ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਸੀਜ਼ਨ ਲਈ ਰਾਇਲ ਚੈਲੇਂਜ਼ਰਸ ਬੰਗਲੋਰ ਟੀਮ ਨੇ ਆਪਣੀ ਕੋਚਿੰਗ ਟੀਮ ਦਾ ਐਲਾਨ ਕਰ ਦਿੱਤਾ ਹੈ। ਆਰ.ਸੀ.ਬੀ. ਨੇ ਆਪਣੀ ਕੋਚਿੰਗ ਟੀਮ ਵਿੱਚ ਭਾਰਤ ਨੂੰ ਸਾਲ 2011 ਵਿੱਚ ਵਿਸ਼ਵ ਕੱਪ ਜਿਤਾਉਣ ਵਾਲੇ ਕੋਚ ਗੈਰੀ ਕਰਸਟਨ ਨੂੰ ਬੱਲੇਬਾਜ਼ੀ ਕੋਚ ਬਣਾਇਆ ਹੈ ਉਥੇ ਹੀ ਸਾਲ 2017 ਦੇ ਅੰਤ ਵਿੱਚ ਰਿਟਾਇਰਮੈਂਟ ਲੈਣ ਵਾਲੇ ਆਸ਼ੀਸ਼ ਨੇਹਰਾ ਨੂੰ ਆਰ.ਸੀ.ਬੀ. ਨੇ ਗੇਂਦਬਾਜ਼ੀ ਕੋਚ ਬਣਾਇਆ ਹੈ। ਬੰਗਲੋਰ ਨੇ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਡੇਨੀਅਲ ਵਿਟੋਰੀ ਨੂੰ ਆਪਣਾ ਹੈੱਡ ਕੋਚ ਬਰਕਰਾਰ ਰੱਖਿਆ ਹੈ।












