ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਤੇ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਵਿਚਾਲੇ ਚੱਲ ਰਹੀ ਕੋਲਡ ਵਾਰ ਤੋਂ ਸਭ ਵਾਕਫ਼ ਹਨ ਪਰ ਹਾਲ ਹੀ ਵਿੱਚ ਕੰਗਨਾ ਤੇ ਕਰਨ ਦੋਵਾਂ ਨੇ ਹੀ ਆਪਣੇ ਵਿਚਾਲੇ ਸਾਰੇ ਵਿਵਾਦਾਂ ਨੂੰ ਇੱਕ ਪਾਸੇ ਰੱਖ ਕੇ ਇੱਕ-ਦੂਜੇ ਨੂੰ ਗਲੇ ਲਾ ਲਿਆ ਹੈ। ਕਰਨ ਤੇ ਕੰਗਣਾ ਵਿੱਚ ਹੋਏ ਵਿਵਾਦ ਨੇ ਕਾਫ਼ੀ ਸੁਰਖੀਆਂ ਬਟੋਰੀਆਂ ਸਨ। ਦੋਵਾਂ ਵਿਚਾਲੇ ਇੱਕ-ਦੂਜੇ ‘ਤੇ ਇਲਜ਼ਾਮ ਲਾਉਣ ਦਾ ਦੌਰ ਵੀ ਲੰਬਾ ਚੱਲਿਆ ਸੀ ਪਰ ਹੁਣ ਸਾਹਮਣੇ ਆਈਆਂ ਤਸਵੀਰਾਂ ਤੋਂ ਸਾਫ਼ ਹੋ ਗਿਆ ਹੈ ਕਿ ਦੋਵਾਂ ਨੇ ਇਸ ਕੋਲਡ ਵਾਰ ਨੂੰ ਖ਼ਤਮ ਕਰ ਦਿੱਤਾ ਹੈ। ਅਸਲ ‘ਚ ਇਹ ਤਸਵੀਰਾਂ ‘ਇੰਡੀਆਜ਼ ਨੈਕਸਟ ਸੁਪਰਸਟਾਰ’ ਦੇ ਸੈੱਟ ਦੀਆਂ ਹਨ, ਜਿੱਥੇ ਕੰਗਣਾ ਤੇ ਕਰਨ ਨੇ ਆਪਣੀ ਦੋਸਤੀ ਨੂੰ ਇੱਕ ਮੌਕਾ ਦੇਣਾ ਮੁਨਾਸਬ ਸਮਝਿਆ। ਇਸ ਦੌਰਾਨ ਸਾਈਟ ‘ਤੇ ਰੋਹਿਤ ਸ਼ੈੱਟੀ ਵੀ ਮੌਜੂਦ ਸਨ। ਉਨ੍ਹਾਂ ਨੇ ਵੀ ਕੰਗਣਾ ਤੇ ਕਰਨ ਨਾਲ ਮਿਲ ਕੇ ਕਾਫ਼ੀ ਮਸਤੀ ਕੀਤੀ। ਕੰਗਣਾ, ਜੌਹਰ ਦੇ ਸ਼ੋਅ”‘ਕੌਫ਼ੀ ਵਿਦ ਕਰਨ'”ਵਿੱਚ ਗਈ ਸੀ, ਜਿੱਥੇ ਉਨ੍ਹਾਂ ਨੇ ਕਰਨ ਤੇ ‘ਨੈਪੋਟਿਜ਼ਮ’ ਮਤਲਬ ‘ਪਰਿਵਾਰਵਾਦ’ ਨੂੰ ਵਧਾਉਣ ਦਾ ਇਲਜ਼ਾਮ ਲਾਇਆ ਸੀ। ਉਸ ਸਮੇਂ ਤੋਂ ਹੀ ਇਨ੍ਹਾਂ ਦੋਵਾਂ ਵਿਚਾਲੇ ਲਗਾਤਾਰ ਇਲਜ਼ਾਮਬਾਜ਼ੀ ਚੱਲ ਰਹੀ ਸੀ।
ਹਾਲਾਂਕਿ ਹੁਣ ਦੋਵਾਂ ਦੀਆਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਕਰਨ ਜੌਹਰ ਤੇ ਕੰਗਣਾ ਵਿਚਾਲੇ ਚੱਲ ਰਹੀ ਇਸ ਇਲਜ਼ਾਮਬਾਜ਼ੀ ਦੀ ਕੜੀ ਖਤਮ ਹੋ ਗਈ ਹੈ। ਖੈਰ ਇਸ ਤੋਂ ਬਾਅਦ ਵੀ ਇਹ ਦੇਖਣਾ ਦਿਲਚਸਪ ਹੋਵੇਗਾ ਕਿ, ਕੀ ਕਰਨ ਜੌਹਰ ਕੰਗਣਾ ਨੂੰ ਕੋਈ ਫ਼ਿਲਮ ਆਫ਼ਰ ਕਰਦੇ ਹਨ ਜਾਂ ਨਹੀਂ ਤੇ ਕਰਨ ਜੇਕਰ ਆਫ਼ਰ ਕਰਦੇ ਹਨ ਤਾਂ ਕੰਗਣਾ ਉਸ ਨੂੰ ਕਬੂਲ ਕਰਦੀ ਹੈ ਜਾਂ ਨਹੀਂ। ਕਰਨ ਤੇ ਕੰਗਣਾ ਦੀ ਇਸ ਕੈਮਿਸਟਰੀ ਨੂੰ ਦੇਖਣ ਤੋਂ ਬਾਅਦ ਫ਼ੈਨਸ ਕਾਫ਼ੀ ਖੁਸ਼ ਹੋਣ ਵਾਲੇ ਹਨ।











