ਮੁੰਬਈ: ਭਾਰਤੀ ਸਟਾਰ ਓਪਨਰ ਰੋਹਿਤ ਸ਼ਰਮਾ ਨੇ ਕਿਹਾ ਹੈ ਕਿ ਸਾਊਥ ਅਫ਼ਰੀਕਾ ਟੀਮ ਦਾ ਗੇਂਦਬਾਜ਼ੀ ਹਮਲਾ ਦੁਨੀਆ ਵਿੱਚ ਸਭ ਤੋਂ ਬਿਹਤਰ ਹੈ। ਹਿੱਟਮੈਨ ਦੇ ਨਾਮ ਨਾਲ ਮਸ਼ਹੂਰ ਰੋਹਿਤ ਨੇ ਆਪਣੇ ਬੱਲੇਬਾਜ਼ੀ ਸਟਾਈਲ ਨੂੰ ਲੈ ਕੇ ਕਿਹਾ ਕਿ ਉਹ ਫ਼ੀਲਡ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਰਤੀ ਟੀਮ ਲਈ ਅਗਲੇ ਇਕ ਸਾਲ ਵਿੱਚ ਇਹ ਸਭ ਤੋਂ ਮੁਸ਼ਕਲ ਗੇਂਦਬਾਜ਼ੀ ਹਮਲਾ ਹੋਵੇਗਾ, ਜਿਸਦਾ ਸਾਊਥ ਅਫ਼ਰੀਕਾ ਵਿੱਚ ਭਾਰਤੀ ਬੱਲੇਬਾਜ਼ ਸਾਹਮਣਾ ਕਰਨਗੇ। ਵਨਡੇ ਵਿੱਚ 3 ਦੋਹਰਾ ਸੈਂਕੜਾ ਲਗਾ ਚੁੱਕੇ ਰੋਹਿਤ ਨੇ ਕਿਹਾ, ”ਸਾਊਥ ਅਫ਼ਰੀਕਾ ਟੀਮ ਵਿੱਚ ਕਮਾਲ ਦੇ ਗੇਂਦਬਾਜ਼ ਹਨ। ਕੈਗਿਸੋ ਰਬਾਦਾ ਲੰਬੇ ਕੱਦ ਦੇ ਗੇਂਦਬਾਜ਼ ਹਨ ਜੋ ਬਿਹਤਰ ਕਰ ਰਹੇ ਹਨ। ਮੋਰਨੇ ਮੋਰਕਲ ਵੀ ਉਨ੍ਹਾਂ ਦੀ ਤਰ੍ਹਾਂ ਹਨ। ਡੇਲ ਸਟੇਨ ਕੋਲ ਨਵੀਂ ਅਤੇ ਪੁਰਾਣੀ ਗੇਂਦ ਨੂੰ ਇਸਤੇਮਾਲ ਕਰਨ ਦਾ ਕਾਫ਼ੀ ਤਜ਼ਰਬਾ ਹੈ। ਵੇਰਨੋਨ ਫ਼ਿਲੈਂਡਰ ਸਾਊਥ ਅਫ਼ਰੀਕਾ ਦੀ ਘਰੇਲੂ ਪਰੀਸਥਿਤੀਆਂ ਵਿੱਚ ਕਾਫ਼ੀ ਖਤਰਨਾਕ ਸਾਬਤ ਹੁੰਦੇ ਹਨ। ਉਨ੍ਹਾਂ ਦੀ ਗੇਂਦਬਾਜ਼ੀ ਲੈਂਥ ਕਿਸੇ ਵੀ ਬੱਲੇਬਾਜ਼ ਲਈ ਮੁਸ਼ਕਲ ਖੜੀ ਕਰ ਦਿੰਦੀ ਹੈ। ਸਾਡੇ ਲਈ ਕਾਫ਼ੀ ਮੁਸ਼ਕਲਾਂ ਹੋਣਗੀਆਂ। ਆਪਣੀ ਬੱਲੇਬਾਜ਼ੀ ਦੇ ਬਾਰੇ ਵਿੱਚ ਉਨ੍ਹਾਂ ਨੇ ਕਿਹਾ, ”ਮੈਂ ਕੁਝ ਅਲੱਗ ਨਹੀਂ ਕਰ ਰਿਹਾ ਹਾਂ। ਕੋਈ ਵੀ ਬੱਲੇਬਾਜ਼ ਆਪਣਾ ਕੰਮ ਪੂਰੇ ਕੀਤੇ ਬਿਨ੍ਹਾਂ ਆਊਟ ਨਹੀਂ ਹੋਣਾ ਚਾਹੁੰਦਾ ਹੈ, ਪਰ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਕਿਸ ਮਾਇੰਡਸੈੱਟ ਨਾਲ ਤੁਸੀਂ ਮੈਦਾਨ ਉੱਤੇ ਉਤਰਦੇ ਹੋ, ਜੋ ਮਾਇਨੇ ਰੱਖਦਾ ਹੈ। ਜਦੋਂ ਤੁਸੀਂ ਕਰੀਜ ਉੱਤੇ ਕੁਝ ਅਲੱਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਾਜੀਟਿਵ ਰਹਿਣ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਤੁਹਾਨੂੰ ਕੋਸ਼ਿਸ਼ ਕਰਨ ਦੀ ਤਾਕਤ ਮਿਲਦੀ ਹੈ। ਇਹ ਕਾਫ਼ੀ ਜ਼ਰੂਰੀ ਵੀ ਹੈ।”











