ਬਾਲੀਵੁੱਡ ਦੀ ਅਦਾਕਾਰਾ ਸਨੀ ਲਿਓਨੀ ਅਤੇ ਅਦਾਕਾਰ ਅਰਬਾਜ਼ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਤੇਰਾ ਇੰਤਜਾਰ’ ਦਾ ਟ੍ਰੇਲਰ ਹਾਲ ਹੀ ‘ਚ ਰਿਲੀਜ਼ ਹੋ ਗਿਆ ਹੈ। ਰਾਜੀਵ ਵਾਲੀਆ ਨਿਰਦੇਸ਼ਤ ਫ਼ਿਲਮ ‘ਤੇਰਾ ਇੰਤਜਾਰ’ ਇੱਕ ਰੋਮਾਂਟਿਕ ਸਸਪੇਂਸ ਥਰਿਲਰ ਫ਼ਿਲਮ ਹੈ। ਜਿਸ ‘ਚ ਅਰਬਾਜ਼ ਖ਼ਾਨ ਤੇ ਸਨੀ ਲਿਓਨ ਮੁੱਖ ਭੂਮਿਕਾ ਨਿਭਾ ਰਹੇ ਹਨ। ਇਸ ਫ਼ਿਲਮ ‘ਚ ਅਰਬਾਜ਼ ਅਤੇ ਸੰਨੀ ਦਾ ਬੇਹੱਦ ਹੀ ਵੱਖਰਾ ਤੇ ਨਵਾਂ ਰੂਪ ਵੇਖਣ ਨੂੰ ਮਿਲੇਗਾ। ਫ਼ਿਲਮ ‘ਚ ਰੁਮਾਂਸ ਦੇ ਨਾਲ-ਨਾਲ ਕਈ ਰਹੱਸਮਈ ਕਹਾਣੀਆਂ ਦੇ ਵੀ ਰਾਜ ਖੁੱਲਣ ਵਾਲੇ ਹਨ। ਫ਼ਿਲਮ ਦੇ ਟ੍ਰੇਲਰ ਨੂੰ ਸਨੀ ਤੇ ਅਰਬਾਜ਼ ਦੋਵਾਂ ਨੇ ਹੀ ਆਪਣੇ-ਆਪਣੇ ਟਵਿੱਟਰ ਅਕਾਉਂਟ ਤੋਂ ਸ਼ੇਅਰ ਕੀਤਾ ਹੈ। ਫ਼ਿਲਮ ਦੇ ਟ੍ਰੇਲਰ ‘ਚ ਵਿਖਾਇਆ ਗਿਆ ਹੈ ਕਿ ਅਰਬਾਜ਼ ਖ਼ਾਨ ਆਪਣੇ ਸਪਨਿਆਂ ‘ਚ ਜਿਸ ਕੁੜੀ ਨੂੰ ਵੇਖ ਦੇ ਹਨ। ਉਸ ਦੀ ਇੱਕ ਤਸਵੀਰ ਬਣਾਉਂਦੇ ਹਨ। ਇੱਥੋਂ ਤਕ ਕਿ ਉਹ ਕੁੜੀ (ਸਨੀ ਲਿਓਨ) ਇੱਕ ਦਿਨ ਉਨ੍ਹਾਂ ਦੇ ਸਾਹਮਣੇ ਆ ਜਾਂਦੀ ਹੈ। ਦੋਵਾਂ ਦੀ ਆਪਸ ‘ਚ ਦੋਸਤੀ ਹੋ ਜਾਂਦੀ ਹੈ ਅਤੇ ਫ਼ਿਰ ਇਹ ਦੋਸਤੀ ਪਿਆਰ ‘ਚ ਬਦਲ ਜਾਂਦੀ ਹੈ।
ਕਹਾਣੀ ‘ਚ ਨਵਾਂ ਮੋੜ ਤਦ ਆਉਂਦਾ ਹੈ ਜਦ ਅਰਬਾਜ਼ ਅਚਾਨਕ ਗਾਇਬ ਹੋ ਜਾਂਦਾ ਹੈ ਅਤੇ ਸਨੀ ਲੋਕਾਂ ਤੋਂ ਮਦਦ ਮੰਗਦੀ ਹੈ ਤੇ ਇੱਕ ਨਵੀਂ ਪਰੇਸ਼ਾਨੀ ‘ਚ ਫ਼ਸ ਜਾਂਦੀ ਹੈ। ਫ਼ਿਲਮ ‘ਚ ਸੰਨੀ ਦਾ ਇੱਕ ਆਇਟਮ ਨੰਬਰ ਵੀ ਹੈ।
ਇਸ ਫ਼ਿਲਮ ‘ਚ ਸਨੀ ਲਿਓਨੀ ਅਤੇ ਅਰਬਾਜ਼ ਖ਼ਾਨ ਤੋਂ ਇਲਾਵਾਂ ਸੁਧਾ ਚੰਦਰਨ, ਗੌਹਰ ਖ਼ਾਨ ਅਤੇ ਆਰਿਆ ਬੱਬਰ ਵੀ ਵਿਖਾਈ ਦੇਣਗੇ। ਇਹ ਫ਼ਿਲਮ 24 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।











