ਮੋਹਾਲੀ ਵਨਡੇ ਲਈ ਭਾਰਤ ਤੇ ਸ੍ਰੀਲੰਕਾ ਦੀਆਂ ਟੀਮਾਂ ਚੰਡੀਗੜ੍ਹ ਪਹੁੰਚੀਆਂ

ਚੰਡੀਗੜ੍ਹ : ਬੁੱਧਵਾਰ ਨੂੰ ਹੋਣ ਵਾਲੇ ਦੂਸਰੇ ਵਨਡੇ ਮੈਚ ਲਈ ਭਾਰਤ ਅਤੇ ਸ੍ਰੀਲੰਕਾ ਦੀਆਂ ਟੀਮਾਂ ਅੱਜ ਚੰਡੀਗੜ੍ਹ ਪਹੁੰਚ ਗਈਆਂ| ਭਾਰਤ ਅਤੇ ਸ੍ਰੀਲੰਕਾ ਵਿਚਾਲੇ ਦੂਸਰਾ ਵਨਡੇ ਮੈਚ 13 ਦਸੰਬਰ ਨੂੰ ਮੋਹਾਲੀ ਦੇ ਪੀ.ਸੀ.ਏ ਸਟੇਡੀਅਮ ਵਿਚ ਖੇਡਿਆ ਜਾਣਾ ਹੈ|
ਇਸ ਤੋਂ ਪਹਿਲਾਂ ਕੱਲ੍ਹ ਧਰਮਸ਼ਾਲਾ ਵਿਖੇ ਖੇਡੇ ਪਹਿਲੇ ਵਨਡੇ ਮੈਚ ਵਿਚ ਭਾਰਤੀ ਟੀਮ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ|