‘ਟਾਈਗਰ ਜ਼ਿੰਦਾ ਹੈ’ ਦੀ ਸਫ਼ਲਤਾ ਦਾ ਜਸ਼ਨ ਮਨਾ ਰਹੀ ਕੈਟਰੀਨਾ ਕੈਫ਼ ਇਨ੍ਹੀਂ ਦਿਨੀਂ ਸਮੁੰਦਰ ਕੰਢੇ ਆਰਾਮ ਫ਼ਰਮਾਉਂਦੀ ਨਜ਼ਰ ਆ ਰਹੀ ਹੈ। ਹਾਲ ਹੀ ‘ਚ ਇੱਕ ਇੰਟਰਵਿਊ ਦੌਰਾਨ ਕੈਟਰੀਨਾ ਨੇ ‘ਟਾਈਗਰ ਜ਼ਿੰਦਾ ਹੈ’ ਫ਼ਿਲਮ ‘ਚ ਰੋਲ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਕੈਟਰੀਨਾ ਫ਼ਿਲਮ ‘ਚ ਆਪਣੇ ਦਮਦਾਰ ਰੋਲ ‘ਤੇ ਮਿਲ ਰਹੀਆਂ ਤਾਰੀਫ਼ਾਂ ਤੋਂ ਕਾਫ਼ੀ ਖੁਸ਼ ਹੈ। ਉਸ ਦਾ ਮੰਨਣਾ ਹੈ ਕਿ ਆਪਣੀ ਸਮਰੱਥਾ ਤੇ ਹੋਂਦ ਦਿਖਾਉਣ ਲਈ ਜ਼ਰੂਰੀ ਨਹੀਂ ਕਿ ਤੁਸੀਂ ਸੋਲੋ ਲੀਡ ਰੋਲ ਵਾਲੀਆਂ ਫ਼ਿਲਮਾਂ ਕਰੋ। ਸਭ ਤੋਂ ਜ਼ਰੂਰੀ ਹੈ ਤੁਸੀਂ ਫ਼ਿਲਮ ‘ਚ ਆਪਣੇ ਰੋਲ ‘ਚ ਬਿਹਤਰ ਕਰੋ। ‘ਟਾਈਗਰ ਜ਼ਿੰਦਾ ਹੈ’ ‘ਚ ਸਲਮਾਨ ਖਾਨ ਦੀ ਬਾਦਸ਼ਾਹਤ ਹੋਣ ਦੇ ਬਾਵਜੂਦ ਕੈਟਰੀਨਾ ਦੇ ਐਕਸ਼ਨ ਸੀਨਜ਼ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ ਪਰ ਸੋਲੋ ਲੀਡ ਰੋਲ ਦੀ ਗੱਲ ਕਰਦਿਆਂ ਕੈਟ ਦਾ ਇਸ਼ਾਰਾ ਸਿੱਧਾ ਕੰਗਨਾ ਰਣੌਤ ਤੇ ਵਿਦਿਆ ਬਾਲਨ ਵੱਲ ਹੈ। ਦੱਸਣਯੋਗ ਹੈ ਕਿ ਲੰਮੇ ਸਮੇਂ ਤੋਂ ਬਾਲੀਵੁੱਡ ਦੀਆਂ ਬਿਹਤਰੀਨ ਅਭਿਨੇਤਰੀਆਂ ਕੰਗਨਾ ਤੇ ਵਿਦਿਆ ਸੋਲੋ ਲੀਡ ਰੋਲ ਦੀਆਂ ਫ਼ਿਲਮਾਂ ਨੂੰ ਆਪਣੇ ਦਮ ‘ਤੇ ਚਲਾਉਂਦੀਆਂ ਨਵੇਂ ਰਿਕਾਰਡ ਸੈੱਟ ਕਰ ਰਹੀਆਂ ਹਨ। ਸ਼ਾਹਰੁਖ ਦੇ ਇਲਾਵਾ ਫ਼ਿਲਮ ਵਿੱਚ ਕੈਟਰੀਨਾ ਕੈਫ਼ ਅਤੇ ਅਨੁਸ਼ਕਾ ਸ਼ਰਮਾ ਮੁੱਖ ਕਿਰਦਾਰਾਂ ਵਿੱਚ ਹਨ। ਸ਼ਾਹਰੁਖ ਇਸ ਫ਼ਿਲਮ ਵਿੱਚ ਬੌਣੇ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ।











