾ ਖੁਲਾਸਾ ਹੋਇਆ ਸੀ ਕਿ ਅਬਾਊਦ ਹਮਲੇ ਲਈ ਬਰਮਿੰਘਮ ਵਿਚ ਆਪਣੇ ਸਹਿਯੋਗੀਆਂ ਨਾਲ ਸੰਪਰਕ ਵਿਚ ਸੀ। ਉਸ ਨੇ ਫੋਨ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਐਲਮ ਰਾਕ ਅਤੇ ਬ੍ਰੋਡੇਸਲੇ ਗ੍ਰੀਨ ਇਲਾਕੇ ਵਿਚ ਰਹਿਣ ਵਾਲੇ ਮੋਰੱਕੋ ਦੇ ਲੋਕਾਂ ਨਾਲ ਸੰਪਰਕ ਕੀਤਾ ਸੀ। ਅਬਾਊਦ ਨੂੰ ਪਿਛਲੇ ਮਹੀਨੇ ਬਾਰ, ਰੈਸਤਰਾਂ, ਕੰਸਕਟ ਹਾਲ ਅਤੇ ਸਪੋਰਟਸ ਸਟੇਡੀਅਮ ਵਿਚ ਹੋਏ ਹਮਲਿਆਂ ਦਾ ਮੁੱਖ ਸਾਜ਼ਿਸ਼ ਕਰਤਾ ਸਮਝਿਆ ਜਾਂਦਾ ਹੈ। ਇਨ੍ਹਾਂ ਹਮਲਿਆਂ ਵਿਚ ਪੈਰਿਸ ਦੇ 150 ਤੋਂ ਵੱਧ ਨਾਗਰਿਕ ਮਾਰੇ ਗਏ ਸਨ।