ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਅੱਜ ਆਧਾਰ ਕਾਰਡ ਦੀ ਲਾਜ਼ਮੀ ‘ਤੇ ਸੁਣਵਾਈ ਕਰਦੇ ਹੋਏ ਹੁਕਮ ਜਾਰੀ ਕੀਤਾ ਹੈ ਕਿ ਸਾਰੇ ਬੈਂਕ ਖਾਤਿਆਂ ਨੂੰ 31 ਦਸੰਬਰ, 2017 ਤੱਕ ਜੋੜਿਆ ਜਾਵੇ। ਫੋਨ ਨੂੰ ਆਧਾਰ ਕਾਰਡ ਦੇ ਨਾਲ ਜੋੜਨ ਦੀ ਆਖਰੀ ਤਾਰੀਕ 6 ਫਰਵਰੀ, 2018 ਹੈ। ਕੋਰਟ ਨੇ ਕਿਹਾ ਹੈ ਕਿ ਸਾਰੇ ਕੰਪਨੀਆਂ ਅਤੇ ਬੈਂਕਾਂ ਨੂੰ ਆਪਣੇ ਗ੍ਰਾਹਕਾਂ ਨੂੰ ਆਖਿਰੀ ਤਾਰੀਕ ਦੱਸ ਦੇਣੀ ਚਾਹੀਦੀ ਹੈ, ਜਿਸ ਨਾਲ ਕਿਸੇ ਨੂੰ ਵੀ ਕੋਈ ਮੁਸ਼ਕਿਲ ਨਾ ਹੋਵੇ। ਨਾਲ ਹੀ ਕੇਂਦਰ ਨੇ ਕੋਰਟ ਨੂੰ ਕਿਹਾ ਹੈ ਕਿ ਅਜੇ ਇਸ ‘ਤੇ ਆਖਿਰੀ ਫੈਸਲਾ ਲੈਣਾ ਵੀ ਹੈ ਅਤੇ ਅਸੀਂ ਆਖਰੀ ਤਾਰੀਕ ਇਸ ਦੀ 31 ਮਾਰਚ ਤੱਕ ਵਧਾ ਸਕਦੇ ਹਾਂ।
ਦੱਸਣਾ ਚਾਹੁੰਦੇ ਹਾਂ ਕਿ ਸਰਕਾਰ ਨੇ ਕਈ ਸਰਕਾਰੀ ਯੋਜਨਾਵਾਂ ਲਈ ਆਧਾਰ ਕਾਰਡ ਨੂੰ ਜ਼ਰੂਰੀ ਕਰ ਦਿੱਤਾ ਹੈ। ਹਾਲਾਂਕਿ ਕੇਂਦਰ ਨੇ ਇਸ ਫੈਸਲੇ ‘ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਹਾਲ ਹੀ ‘ਚ ਕਰਨਲ ਮੈਥਿਊ ਥਾਮਸ ਨੇ ਪਟੀਸ਼ਨ ਦਾਇਰ ਕਰਕੇ ਕੋਰਟ ਅੱਗੇ ਗੁਹਾਰ ਲਗਾਈ ਹੈ ਕਿ ਬਾਇਓਮੈਟ੍ਰਿਕ ਪ੍ਰਣਾਲੀ ਦੀ ਕਈ ਵਾਰ ਗੜਬੜੀ ਸਾਹਮਣੇ ਆਈ ਹੈ। ਜਿਸ ਕਰਕੇ ਇਸ ਦੀ ਵੈਧਤਾ ਵੀ ਸ਼ੱਕ ਦੇ ਦਾਇਰੇ ‘ਚ ਹੈ। ਨਾਲ ਹੀ ਹਰ ਨਾਗਰਿਕ ਸੁਵਿਧਾ ਅਤੇ ਬੁਨਿਆਦੀ ਅਧਿਕਾਰ ਕਰਕੇ ਇਸ ਦੀ ਲਾਜ਼ਮੀ ਜ਼ਰੂਰਤ ਨਹੀਂ ਹੈ।















