ਨਵੀਂ ਦਿੱਲੀ ਂ ਪਾਕਿਸਤਾਨ ਟੀਮ ਦੇ ਸਾਬਕਾ ਆਲਰਾਊਂਡਰ ਅਤੇ ਸਭ ਤੋਂ ਜ਼ਿਆਦਾ ਵਨਡੇ ਵਿਕਟਾਂ (502) ਲੈਣ ਵਾਲੇ ਫ਼ਾਸਟ ਗੇਂਦਬਾਜ਼ ਵਸੀਮ ਅਕਰਮ ਨੇ ਦੋ ਇੰਡੀਅਨ ਕ੍ਰਿਕਟਰ ਦੀ ਖੂਬ ਤਾਰੀਫ਼ ਕੀਤੀ ਹੈ। ਹਾਲ ਹੀ ਵਿੱਚ ਸ਼ਾਰਜਾਹ ਵਿੱਚ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਆਪਣੇ ਸਮੇਂ ਦੇ ਸਵਿੰਗ ਦੇ ਸੁਲਤਾਨ ਨੇ ਸਚਿਨ ਤੇਂਦੁਲਕਰ ਨੂੰ ਜਿੱਥੇ ਖੇਡ ਦਾ ਸੱਚਾ ਮਾਸਟਰ ਦੱਸਿਆ, ਉਥੇ ਹੀ ਸੁਨੀਲ ਗਾਵਸਕਰ ਨੂੰ ਦੁਨੀਆ ਦੇ ਬੈਸਟ ਓਪਨਰਾਂ ਵਿੱਚੋਂ ਇੱਕ ਦੱਸਦੇ ਹੋਏ ਉਨ੍ਹਾਂ ਦਾ ਵਿਕਟ ਆਪਣੇ ਲਈ ਸਭ ਤੋਂ ਕੀਮਤੀ ਦੱਸਿਆ।
ਸਚਿਨ-ਸੁਨੀਲ ਨੂੰ ਦੱਸਿਆ ਬੈਸਟ
ਸਚਿਨ ਤੇਂਦੁਲਕਰ ਦੇ ਬਾਰੇ ਵਿੱਚ ਬੋਲਦੇ ਹੋਏ ਅਕਰਮ ਨੇ ਕਿਹਾ, ”ਉਹ ਇੱਕ ਬੇਹੱਦ ਸ਼ਾਨਦਾਰ ਇਨਸਾਨ ਅਤੇ ਇਸ ਖੇਡ ਦੇ ਸੱਚੇ ਮਾਸਟਰ ਹਨ। ਇੰਨੇ ਲੰਬੇ ਕਰੀਅਰ ਦੇ ਬਾਅਦ ਵੀ ਕੋਈ ਵਿਵਾਦ ਨਹੀਂ ਜੁੜਿਆ। ਉਨ੍ਹਾਂ ਲਈ ਫ਼ੀਲਡ ਦੇ ਅੰਦਰ ਅਤੇ ਬਾਹਰ ਦੋਨੋਂ ਹੀ ਜਗ੍ਹਾ ਕ੍ਰਿਕਟ ਜ਼ਰੂਰੀ ਸੀ। ਉਨ੍ਹਾਂ ਵਿੱਚ ਦੁਨੀਆ ਨੇ ਸਭ ਤੋਂ ਚੰਗੇ ਕ੍ਰਿਕਟਰ ਨੂੰ ਵੇਖਿਆ।”
ਗਾਵਸਕਰ ਨੂੰ ਲੈ ਕੇ ਅਕਰਮ ਨੇ ਕਿਹਾ ਮੈਂ ਕਈ ਮਹਾਨ ਬੱਲੇਬਾਜ਼ਾਂ ਸਾਹਮਣੇ ਗੇਂਦਬਾਜ਼ੀ ਕੀਤੀ ਹੈ, ਪਰ ਮੇਰੇ ਲਈ ਸਭ ਤੋਂ ਕੀਮਤੀ ਵਿਕਟ ਦੁਨੀਆ ਦੇ ਸਭ ਤੋਂ ਮਹਾਨ ਓਪਨਰਾਂ ਵਿੱਚੋਂ ਇੱਕ ਸੁਨੀਲ ਗਾਵਸਕਰ ਦਾ ਹੀ ਰਿਹਾ। ਉਨ੍ਹਾਂ ਦੀ ਵਿਕਟ ਲੈਣਾ ਕਾਫ਼ੀ ਮੁਸ਼ਕਲ ਟਾਸਕ ਹੁੰਦਾ ਸੀ।
ਸਵਿੰਗ ਦੇ ਸੁਲਤਾਨ ਨੇ ਕਿਹਾ, ”ਜੇਕਰ ਕੋਈ ਚੰਗੀ ਬੱਲੇਬਾਜ਼ੀ ਦੀਆਂ ਬਾਰੀਕੀਆਂ ਸਿੱਖਣਾ ਚਾਹੁੰਦਾ ਹੈ ਤਾਂ ਉਸਨੂੰ ਇਸਦੇ ਲਈ ਗਾਵਸਕਰ ਨੂੰ ਵੇਖਣਾ ਚਾਹੀਦਾ ਹੈ। ਜੋ ਕਿ ਬਿਨ੍ਹਾਂ ਹੈਲਮੇਟ ਪਹਿਨੇ ਵੀ ਟਾਪ ਕਲਾਸ ਬੱਲੇਬਾਜ਼ੀ ਕਰਦੇ ਸਨ।”










