ਰਾਮ ਮੰਦਿਰ ‘ਤੇ ਸੀ. ਐੈੱਮ. ਯੋਗੀ ਆਦਿਤਿਆਨਾਥ ਨਾਲ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਕੀਤੀ ਮੁਲਾਕਾਤ

ਲਖਨਊ— ਅਧਿਆਤਮਿਕ ਸੰਤ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕੀਤੀ। ਮੰਨਿਆ ਜਾ ਰਿਹਾ ਹੈ ਕਿ ਦੋਵਾਂ ਵਿਚਕਾਰ ਰਾਮ ਮੰਦਿਰ ਵਿਵਾਦ ਦੇ ਨਿਪਟਾਰੇ ਨੂੰ ਲੈ ਕੇ ਗੱਲਬਾਤ ਹੋਈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸ਼੍ਰੀ ਸ਼੍ਰੀ ਰਵੀਸ਼ੰਕਰ ਮਥੁਰਾ ‘ਚ ਸਨ ਅਤੇ ਉੱਥੇ ਵੀ ਉਨ੍ਹਾਂ ਨੇ ਰਾਮ ਮੰਦਿਰ ਨਿਰਮਾਣ ਨੂੰ ਲੈ ਕੇ ਕਿਹਾ ਸੀ ਕਿ ਹੁਣ ਪ੍ਰਦੇਸ਼ ਨੂੰ ਲੈ ਕੇ ਸਕਾਰਤਾਤਮਕ ਹਾਲਾਤ ਬਣ ਰਹੇ ਹਨ।
ਇਸ ਮਾਮਲੇ ‘ਤੇ ਗੱਲਬਾਤ ‘ਚ ਸ਼੍ਰੀ ਸ਼੍ਰੀ ਰਵੀਸ਼ੰਕਰ ਬੁੱਧਵਾਰ ਨੂੰ ਫਿਰੰਗੀ ਮਹਲੀ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਰਵੀਸ਼ੰਕਰ ਬੁੱਧਵਾਰ ਨੂੰ ਅਯੁੱਧਿਆ ਜਾਣਗੇ। ਜਿਥੇ ਰਾਮਲਲਾ ਦੇ ਦਰਸ਼ਨ ਤੋਂ ਬਾਅਦ ਵੱਖ-ਵੱਖ ਅਖਾੜੇ ਅਤੇ ਸੰਤਾਂ ਨੂੰ ਮਿਲਣਗੇ। ਨਾਲ ਹੀ ਮਾਮਲੇ ਦੇ ਹੋਰ ਧਿਰਾਂ ਨੂੰ ਵੀ ਮਿਲ ਕੇ ਇਸ ਵਿਵਾਦ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਕਲ੍ਹ ਪੱਤਰਕਾਰ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਵਿਰੋਧੀ ਦਲ ਰਾਮਮੰਦਿਰ ਨੂੰ ਲੈ ਕੇ ਕੀਤੇ ਜਾ ਰਹੇ ਉਨ੍ਹਾਂ ਦੇ ਯਤਨਾਂ ‘ਤੇ ਖੜ੍ਹੇ ਹੋ ਰਹੇ ਸਵਾਲਾਂ ‘ਤੇ ਕਿਹਾ ਹੈ ਕਿ ਹੁਣ ਤੱਕ ਜਿੱਥੇ ਵੀ ਅਸੀਂ ਗਏ, ਉੱਥੇ ਸਥਿਤੀ ਵਿਗੜ ਨਹੀਂ ਹੈ। ਗੱਲਬਾਤ ‘ਚ ਰਾਮਮੰਦਿਰ ਨਿਰਮਾਣ ਦੀ ਸੰਭਾਵਨਾ ‘ਤੇ ਕਿਹਾ ਹੈ ਕਿ ਹੁਣ ਕੁਝ ਕਿਹਾ ਨਹੀਂ ਜਾ ਸਕਦਾ ਪਰ ਕੁਝ ਉਮੀਦ ਹੈ ਤਾਂ ਹੀ ਅੱਗੇ ਵੱਧ ਰਹੇ ਹਾਂ। ਅਯੁੱਧਿਆ ‘ਚ ਦੋਵਾਂ ਧਿਰਾਂ ਨਾਲ ਗੱਲਬਾਤ ਹੋਵੇਗੀ। ਇੱਥੋ ਸ਼੍ਰੀ ਸ਼੍ਰੀ ਮੁੱਖ ਮੰਤਰੀ ਯੋਗੀ ਨਾਲ ਮੁਲਾਕਾਤ ਲਈ ਰਵਾਨਾ ਹੋਣਗੇ।