ਸਫ਼ਲਤਾ ਦੀ ਉਡੀਕ ਵਿੱਚ ਕ੍ਰਿਤੀ ਖਰਬੰਦਾ

ਸਫ਼ਲਤਾ ਦੀ ਉਡੀਕ ਵਿੱਚ ਕ੍ਰਿਤੀ ਖਰਬੰਦਾ ਭਾਰਤੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਤੋਂ ਬਾਅਦ ਕ੍ਰਿਤੀ ਖਰਬੰਦਾ ਨੇ ਫ਼ਿਲਮ ‘ਰਾਜ਼ ਰੀਬੂਟ’ ਤੋਂ ਬੌਲੀਵੁੱਡ ਵਿੱਚ ਕਦਮ ਰੱਖਿਆ ਸੀ ਤਾਂ ਲੱਗਿਆ ਸੀ ਕਿ ਉਹ ਕੁਝ ਕਮਾਲ ਦਿਖਾਏਗੀ, ਪਰ ਅਜਿਹਾ ਕੁਝ ਨਹੀਂ ਹੋਇਆ। ‘ਰਾਜ਼ ਰੀਬੂਟ’ ਨੂੰ ਦਰਸ਼ਕਾਂ ਨੇ ਖਾਰਜ ਕਰ ਦਿੱਤਾ। ਇਸ ਤੋਂ ਬਾਅਦ ਉਹ ਫ਼ਿਲਮ ‘ਗੈਸਟ ਇਨ ਲੰਡਨ’ ਵਿੱਚ ਨਜ਼ਰ ਆਈ, ਪਰ ਇਹ ਫ਼ਿਲਮ ਵੀ ਕਮਾਲ ਨਹੀਂ ਦਿਖਾ ਸਕੀ। ਹੁਣ ਉਹ ਨਿਰਮਾਤਾ ਵਿਨੋਦ ਬੱਚਨ ਅਤੇ ਨਿਰਦੇਸ਼ਕ ਰਤਨਾ ਸਿਨਹਾ ਦੀ ਫ਼ਿਲਮ ‘ਸ਼ਾਦੀ ਮੇਂ ਜ਼ਰੂਰ ਆਨਾ’ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਉਸ ਦਾ ਦਾਅਵਾ ਹੈ ਕਿ ਇਹ ਫ਼ਿਲਮ ਉਸ ਨੂੰ ਬੌਲੀਵੁੱਡ ਵਿੱਚ ਸਥਾਪਿਤ ਕਰੇਗੀ। ਇਸਤੋਂ ਇਲਾਵਾ ਉਹ ‘ਵੀਰੇ ਦੀ ਵੈਡਿੰਗ’ ਅਤੇ ‘ਯਮਲਾ ਪਗਲਾ ਦੀਵਾਨਾ ਅਗੇਨ’ ਵਰਗੀਆਂ ਫ਼ਿਲਮਾਂ ਵੀ ਕਰ ਰਹੀ ਹੈ। ਪੇਸ਼ ਹੈ ਉਸ ਨਾਲ ਹੋਈ ਗੱਲਬਾਤ ਦੇ ਅੰਸ਼:- ਤੁਹਾਡੀ ਅਭਿਨੈ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਹੋਈ ?- ਮੈਂ ਦਿੱਲੀ ਦੀ ਪੰਜਾਬਣ ਹਾਂ। ਜਦੋਂ ਮੈਂ ਤਿੰਨ ਸਾਲ ਦੀ ਸੀ, ਉਦੋਂ ਆਪਣੇ ਮਾਤਾ ਪਿਤਾ ਨਾਲ ਬੰਗਲੌਰ ਰਹਿਣ ਚਲੀ ਗਈ ਸੀ। ਮੇਰਾ ਪਾਲਣ ਪੋਸ਼ਣ ਅਤੇ ਸਿੱਖਿਆ ਬੰਗਲੌਰ ਵਿੱਚ ਹੀ ਹੋਈ। ਮੈਂ ਆਪਣੀ ਦਾਦੀ ਦੀ ਵਜ੍ਹਾ ਨਾਲ ਚਾਰ ਸਾਲ ਦੀ ਉਮਰ ਤੋਂ ਮਾਡਲਿੰਗ ਕਰਨ ਲੱਗੀ ਸੀ। ਜਦੋਂ ਮੈਂ ਅਠਾਰਾਂ ਸਾਲ ਦੀ ਸੀ, ਉਦੋਂ ਮੇਰੇ ਇੱਕ ਉਤਪਾਦ ਦੀ ਮਾਡਲਿੰਗ ਦਾ ਪੋਸਟਰ ਵੇਖਕੇ ਤੈਲਗੂ ਫ਼ਿਲਮ ‘ਬੋਨੀ’ ਦੇ ਨਿਰਦੇਸ਼ਕ ਨੇ ਫ਼ੋਨ ਉੱਤੇ ਮੈਨੂੰ ਫ਼ਿਲਮ ਵਿੱਚ ਅਭਿਨੈ ਕਰਨ ਲਈ ਕਿਹਾ, ਪਰ ਮੈਂ ਮਨ੍ਹਾਂ ਕਰ ਦਿੱਤਾ ਕਿਉਂਕਿ ਉਨ੍ਹਾਂ ਦਿਨਾਂ ਵਿੱਚ ਮੈਂ ਵਿਆਹ ਕਰਾਉਣ ਦੇ ਸੁਪਨੇ ਦੇਖ ਰਹੀ ਸੀ। ਪਰਿਵਾਰ ਨਾਲ ਗੱਲ ਹੋਣ ‘ਤੇ ਦਾਦੀ ਨੇ ਇੱਕ ਫ਼ਿਲਮ ਵਿੱਚ ਕੰਮ ਕਰਨ ਲਈ ਪ੍ਰੇਰਿਤ ਕੀਤਾ, ਪਰ ਇਹ ਫ਼ਿਲਮ ਫ਼ਲਾਪ ਹੋ ਗਈ। ਮੈਂ ਫ਼ਿਲਮਾਂ ਛੱਡ ਕੇ ਪੜ੍ਹਾਈ ਕਰਨ ਲੱਗੀ, ਪਰ ਮੇਰੇ ਕੋਲ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਆਉਂਦੀਆਂ ਰਹੀਆਂ ਤਾਂ ਇੱਕ ਸਾਲ ਤੋਂ ਬਾਅਦ ਮੈਂ ਫ਼ਿਰ ਫ਼ਿਲਮਾਂ ਕਰਨ ਲੱਗੀ। ਦੱਖਣ ਭਾਰਤ ਵਿੱਚ ਮੈਂ ਤਮਿਲ, ਤੈਲਗੂ ਅਤੇ ਕੰਨੜ ਭਾਸ਼ਾ ਵਿੱਚ ਤਕਰੀਬਨ ਸਤਾਰਾਂ ਫ਼ਿਲਮਾਂ ਕਰ ਚੁੱਕੀ ਹਾਂ। ਦੋ ਹਿੰਦੀ ਫ਼ਿਲਮਾਂ ਕੀਤੀਆਂ ਹਨ ਅਤੇ ਜਲਦੀ ਹੀ ਕਈ ਹੋਰ ਆਉਣ ਵਾਲੀਆਂ ਹਨ।ਵਿਆਹ ਦਾ ਜੋ ਸੁਫ਼ਨਾ ਸੀ, ਉਸਦਾ ਕੀ ਹੋਇਆ ?- ਫ਼ਿਲਮਾਂ ਵਿੱਚ ਇੰਨਾ ਵਿਆਹ ਕਰ ਚੁੱਕੀ ਹਾਂ ਕਿ ਹੁਣ ਵਿਆਹ ਕਰਨ ਦਾ ਮਨ ਨਹੀਂ ਰਿਹਾ। ਮੈਂ ਹੁਣ ਦੁਲਹਨ ਦੀ ਤਰ੍ਹਾਂ ਸਜ ਨਹੀਂ ਸਕਦੀ। ਅਸਲ ਵਿੱਚ ਦੁਲਹਨ ਬਣਨਾ ਬਹੁਤ ਔਖਾ ਕੰਮ ਹੈ। ਜੇਕਰ ਮੈਂ ਵਿਆਹ ਕੀਤਾ ਤਾਂ ਭੱਜ ਕੇ ਜਾਂ ਫ਼ਿਰ ਟਰੈਕ ਸੂਟ ਪਹਿਨਕੇ ਕਰਾਂਗੀ। ਵਾਰ ਵਾਰ ਵਿਆਹ ਦਾ ਜੋੜਾ ਪਾ ਕੇ ਥੱਕ ਚੁੱਕੀ ਹਾਂ। ਮੈਂ ਇੱਕ ਸਾਲ ਵਿੱਚ ਪੰਜ ਵਾਰ ਦੁਲਹਨ ਬਣ ਚੁੱਕੀ ਹਾਂ। ‘ਗੈਸਟ ਇਨ ਲੰਡਨ’ ਵਿੱਚ ਦੁਲਹਨ ਬਣੀ। ਫ਼ਿਰ ‘ਸ਼ਾਦੀ ਮੇਂ ਜ਼ਰੂਰ ਆਨਾ’ ਵਿੱਚ ਤਿੰਨ ਵਾਰ ਦੁਲਹਨ ਬਣੀ। ਫ਼ਿਲਮ ‘ਵੀਰੇ ਦੀ ਵੈਡਿੰਗ’ ਵਿੱਚ ਵੀ ਦੁਲਹਨ ਬਣ ਚੁੱਕੀ ਹਾਂ।- ਫ਼ਿਲਮ ‘ਸ਼ਾਦੀ ਮੇਂ ਜ਼ਰੂਰ ਆਨਾ’ ਦੀ ਕਹਾਣੀ ਕੀ ਹੈ?- ਇਹ ਇੱਕ ਅਜਿਹੀ ਫ਼ਿਲਮ ਹੈ ਜੋ ਕਿ ਬਹੁਤ ਮਹੱਤਵਪੂਰਨ ਹੈ। ਇਹ ਫ਼ਿਲਮ ਸੱਤੂ ਅਤੇ ਆਰਤੀ ਦੀ ਪ੍ਰੇਮ ਕਹਾਣੀ ਹੈ। ਆਰਤੀ ਵਿਆਹ ਦੀ ਰਾਤ ਨੂੰ ਭੱਜ ਜਾਂਦੀ ਹੈ, ਪਰ ਵਿਆਹ ਦਾ ਮਤਲਬ ਮੰਗਲਸੂਤਰ ਪਹਿਨਣ ਜਾਂ ਸੰਧੂਰ ਲਗਾਉਣਾ ਮਾਤਰ ਨਹੀਂ ਹੈ। ਇਹ ਫ਼ਿਲਮ ਕਹਿੰਦੀ ਹੈ ਕਿ ਵਿਆਹ ਨੂੰ ਨਿਭਾਉਣਾ ਹੀ ਅਸਲ ਵਿਆਹ ਹੈ।- ਤੁਹਾਡੀਆਂ ਹਿੰਦੀ ਵਿੱਚ ਦੋ ਫ਼ਿਲਮਾਂ ‘ਰਾਜ਼ ਰੀਬੂਟ’ ਅਤੇ ‘ਗੈਸਟ ਇਨ ਲੰਡਨ’ ਆਈਆਂ। ਇਹ ਦੋਨੋਂ ਫ਼ਿਲਮਾਂ ਫ਼ਲਾਪ ਰਹੀਆਂ ?- ਇਨ੍ਹਾਂ ਫ਼ਿਲਮਾਂ ਦੀ ਵਜ੍ਹਾ ਨਾਲ ਹੀ ਮੈਨੂੰ ਦੂਜੀਆਂ ਫ਼ਿਲਮਾਂ ਮਿਲੀਆਂ। ਇਨ੍ਹਾਂ ਫ਼ਿਲਮਾਂ ਵਿੱਚ ਮੇਰੇ ਕੰਮ ਨੂੰ ਸਰਾਹਿਆ ਗਿਆ। ਵੇਖੋ, ਇੱਕ ਕੌੜਾ ਸੱਚ ਇਹ ਹੈ ਕਿ ਕਲਾਕਾਰ ਦੇ ਤੌਰ ਉੱਤੇ ਜੋ ਮੇਰੇ ਕੋਲ ਪੇਸ਼ਕਸ਼ ਆਉਂਦੀ ਹੈ, ਮੈਂ ਉਨ੍ਹਾਂ ਵਿੱਚੋਂ ਬਿਹਤਰ ਚੁਣਦੀ ਹਾਂ। ਮੈਂ ਘਰ ਖਾਲੀ ਬੈਠਣ ਵਾਲਿਆਂ ਵਿੱਚੋਂ ਨਹੀਂ ਹਾਂ। ਮੇਰੀ ਕਿਸਮਤ ਵਿੱਚ ਜੋ ਲਿਖਿਆ ਹੈ, ਉਹੀ ਹੋਵੇਗਾ। ਜੇਕਰ ਕੋਈ ਪਟਕਥਾ ਬਹੁਤ ਚੰਗੀ ਹੈ, ਉਹ ਜੇਕਰ ਮੇਰੇ ਕੋਲ ਨਹੀਂ ਆਈ , ਤਾਂ ਮੈਂ ਕੀ ਕਰ ਸਕਦੀ ਹਾਂ। ਇਸ ਲਈ ਜਿਸ ਫ਼ਿਲਮ ਨੂੰ ਮੈਨੂੰ ਕਰਨ ਦਾ ਮੌਕਾ ਮਿਲਦਾ ਹੈ, ਉਸ ਨੂੰ ਬਿਹਤਰ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਇਸ ਲਈ ਇਨ੍ਹਾਂ ਫ਼ਿਲਮਾਂ ਦੇ ਅਸਫ਼ਲ ਹੋਣ ਉੱਤੇ ਮੈਂ ਕੁਝ ਨਹੀਂ ਸੋਚਿਆ।- ਤੁਸੀਂ ਅਸਫ਼ਲਤਾ ਦਾ ਸਾਹਮਣਾ ਕਿਵੇਂ ਕਰਦੇ ਹੋ ?- ਵੇਖੋ, ਸਾਨੂੰ ਬਿਮਾਰ ਹੋਣ ਜਾਂ ਦਿਮਾਗ਼ੀ ਰੂਪ ਤੋਂ ਪ੍ਰੇਸ਼ਾਨ ਹੋਣ ਦੀ ਥਾਂ ਕਲਾਕਾਰ ਦੇ ਤੌਰ ਉੱਤੇ ਸੈੱਟ ਉੱਤੇ ਮਿਹਨਤ ਕਰਕੇ ਧਿਆਨ ਮਗਨ ਹੋ ਕੇ ਕਿਰਦਾਰ ਨੂੰ ਨਿਆਂ ਸੰਗਤ ਢੰਗ ਨਾਲ ਨਿਭਾਉਣ ਦੀ ਆਦਤ ਹੋ ਜਾਂਦੀ ਹੈ। ਸਾਨੂੰ ਉਸ ਸੰਸਾਰ ਵਿੱਚ ਆਪਣੇ ਆਪ ਨੂੰ ਢਾਲਣਾ ਹੁੰਦਾ ਹੈ। ਬਾਕੀ ਮੈਨੂੰ ਉਹ ਲੋਕ ਪਸੰਦ ਹਨ ਜਿਨ੍ਹਾਂ ਨਾਲ ਮੈਂ ਸਹਿਜ ਹੁੰਦੀ ਹਾਂ। ਮੈਂ ਖਾਣੇ ਤੋਂ ਊਰਜਾ ਲੈਂਦੀ ਹਾਂ। ਮੈਂ ਪੰਜਾਬੀ ਹਾਂ ਅਤੇ ਹਰ ਪੰਜਾਬੀ ਦੀ ਤਰ੍ਹਾਂ ਖਾਣ ਦੀ ਸ਼ੌਕੀਨ ਹਾਂ।- ਤੁਸੀਂ ਆਪਣੇ ਹੁਣ ਤਕ ਦੇ ਕਰੀਅਰ ਤੋਂ ਖ਼ੁਸ਼ ਹੋ ?- ਮੈਂ ਸਿਰਫ਼ ਆਪਣਾ ਕੰਮ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਕਰ ਰਹੀ ਹਾਂ। ਹਕੀਕਤ ਇਹ ਹੈ ਕਿ ਫ਼ਿਲਮ ਦੀ ਪਟਕਥਾ ਜਾਂ ਫ਼ਿਲਮਾਂ ਨੂੰ ਮੁਨਸਫ਼ ਕਰਨਾ ਮੈਨੂੰ ਨਹੀਂ ਆਉਂਦਾ। ਜਦੋਂ ਮੇਰੀ ਪਹਿਲੀ ਫ਼ਿਲਮ ਅਸਫ਼ਲ ਹੋਈ, ਉਦੋਂ ਵੀ ਮੇਰੀ ਸਮਝ ਵਿੱਚ ਨਹੀਂ ਆਇਆ ਸੀ। ਮੈਂ ਤਾਂ ਹੁਣ ਵੀ ਇਹ ਸਭ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ। ਇੱਕ ਦੇ ਬਾਅਦ ਪੰਜ ਫ਼ਿਲਮਾਂ ਅਸਫ਼ਲ ਹੋ ਗਈਆਂ। ਮੈਂ ਅਸਫ਼ਲਤਾ ਤੋਂ ਬਹੁਤ ਡਰਦੀ ਹਾਂ। ਮੈਂ ਤਾਂ ਤਕਦੀਰ ਵਿੱਚ ਭਰੋਸਾ ਕਰਦੀ ਹਾਂ ਕਿ ਜੋ ਮੇਰੀ ਤਕਦੀਰ ਵਿੱਚ ਹੋਵੇਗਾ, ਉਹ ਮੈਨੂੰ ਮਿਲੇਗਾ। ਮੇਰਾ ਕੰਮ ਕਰਮ ਕਰਨਾ ਹੈ ਤਾਂ ਮੈਂ ਆਪਣੇ ਵੱਲੋਂ ਸੌ ਪ੍ਰਤੀਸ਼ਤ ਦੇਣ ਦੀ ਕੋਸ਼ਿਸ਼ ਕਰਦੀ ਹਾਂ।-ਤੁਹਾਨੂੰ ਦੱਖਣ ਦੀਆਂ ਫ਼ਿਲਮਾਂ ਕਰਨ ਵਿੱਚ ਭਾਸ਼ਾ ਦੀ ਸਮੱਸਿਆ ਨਹੀਂ ਆਉਂਦੀ ?- ਮੈਂ ਦਿੱਲੀ ਵਾਸੀ ਅਤੇ ਪੰਜਾਬੀ ਹਾਂ, ਪਰ ਮਾਤਾ ਪਿਤਾ ਨਾਲ ਮੈਂ ਤਿੰਨ ਸਾਲ ਦੀ ਉਮਰ ਤੋਂ ਬੰਗਲੌਰ ਵਿੱਚ ਰਹਿ ਰਹੀ ਹਾਂ। ਮੇਰੀ ਪੜ੍ਹਾਈ ਉੱਥੇ ਹੀ ਹੋਈ। ਮੈਂ ਤੈਲਗੂ ਬੋਲ ਲੈਂਦੀ ਹਾਂ, ਕੰਨੜ ਲਿਖਣੀ, ਬੋਲਣੀ ਅਤੇ ਪੜ੍ਹਨੀ ਆਉਂਦੀ ਹੈ। ਤਮਿਲ ਸਮਝ ਲੈਂਦੀ ਹਾਂ ਤੇ ਬੋਲ ਵੀ ਲੈਂਦੀ ਹਾਂ। ਮਲਿਆਲਮ ਬਿਲਕੁਲ ਨਹੀਂ ਆਉਂਦੀ। ਇਸ ਵਜ੍ਹਾ ਤੋਂ ਹੁਣ ਤਕ ਮੈਂ ਇੱਕ ਵੀ ਮਲਿਆਲਮ ਫ਼ਿਲਮ ਨਹੀਂ ਕੀਤੀ। ਹਿੰਦੀ ਨੂੰ ਲੈ ਕੇ ਮੇਰਾ ਆਤਮ ਵਿਸ਼ਵਾਸ ਹੈ। ਮੇਰੀ ਯਾਦਾਸ਼ਤ ਬਹੁਤ ਤੇਜ਼ ਹੈ।-ਦੱਖਣ ਭਾਰਤ ਅਤੇ ਬੌਲੀਵੁੱਡ ਵਿੱਚ ਕੰਮ ਕਰਨ ਵਿੱਚ ਤੁਹਾਨੂੰ ਕੀ ਫ਼ਰਕ ਨਜ਼ਰ ਆਇਆ ?