ਜੰਮੂ— ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਸ਼ਨੀਵਾਰ ਨੂੰ ਜੈਸ਼-ਏ-ਮੁਹੰਮਦ ਦੇ ਇਕ ਅੱਤਵਾਦੀ ਦੀ ਲਾਸ਼ ਮਿਲੀ ਹੈ। ਪੁਲਸ ਮੁਤਾਬਕ ਤਰਾਲ ਜਿਲੇ ‘ਚ ਲਾਸ਼ ਨੂੰ ਬਰਾਮਦ ਕਰਨ ਤੋਂ ਬਾਅਦ ਫੌਜ ਨੂੰ ਬਾਅਦ ‘ਚ ਚੌਕੰਨਾ ਕਰ ਦਿੱਤਾ ਗਿਆ ਹੈ।
ਪੁਲਸ ਮੁਤਾਬਕ ਮਾਰਿਆ ਗਿਆ ਅੱਤਵਾਦੀ ਇਕ ਵਿਦੇਸ਼ੀ ਹੈ, ਜੋ ਇਕ ਧਮਾਕੇ ‘ਚ ਮਾਰਿਆ ਗਿਆ ਸੀ। ਵਿਸਫੋਟਕ ਟਿਕਾਣੇ ‘ਤੇ ਹੀ ਇਕ ਧਮਾਕੇ ਦੌਰਾਨ ਇਸ ਅੱਤਵਾਦੀ ਦੀ ਮੌਤ ਹੋ ਗਈ। ਪੁਲਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਮਾਰਿਆ ਗਿਆ ਅੱਤਵਾਦੀ ਵਿਦੇਸ਼ੀ ਹੀ ਹੈ। ਜੰਮੂ-ਕਸ਼ਮੀਰ ਪੁਲਸ ਡਾਇਰੈਕਟਰ ਜਨਰਲ (ਡੀ. ਜੀ. ਪੀ.) ਐੱਸ ਪੀ ਵੈਦ ਨੇ ਕਿਹਾ ਕਿ ਮਾਰਿਆ ਗਿਆ ਅੱਤਵਾਦੀ ਜੈਸ਼-ਏ-ਮੁਹੰਮਦ ਦਾ ਮੈਂਬਰ ਸੀ। ਵਿਸਫੋਟਕ ਯੰਤਰ ਆਈ. ਈ. ਡੀ. ਦੇ ਬਣਾਉਣ ਦੌਰਾਨ ਹੀ ਬੰਬ ਵਿਸਫੋਟ ਹੋ ਗਿਆ, ਜਿਸ ਦੌਰਾਨ ਅੱਤਵਾਦੀ ਦੀ ਮੌਕੇ ‘ਤੇ ਮੌਤ ਹੋ ਗਈ।
ਐੱਸ. ਪੀ. ਵੈਦ ਨੇ ਇਸ ਘਟਨਾ ਤੋਂ ਬਾਅਦ ਟਵੀਟ ਕਰ ਕੇ ਕਿਹਾ ਕਿ ਤਰਾਲ ਦੇ ਨੇੜੇ ਗੁਪਤ ਸਥਾਨ ‘ਤੇ ਨਕਲੀ ਆਈ. ਈ. ਡੀ. ਬਣਾਉਣ ਦੌਰਾਨ ਹੀ ਵਿਸਫੋਟ ਹੋ ਗਿਆ ਅਤੇ ਉਥੇ ਹੀ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਜੰਮੂ-ਕਸ਼ਮੀਰ ਪੁਲਸ ਨੇ ਬਰਾਮਦ ਕੀਤੀ।















