29 ਦਿਸੰਬਰ ਨੂੰ ਵਿਧਾਨ ਸਭਾ ਕਮੇਟੀ ਨਾਲ ਹੋਣ ਵਾਲੀ ਮੀਟਿੰਗ ਸਬੰਧੀ ਵਿਚਾਰਾਂ
ਚੰਡੀਗੜ੍ਹ -ਅੱਜ ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਈ | ਇਸ ਮੀਟਿੰਗ ਦੀ ਪ੍ਰਧਾਨਗੀ ਬਲਦੇਵ ਸਿੰਘ ਮੀਆਂਪੁਰ ਨੇ ਕੀਤੀ | ਮੀਟਿੰਗ ਵਿੱਚ ਸ. ਭੁਪਿੰਦਰ ਸਿੰਘ ਮਾਨ ਸਾਬਕਾ ਐਮ ਪੀ ਅਤੇ ਰਾਸ਼ਟਰੀ ਪ੍ਰਧਾਨ ਬੀ ਕੇ ਯੂ ਵਿਸ਼ੇਸ਼ ਤੌਰ ਤੇ ਹਾਜਰ ਹੋਏ |ਇਸ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਜਿਲਿਆਂ ਨਾਲ ਸਬੰਧਿਤ ਨੁਮਾਇੰਦੇ ਇਸ ਮੀਟਿੰਗ ਵਿੱਚ ਹਾਜਰ ਹੋਏ|
ਮੀਟਿੰਗ ਵਿੱਚ ਕਿਸਾਨੀ ਮਸਲਿਆਂ ਉੱਤੇ ਗੰਭੀਰਤਾ ਨਾਲ ਵਿਚਾਰਾਂ ਹੋਈਆਂ | ਇਸ ਦੇ ਨਾਲ ਹੀ ਮੀਟਿੰਗ ਨੂੰ ਸੰਬੋਧਿਤ ਕਰਦਿਆਂ ਭੁਪਿੰਦਰ ਸਿੰਘ ਮਾਨ ਨੇ ਜਾਣਕਰੀ ਦਿੱਤੀ ਕਿ ਪੰਜਾਬ ਸਰਕਾਰ ਵੱਲੋਂ ਕਿਸਾਨੀ ਕਰਜ਼ਿਆਂ ਅਤੇ ਆਤਮਹੱਤਿਆਵਾਂ ਦੇ ਕਾਰਨ ਅਤੇ ਰੋਕਥਾਮ ਬਾਰੇ ਜਾਂਚ ਕਰਨ ਲਈ ਗਠਿਤ ਕੀਤੀ ਗਈ ਵਿਧਾਨ ਸਭਾ ਦੀ ਕਮੇਟੀ ਵੱਲੋਂ ਸੁਝਾਅ ਦੇਣ ਲਈ ਮਿਤੀ 29 ਦਿਸੰਬਰ 2017 ਨੂੰ ਮਿਲਣ ਦਾ ਸਮਾਂ ਦਿੱਤਾ ਗਿਆ ਹੈ | ਯੂਨੀਅਨ ਵੱਲੋਂ ਸ. ਭੁਪਿੰਦਰ ਸਿੰਘ ਮਾਨ ਦੀ ਅਗਵਾਈ ਵਿੱਚ ਇੱਕ ਵਫਦ ਕਮੇਟੀ ਨੂੰ ਮਿਲ ਕੇ ਇਸ ਬਾਰੇ ਆਪਣੇ ਵਿਚਾਰ ਦੱਸੇਗਾ |
ਇਸ ਤੋਂ ਇਲਾਵਾ ਮੀਟਿੰਗ ਵਿੱਚ ਗੰਨਾਂ ਕਿਸਾਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ | ਇਸ ਸਬੰਧ ਵਿੱਚ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਗੰਨਾਂ ਮਿੱਲਾਂ ਦੀ ਵੰਡ ਪ੍ਰਣਾਲੀ ਸਬੰਧੀ ਕਿਸਾਨਾਂ ਨੂੰ ਬਹੁਤ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਜਿਸ ਕਰਕੇ ਗੰਨਾ ਮਿੱਲਾਂ ਦੀ ਵੰਡ ਪ੍ਰਣਾਲੀ ਨੂੰ ਠੀਕ ਕਰਨ ਦੀ ਲੋੜ ਹੈ ਜਿਸ ਵੱਲ ਸਰਕਾਰ ਤੁਰੰਤ ਧਿਆਨ ਦੇਵੇ|