- ਫ਼ਰਕ ਤਾਂ ਮੈਨੂੰ ਆਪਣੇ ਅੰਦਰ ਸਮਝ ਵਿੱਚ ਆਇਆ। ਸੱਚ ਤਾਂ ਇਹ ਹੈ ਕਿ ਦੱਖਣ ਭਾਰਤ ਵਿੱਚ ਅਭਿਨੇਤਰੀ ਦੇ ਤੌਰ ਉੱਤੇ ਮੈਨੂੰ ਤਿਆਰ ਕੀਤਾ ਗਿਆ। ਮੇਰੀ ਨੀਂਹ ਦੱਖਣ ਵਾਲਿਆਂ ਨੇ ਮਜ਼ਬੂਤ ਕੀਤੀ, ਉੱਥੇ ਸਮਰਪਣ ਅਤੇ ਅਨੁਸ਼ਾਸਨ ਨਾਲ ਕੰਮ ਕਰਦੇ ਹਨ। ਦੱਖਣ ਵਿੱਚ ਤਕਨੀਸ਼ੀਅਨਾਂ ਨੂੰ ਭਗਵਾਨ ਦੀ ਤਰ੍ਹਾਂ ਪੂਜਦੇ ਹਨ। ਮੈਂ ਜੋ ਕੁਝ ਸਿੱਖਿਆ ਉਹ ਉੱਥੇ ਹੀ ਸਿੱਖਿਆ। ਮੁੰਬਈ ਵਿੱਚ ਅਨੁਸ਼ਾਸਨ ਘੱਟ ਹੈ। ਇੱਥੇ ਆ ਕੇ ਮੈਂ ਵੀ ਅਨੁਸ਼ਾਸਨ ਹੀਨ ਹੁੰਦੀ ਜਾ ਰਹੀ ਹਾਂ ਜੋ ਕਿ ਗ਼ਲਤ ਹੈ।- ਤੁਸੀਂ ਸੋਸ਼ਲ ਮੀਡੀਆ ਉੱਤੇ ਕੀ ਲਿਖਣਾ ਪਸੰਦ ਕਰਦੇ ਹੋ ?- ਮੈਨੂੰ ਟਵਿੱਟਰ ਜਾਂ ਇੰਸਟਾਗ੍ਰਾਮ ਉੱਤੇ ਗਿਆਨ ਵੰਡਣਾ ਚੰਗਾ ਨਹੀਂ ਲੱਗਦਾ। ਹਾਂ, ਮੈਂ ਆਪਣੀਆਂ ਫ਼ਿਲਮਾਂ ਨੂੰ ਪ੍ਰੋਮੋਟ ਕਰਦੀ ਹਾਂ, ਆਪਣੀਆਂ ਤਸਵੀਰਾਂ ਪਾਉਂਦੀ ਹਾਂ। ਮੈਂ ਆਪਣੇ ਅਹਿਸਾਸ ਲਿਖਦੀ ਹਾਂ। ਮੈਨੂੰ ਕਿਸੇ ਗੱਲ ਉੱਤੇ ਗੁੱਸਾ ਆਉਂਦਾ ਹੈ ਤਾਂ ਉਹ ਵੀ ਲਿਖ ਦਿੰਦੀ ਹਾਂ।- ਆਪਣੀਆਂ ਨਵੀਆਂ ਫ਼ਿਲਮ ਬਾਰੇ ਕੁਝ ਦੱਸੋ ?- ‘ਵੀਰੇ ਦੀ ਵੈਡਿੰਗ’ ਅਤੇ ‘ਯਮਲਾ ਪਗਲਾ ਦੀਵਾਨਾ ਅਗੇਨ’ ਕਰ ਰਹੀ ਹਾਂ। ਕਾਫ਼ੀ ਲੰਬੇ ਸਮੇਂ ਤੋਂ ਬਾਅਦ ਬਹੁਤ ਚੰਗੀ ਤੈਲਗੂ ਫ਼ਿਲਮ ਕਰ ਰਹੀ ਹਾਂ।- ਤੁਸੀਂ ਬੌਲੀਵੁੱਡ ਵਿੱਚ ਕਿਸ ਨਿਰਦੇਸ਼ਕ ਨਾਲ ਕੰਮ ਕਰਨਾ ਚਾਹੁੰਦੇ ਹੋ?- ਸ਼੍ਰੀਰਾਮ ਰਾਘਵਨ ਮੇਰੇ ਸਭ ਤੋਂ ਜ਼ਿਆਦਾ ਪਸੰਦੀਦਾ ਨਿਰਦੇਸ਼ਕ ਹਨ। ਥ੍ਰਿਲਰ ਵਿੱਚ ਉਨ੍ਹਾਂ ਤੋਂ ਬਿਹਤਰ ਫ਼ਿਲਮ ਕੋਈ ਨਹੀਂ ਬਣਾ ਸਕਦਾ। ਕਰਨ ਜੌਹਰ, ਇਮਤਿਆਜ਼ ਅਲੀ ਤੇ ਆਨੰਦ ਐੱਲ ਰਾਏ ਨਾਲ ਵੀ ਫ਼ਿਲਮ ਕਰਨੀ ਹੈ।