ਫਤਿਹਗੜ੍ਹ ਸਾਹਿਬ : ਸ੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਦੇ ਦੂਜੇ ਦਿਨ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਵਿਚ ਸੁਖਬੀਰ ਬਾਦਲ ਦਾ ਮੁੱਖ ਨਿਸ਼ਾਨਾ ਕਾਂਗਰਸ ਰਹੀ। ਆਪਣੇ ਸੰਬੋਧਨ ‘ਚ ਬੋਲਦੇ ਹੋਏ ਸੁਖਬੀਰ ਨੇ ਕਾਂਗਰਸ ਨੂੰ ਸਿੱਖ ਕੌਮ ਦੀ ਸਭ ਤੋਂ ਵੱਡੀ ਦੁਸ਼ਮਣ ਪਾਰਟੀ ਕਿਹਾ। ਸੁਖਬੀਰ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਰਾਜ ਵਿਚ ਪੰਜਾਬ ਦਾ ਕੁਝ ਵਿਕਾਸ ਨਹੀਂ ਕੀਤਾ। ਜਦਕਿ ਅਕਾਲੀ ਦਲ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ।
ਸੁਖਬੀਰ ਨੇ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ 6 ਮਹੀਨਿਆਂ ‘ਚ ਇਕ ਲੱਖ 20 ਹਜ਼ਾਰ ਨੌਕਰੀਆਂ ਦਵੇਗੀ। ਸੁਖਬੀਰ ਨੇ ਕਿਹਾ ਕਿ ਸਿੱਖ ਕੌਮ ਦੇ ਲੋਕਾਂ ਨੇ ਪੂਰੀ ਦੁਨੀਆ ‘ਚ ਝੰਡੇ ਗੱਡੇ ਹਨ ਜਦਕਿ ਇਹ ਕਾਂਗਰਸ ਹੀ ਹੈ ਜਿਹੜੀ ਸਿੱਖ ਕੌਮ ਦੀ ਸਭ ਤੋਂ ਵੱਡੀ ਦੁਸ਼ਮਣ ਹੈ।