ਮੀਟਿੰਗ ਵਿੱਚ ਨੁਮਾਇੰਦਿਆਂ ਵੱਲੋਂ ਮਰੇ ਹੋਏ ਪਸ਼ੂਆਂ ਦੇ ਪ੍ਰਬੰਧ ਲਈ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪਿੰਡਾਂ ਦੀ ਅਬਾਦੀ ਨੇੜੇ ਬਣੀਆਂ ਹੱਡਾਂ ਰੋੜੀਆਂ ਕਾਰਨ ਆ ਰਹੀਆਂ ਮੁਸ਼ਕਿਲਾਂ ਬਾਰੇ ਚਰਚਾ ਕੀਤੀ ਗਈ ਜਿਸ ਬਾਰੇ ਸਰਕਾਰ ਨੂੰ ਇਹਨਾਂ ਦਾ ਠੀਕ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ |
ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਜਨਵਰੀ ਤੋਂ ਸ਼ੁਰੂਆਤ ਕਰਨ ਨੂੰ ਸ਼ਲਾਘਾਯੋਗ ਕਦਮ ਦੱਸਿਆ ਗਿਆ | ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਨੇ ਕਿਹਾ ਕਿ ਇਸੇ ਤਰਾਂ ਸਾਨੂੰ ਆਸ ਹੈ ਕਿ ਸਰਕਾਰ ਬਾਕੀ ਰਹਿੰਦੇ ਕਿਸਾਨਾਂ ਦੇ ਕਰਜ਼ੇ ਬਾਰੇ ਵੀ ਜਲਦੀ ਕਦਮ ਉਠਾਏਗੀ ਤਾਂ ਜੋ ਕਰਜ਼ ਦੇ ਬੋਝ ਕਰਕੇ ਮਰ ਰਹੇ ਕਿਸਾਨ ਨੂੰ ਬਚਾਇਆ ਜਾ ਸਕੇ |
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਝੁਨੇਰ ਮੀਤ ਪ੍ਰਧਾਨ ਪੰਜਾਬ, ਬਲਵੰਤ ਸਿੰਘ ਨਡਿਆਲੀ ਜਿਲਾ ਪ੍ਰਧਾਨ ਮੋਹਾਲੀ, ਸੁੱਖਾ ਸਿੰਘ ਜਿਲਾ ਪ੍ਰਧਾਨ ਮੋਗਾ, ਮੁਖਤਿਆਰ ਸਿੰਘ ਧਿਗਾਣਾ ਜਿਲਾ ਪ੍ਰਧਾਨ ਮੁਕਤਸਰ, ਹਰਜੀਤ ਸਿੰਘ ਗਰੇਵਾਲ ਜਿਲਾ ਪ੍ਰਧਾਨ ਲੁਧਿਆਣਾ, ਮਨੋਹਰ ਸਿੰਘ ਕਿਸ਼ਨਗੜ੍ਹ ਜਿਲਾ ਪ੍ਰਧਾਨ ਮਾਨਸਾ, ਸੁਰਮੁਖ ਸਿੰਘ, ਬੰਤਾ ਸਿੰਘ ਬਲਾਕ ਪ੍ਰਧਾਨ ਫਤਿਹਗੜ੍ਹ ਪੰਜਤੂਰ, ਹਰਬੰਤ ਸਿੰਘ, ਜਸਵੰਤ ਸਿੰਘ, ਬੰਤ ਸਿੰਘ, ਗੁਰਦੇਵ ਸਿੰਘ, ਅਮਰਜੀਤ ਸਿੰਘ, ਗੁਰਚਰਨ ਸਿੰਘ ਮਹੌਲੀ, ਗੁਰਜੀਤ ਸਿੰਘ ਮੇਜਰ ਸਿੰਘ ਤਰਨ ਤਾਰਨ, ਭੂਰਾ ਸਿੰਘ, ਗੁਰਦੀਪ ਸਿੰਘ, ਸਿਕੰਦਰ ਸਿੰਘ ਆਦਿ ਹਾਜਰ ਹੋਏ |















