ਧੋਨੀ ਦੀ ਪਿੱਠ ‘ਤੇ ਆਇਆ ਸ਼ਾਸਤਰੀ

ਕੋਲਕਾਤਾ: ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਇੱਕ ਵਾਰ ਫ਼ਿਰ ਮਹੇਂਦਰ ਸਿੰਘ ਧੋਨੀ ਦਾ ਸਮਰਥਨ ਕਰਦਿਆਂ ਕਿਹਾ ਕਿ ਦੋ ਵਾਰ ਦੇ ਵਿਸ਼ਵ ਕੱਪ ਵਿਜੇਤਾ ਕਪਤਾਨ ‘ਤੇ ਟਿੱਪਣੀ ਕਰਨ ਤੋਂ ਪਹਿਲਾਂ ਲੋਕਾਂ ਨੂੰ ਆਪਣੇ ਕਰੀਅਰ ਨੂੰ ਦੇਖਣਾ ਚਾਹੀਦਾ ਹੈ।ਵੀਵੀਐਸ ਅਕਸ਼ਮਣ ਅਤੇ ਅਜੀਤ ਆਗਰਕਰ ਸਮੇਤ ਕੁਝ ਸਾਬਕਾ ਭਾਰਤੀ ਖਿਡਾਰੀਟਾਂ ਨੇ ਹਾਲ ਹੀ ਵਿੱਚ ਟੀ20 ਅੰਤਰਰਾਸ਼ਟਰੀ ਮੈਚਾਂ ‘ਚ ਧੋਨੀ ਦੇ ਕਰੀਅਰ ਬਾਰੇ ਸਵਾਲ ਕੀਤੇ ਸਨ। ਉਨ੍ਹਾਂ ਕਿਹਾ ਕਿ ਇਸ ਸਾਬਕਾ ਕਪਤਾਨ ਵਿੱਚ ਅਜੋ ਕਾਫ਼ੀ ਕਿ?ਕਟ ਬਚਿਆ ਹੈ ਅਤੇ ਟੀਮ ਦੀ ਜ਼ਿੰਮੇਵਾਰੀ ਹੈ ਕਿ ਇਸ ਖਿਡਾਰੀ ਨੂੰ ਸਮਰਥਨ ਦੇਣ।ਸ੍ਰੀ ਸ਼ਾਸਤਰੀ ਇਥੇ ਫ਼ੇਨੇਟਿਕ ਖੇਡ ਲਾਇਬਰੇਰੀ ਵਿੱਚ 2011 ਵਿੱਚ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਖਿਡਾਰੀਆਂ ਦੇ ਆਟੋਗ੍ਰਾਫ਼ ਵਾਲਾ ਬੱਲਾ ਦੇਖ ਰਹੇ ਸਨ।  ਉਨ੍ਹਾਂ ਕਿਹਾ ਕਿ ਵਿਕਟ ਦੇ ਪਿੱਛੇ ਅਤੇ ਬੱਲੇ ਦੇ ਜ਼ੋਰ ਅਤੇ ਮੈਦਾਨ ‘ਚ ਸਮਝਦਾਰੀ ਲਈ ਕੋਈ ਵੀ ਧੋਨੀ ਤੋਂ ਬਿਹਤਰ ਨਹੀਂ ਹੈ। ਸ਼ਾਸਤਰੀ ਨੇ ਖਿਡਾਰੀਆਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਖੇਡ ਰੱਖਿਆ ਦੇ ਮਾਮਲੇ ‘ਚ ਦੁਨੀਆ ਦੀ ਸਭ ਤੋਂ ਵਧੀਆ ਟੀਮ ਹੈ ਅਤੇ ਇਹੀ ਇਸ ਨੂੰ ਪਹਿਲਾਂ ਦੀ ਭਾਰਤੀ ਟੀਮਾਂ ਤੋਂ ਅਲੱਗ ਕਰਦੀ ਹੈ।ਭਾਰਤ ਅਤੇ ਸ੍ਰੀਲੰਕਾ ਖ਼ਿਲਾਫ਼ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ 16 ਨਵੰਬਰ ਨੂੰ ਈਡਨ ਗਾਰਡਨਜ਼ ਵਿੱਚ ਖੇਡਿਆ ਜਾਵੇਗਾ ਅਤੇ ਨਵੇਂ ਕਾਰਜਕਾਲ ਵਿੱਚ ਇਹ ਸ਼ਾਸਤਰੀ ਦੀ ਪਹਿਲੀ ਘਰੇਲੂ ਲੜੀ ਹੋਵੇਗੀ। ਉਨ੍ਹਾਂ ਕਿਹਾ, ”ਟੀਮ ਮੈਦਾਨ ‘ਚ ਹਮੇਸ਼ਾ ਜਿੱਤਣ ਲਈ ਉਤਰਦੀ ਹੈ ਤੇ ਉਮੀਦ ਹੈ ਕਿ ਦੱਖਣੀ ਅਫ਼ਰੀਕਾ ਜਾਣ ਤੋਂ ਪਹਿਲਾਂ ਅਸੀਂ ਡੇਢ ਮਹੀਨੇ ਚੱਲਣ ਵਾਲੀ ਲੜੀ ਜਿੱਤਾਂਗੇ।” ਹਾਰਦਿਕ ਪਾਂਡਿਆ ਨੂੰ ਟੈਸਟ ਲੜੀ ਦੇ ਪਹਿਲੇ ਦੋ ਮੈਚਾਂ ‘ਚ ਆਰਾਮ ਦਿੱਤਾ ਗਿਆ ਹੈ। ਇਸ ‘ਤੇ ਸ਼ਾਸਤਰੀ ਨੇ ਕਿਹਾ ਕਿ ਇਹ ਟੀਮ ਕਿਸੇ ਇੱਕ ਖਿਡਾਰੀ ਨਾਲ ਨਹੀਂ, ਸਾਰੇ ਇੱਕੱਠੇ ਹਾਰਦੇ ਹਨ ਤੇ ਇੱਕੱਠੇ ਜਿੱਤਦੇ ਹਨ। ਉਹ ਗੇਂਦਬਾਜ਼ੀ ਕੋਚ ਭਰਤ ਅਰੁਣ ਨਾਲ ਇਥੇ ਪਹੁੰਚੇ ਸਨ। ਉਨ੍ਹਾਂ ਵਿਰਾਟ ਕੋਹਲੀ ਦੇ ਬੱਲੇ ਦੀ ਤੁਲਨਾ ਬੈ?ਡਮੈਲ ਦੇ ਬੱਲੇ ਨਾਲ ਕੀਤੀ ਅਤੇ 2015 ਵਿਸ਼ਵ ਕੱਪ ਦੇ ਨਿਦੇਸ਼ਕ ਦੀ ਆਪਣੀ ਜਰਸੀ ਅਤੇ ਟੋਪੀ ਲਾਇਬਰੇਰੀ ਨੂੰ ਦਾਨ ਵਿੱਚ ਦਿੱਤੀ। ਉਹ ਉਸੇਨ ਬੋਲਟ ਨਾਲ ਜੁੜੀਆਂ ਚੀਜ਼ਾਂ ਨਾਲ ਕਾਫ਼ੀ ਪ੍ਰਭਾਵਿਤ ਹੋਏ