ਆਲੀਆ ਭੱਟ ਨੇ ਕੀਤੀ ਦੀਪਿਕਾ ਦੀ ਤਾਰੀਫ਼

ਅਦਾਕਾਰਾ ਆਲੀਆ ਭੱਟ ਦਾ ਕਹਿਣਾ ਹੈ ਕਿ ਆਉਣ ਵਾਲੀ ਫ਼ਿਲਮ ‘ਪਦਮਾਵਤੀ’ ਵਿੱਚ ਦੀਪਿਕਾ ਪਾਦੂਕੋਣ ਪਦਮਾਵਤੀ ਦੇ ਕਿਰਦਾਰ ਵਿੱਚ ਬੇਹੱਦ ਸ਼ਾਨਦਾਰ ਲੱਗ ਰਹੀ ਹੈ। ਜਦਕਿ ਉਹ ਅਜਿਹੀ ਕਦੇ ਨਹੀਂ ਵਿਖ ਸਕਦੀ। ਆਲੀਆ ਨੇ ਕਿਹਾ, ਮੈਂ ਅਜੇ ਦੀਪਿਕਾ ਦੀ ਇਸ ਅਦਾਕਾਰੀ ਨੂੰ ਨਹੀਂ ਵੇਖਿਆ ਹੈ, ਪਰ ਟ੍ਰੇਲਰ ਜ਼ਰੂਰ ਵੇਖਿਆ ਹੈ। ਜਿਸ ਤੋਂ ਮੈਨੂੰ ਲੱਗਦਾ ਹੈ ਕਿ ਪਦਮਾਵਤੀ ਦੇ ਰੂਪ ਵਿੱਚ ਦੀਪਿਕਾ ਪਾਦੂਕੋਣ ਬੇਹੱਦ ਸ਼ਾਨਦਾਰ ਲਗਦੀ ਹੈ ਅਤੇ ਮੈਨੂੰ ਪਤਾ ਹੈ ਕਿ ਮੈਂ ਅਜਿਹੀ ਕਦੇ ਨਹੀਂ ਦਿਖਾਂਗੀ ਅਤੇ ਨਾ ਹੀ ਇਸ ਤਰ੍ਹਾਂ ਦਾ ਕੰਮ ਕਰ ਸਕਦੀ ਹਾਂ। ਆਲੀਆ ਨੇ ਕਿਹਾ, ਦੀਪਿਕਾ ਸੱਚਮੁੱਚ ਇੱਕ ਰਾਣੀ ਦੀ ਤਰ੍ਹਾਂ ਨਜ਼ਰ ਆ ਰਹੀ ਹੈ। ਮੈਂ ਉਸ ਨੂੰ ਕਿਹਾ ਵੀ ਕਿ ਤੁਸੀਂ ਬਹੁਤ ਪਿਆਰੀ ਅਤੇ ਪ੍ਰੇਰਣਾਦਾਇੱਕ ਹੋ ਅਤੇ ਮੈਂ ਜਾਣਦੀ ਹਾਂ ਕਿ ਉਹ ਇਸ ਫ਼ਿਲਮ ਵਿੱਚ ਛਾਅ ਜਾਵੇਗੀ। ਆਲਿਆ ਨੇ ਕਿਹਾ ਕਿ ਉਹ ਆਪ ਇਸ ਫ਼ਿਲਮ ਦਾ ਇੰਤਜ਼ਾਰ ਕਰ ਰਹੀ ਹਾਂ। ਇਹ ਫ਼ਿਲਮ 1 ਦਿਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਕੁੱਝ ਹੀ ਦਿਨ ਪਹਿਲਾਂ ਹੀ ਇਸ ਫ਼ਿਲਮ ਦਾ ਪਹਿਲਾਂ ਗੀਤ ਅਤੇ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। ਜਿਸ ਨੂੰ ਕਾਫ਼ੀ ਚੰਗੀ ਪ੍ਰਸਿੱਧੀ ਮਿਲ ਚੁੱਕੀ ਹੈ। ਫ਼ਿਲਮ ‘ਪਦਮਾਵਤੀ’ ‘ਚ ਦੀਪਿਕਾ ਪਾਦੂਕੋਣ, ਰਣਵੀਰ ਸਿੰਘ ਅਤੇ ਸ਼ਾਹਿਦ ਕਪੂਰ ਮੁੱਖ ਭੂਮਿਕਾਵਾਂ ਨਿਭਾ ਰਹੇ ਹਨ। ਫ਼ਿਲਮ ਦੀ ਕਹਾਣੀ ਮਹਾਰਾਣੀ ਪਦਮਾਵਤੀ ਉੱਤੇ ਆਧਾਰਿਤ ਹੈ। ਦੀਪਿਕਾ ਪਾਦੂਕੋਣ (ਪਦਮਾਵਤੀ) ਦੀ ਸ਼ਾਹਿਦ ਕਪੂਰ (ਰਾਜਾ ਰਤਨ ਸਿੰਘ) ਅਤੇ ਰਣਵੀਰ ਸਿੰਘ ਨੇ (ਅਲਾਉਦੀਨ ਖਿਲਜੀ) ਦੀ ਭੂਮਿਕਾ ਨਿਭਾ ਰਹੇ ਹਨ।